Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 30 Aug 2026 | 4:33 am

+91 90915 01313 , +91 90916 01313

punjabbanni@gmail.com
punjabbani@yahoo.com

78 ਸਾਲ ਵਿਚ ਕਿਸੇ ਵੀ ਕੇਂਦਰੀ ਅਤੇ ਰਾਜ ਸਰਕਾਰ ਵੱਲੋਂ  ਜਮੀਨੀ ਪੱਧਰ ਉਤੇ ਸਾਰਥਕ ਉਪਰਾਲੇ ਨਹੀਂ ਕੀਤੇ ਗਏ : ਪ੍ਰੋਫੈਸਰ ਬਡੁੰਗਰ

78 ਸਾਲ ਵਿਚ ਕਿਸੇ ਵੀ ਕੇਂਦਰੀ ਅਤੇ ਰਾਜ ਸਰਕਾਰ ਵੱਲੋਂ ਜਮੀਨੀ ਪੱਧਰ ਉਤੇ ਸਾਰਥਕ ਉਪਰਾਲੇ ਨਹੀਂ ਕੀਤੇ ਗਏ : ਪ੍ਰੋਫੈਸਰ ਬਡੁੰਗਰ

78 ਸਾਲ ਵਿਚ ਕਿਸੇ ਵੀ ਕੇਂਦਰੀ ਅਤੇ ਰਾਜ ਸਰਕਾਰ ਵੱਲੋਂ ਜਮੀਨੀ ਪੱਧਰ ਉਤੇ ਸਾਰਥਕ ਉਪਰਾਲੇ ਨਹੀਂ ਕੀਤੇ ਗਏ : ਪ੍ਰੋਫੈਸਰ ਬਡੁੰਗਰ
ਪਟਿਆਲਾ, 23 ਅਗਸਤ : ਅੰਤਰਰਾਸ਼ਟਰੀ ਪਹਿਲਾ ਪੁਲਾੜ ਦਿਵਸ ਉਤੇ ਭਾਰਤੀ ਵਿਗਿਆਨੀਆਂ ਨੂੰ ਹਾਰਦਿਕ ਮੁਬਾਰਕਬਾਦ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਜਮੀਨੀ ਪੱਧਰ ਉਤੇ ਆਰਥਿਕ, ਗਰੀਬੀ, ਭੁੱਖਮਰੀ, ਬੇਰੁਜਗਾਰੀ ਨੂੰ ਖਤਮ ਕਰਨ ਲਈ 78 ਸਾਲ ਵਿਚ ਕਿਸੇ ਵੀ ਕੇਂਦਰੀ ਅਤੇ ਰਾਜ ਸਰਕਾਰ ਵੱਲੋਂ ਸਾਰਥਕ ਉਪਰਾਲੇ ਨਹੀਂ ਕੀਤੇ ਗਏ । ਉਨ੍ਹਾਂ ਕਿਹਾ ਕਿ ਅਜੇ ਵੀ 90 ਕਰੋੜ ਲੋਕ ਗਰੀਬੀ ਦੀ ਰੇਖਾ ਤੋਂ ਹੇਠਾ ਰਹਿ ਰਹੇ ਹਨ ਤੇ ਇਕ ਕਰੋੜ ਤੋਂ ਵੱਧ ਅਨਪੜ੍ਹ, ਅਧਪੜੇ ਅਤੇ ਪੜੇ-ਲਿਖੇ ਨੋਜਵਾਨ ਵਿਹਲੇ ਫਿਰ ਰਹੇ ਹਨ। ਦੇਸ ਦਾ ਕਰੋੜਾ ਰੁਪਿਆ ਖਰਚਕੇ ਵਿਦੇਸ਼ ਨੂੰ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਭਾਰਤ ਅੰਦਰ ਲੱਖਾਂ ਹੀ ਆਦਮੀ-ਔਰਤਾਂ ਅਤੇ ਛੋਟੇ ਬੱਚੇ ਸੜਕ ਦੇ ਚੁਰਾਹਿਆਂ ਉਤੇ ਅਤੇ ਧਾਰਮਿਕ ਅਸਥਾਨਾਂ ਤੋਂ ਬਾਹਰ ਲਾਚਾਰੀ ਦੀ ਹਾਲਤ ਵਿਚ ਮੰਗਦੇ ਫਿਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਸੋਨੇ ਦੀ ਚਿੜੀ ਜਾਣੇ ਜਾਂਦੇ ਦੇਸ਼ ਭਾਰਤ ਲਈ ਇਹ ਬਹੁਤ ਮੰਦਭਾਗੀ ਬਾਤ ਹੈ। ਕੇਂਦਰ ਅਤੇ ਰਾਜ ਸਰਕਾਰਾਂ ਨੂੰ ਆਪਣੇ ਨਿਤ ਦੇ ਨੀਵੇਂ ਪੱਧਰ ਦੇ ਝਗੜਿਆਂ ਅਤੇ ਵਿਤਕਰਿਆਂ ਤੋਂ ਉਤੇ ਉਠਕੇ ਅਤੇ ਝੂਠੇ ਲਾਰਿਆਂ ਅਤੇ ਨਾਰਿਆਂ ਨੂੰ ਛੱਡਕੇ ਇਨ੍ਹਾਂ ਸੰਕਟਮਈ ਸਮਸਿਆਵਾਂ ਦੇ ਹੱਲ ਕਰਨ ਇਸੇ ਵਿਚ ਹੀ ਦੇਸ਼ ਦਾ ਭਲਾ ਅਤੇ ਸਰਕਾਰਾਂ ਦੀ ‘ ਨੇਕਨਾਮੀ ਹੋਵੇਗੀ।

Advertisement
Advertisement
Advertisement
Advertisement
Scroll to Top