Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 24 Aug 2026 | 2:03 am

+91 90915 01313 , +91 90916 01313

punjabbanni@gmail.com
punjabbani@yahoo.com

ਬੰਦ ਦੇ ਸੱਦੇ ਨੂੰ ਨਕਾਰਦਿਆਂ ਸ਼ਹਿਰ ਦੇ ਬਜਾਰਾਂ ਨੂੰ ਖੁੱਲ੍ਹੇ ਰੱਖੇ ਜਾਣ 'ਤੇ ਵਾਲਮੀਕਿ ਸਮਾਜ ਨੇ ਕੀਤਾ ਸਮੂੰਹ ਦੁਕਾਨਦਾਰ ਭਾਈਚਾਰੇ ਦਾ ਧੰਨਵਾਦ

ਬੰਦ ਦੇ ਸੱਦੇ ਨੂੰ ਨਕਾਰਦਿਆਂ ਸ਼ਹਿਰ ਦੇ ਬਜਾਰਾਂ ਨੂੰ ਖੁੱਲ੍ਹੇ ਰੱਖੇ ਜਾਣ 'ਤੇ ਵਾਲਮੀਕਿ ਸਮਾਜ ਨੇ ਕੀਤਾ ਸਮੂੰਹ ਦੁਕਾਨਦਾਰ ਭਾਈਚਾਰੇ ਦਾ ਧੰਨਵਾਦ

ਬੰਦ ਦੇ ਸੱਦੇ ਨੂੰ ਨਕਾਰਦਿਆਂ ਸ਼ਹਿਰ ਦੇ ਬਜਾਰਾਂ ਨੂੰ ਖੁੱਲ੍ਹੇ ਰੱਖੇ ਜਾਣ ‘ਤੇ ਵਾਲਮੀਕਿ ਸਮਾਜ ਨੇ ਕੀਤਾ ਸਮੂੰਹ ਦੁਕਾਨਦਾਰ ਭਾਈਚਾਰੇ ਦਾ ਧੰਨਵਾਦ
ਪਟਿਆਲਾ : ਵਾਲਮੀਕੀ ਧਰਮ ਸਭਾ ਵੱਲੋਂ ਗਾਂਧੀ ਨਗਰ, ਲਾਹੌਰੀ ਗੇਟ ਵਿਖੇ ਪ੍ਰਧਾਨ ਰਾਜੇਸ਼ ਕੁਮਾਰ ਕਾਲਾ ਦੀ ਅਗਵਾਈ ਵਿੱਚ ਆਯੋਜਿਤ ਮੀਟਿੰਗ ਦੌਰਾਨ ਕੁਝ ਦਲਿਤ ਸੰਗਠਨਾਂ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਜਿਸ ਦੇ ਚਲਦਿਆਂ ਪੰਜਾਬ ਅਤੇ ਪਟਿਆਲਾ ਸ਼ਹਿਰ ਦੇ ਬਜਾਰਾਂ ਨੂੰ ਖੁੱਲ੍ਹੇ ਰੱਖੇ ਜਾਣ ਤੇ ਸਮੂੰਹ ਦੁਕਾਨਦਾਰ ਭਾਈਚਾਰੇ ਦੀ ਭਰਪੂਰ ਪ੍ਰਸੰਸਾ ਕੀਤੀ ਗਈ। ਇਸ ਮੌਕੇ ਪ੍ਰਧਾਨ ਰਾਜੇਸ਼ ਕੁਮਾਰ ਕਾਲਾ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਬੀਤੇ 1 ਅਗਸਤ ਨੂੰ ਜੋ ਇਤਿਹਾਸਿਕ ਰਿਜਰਵੇਸ਼ਨ ਕੋਟੇ ਵਿੱਚੋਂ ਵਾਲਮੀਕਿ ਸਮਾਜ ਨੂੰ 12.5 ਰਿਜਰਵੇਸ਼ਨ ਕੋਟਾ ਦੇਣ ਦਾ ਜਿਹੜਾ ਫੈਸਲਾ ਦਿੱਤਾ ਗਿਆ ਹੈ, ਉਸਦਾ ਵਾਲਮੀਕਿ ਸਮਾਜ ਵੱਲੋਂ ਭਰਪੂਰ ਸਵਾਗਤ ਕੀਤਾ ਹੈ। ਜਦੋਂ ਕਿ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਅਤੇ ਅਜਾਦ ਸਮਾਜ ਪਾਰਟੀ ਦੇ ਐਮ.ਪੀ. ਚੰਦਰ ਸ਼ੇਖਰ ਰਾਵਣ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ ਸੀ ਤੇ ਇਨ੍ਹਾਂ ਵੱਲੋਂ ਅਤੇ ਕੁਝ ਦਲਿਤ ਸੰਗਠਨਾਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਵਾਲਮੀਕਿ ਅਤੇ ਮਜਬੀ ਸਿੱਖ ਵੱਲੋਂ ਇਸ ਬੰਦ ਦੇ ਸੱਦੇ ਦਾ ਪੁਰਜੋਰ ਵਿਰੋਧ ਕੀਤਾ ਗਿਆ ਹੈ ਜਿਸ ਦੇ ਚਲਦਿਆਂ ਪਟਿਆਲਾ ਅਤੇ ਪੰਜਾਬ ਭਰ ਵਿੱਚ ਬੰਦ ਦਾ ਕੋਈ ਅਸਰ ਵਿਖਾਈ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਿਹੜੇ ਰਿਜਰਵੈਸ਼ਨ ਸਬੰਧੀ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਰੋਧ ਕਰ ਰਹੇ ਹਨ ਉਹ ਦਲਿਤ ਵਿਰੋਧੀ ਹਨ। ਇਸ ਮੌਕੇ ਕ੍ਰਿਸ਼ਨ ਕੁਮਾਰ ਕਾਕਾ, ਅਜੈ ਕੁਮਾਰ ਸਿੱਪਾ, ਮੋਹਨ ਲਾਲ ਅਟਵਾਲ, ਗੁਰਪਾਲ ਸਿੰਘ ਸਿੱਧੂ, ਰਾਜ ਕੁਮਾਰ ਸ਼ੰਟੀ ਗਿੱਲ, ਡਾ. ਰਾਜੇਸ਼ ਕੁਮਾਰ ਸਹੋਤਾ, ਰਾਜੀਵ ਜੋਨੀ ਅਟਵਾਲ, ਗਗਨਜੀਤ ਸਿੰਘ, ਸਰਵਜੀਤ ਸਿੰਘ ਆਦਿ ਹਾਜਰ ਸਨ।

Advertisement
Advertisement
Advertisement
Advertisement
Scroll to Top