Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 12:05 pm

+91 90915 01313 , +91 90916 01313

punjabbanni@gmail.com
punjabbani@yahoo.com

ਟਰੱਕ ਨਾਲ ਟਕਰਾਉਣ ਕਾਰਨ 3 ਕਾਂਵੜੀਆਂ ਦੀ ਮੌਤ ਤੇ 15 ਹੋਰ ਕਾਂਵੜੀਏ ਜ਼ਖਮੀ

ਟਰੱਕ ਨਾਲ ਟਕਰਾਉਣ ਕਾਰਨ 3 ਕਾਂਵੜੀਆਂ ਦੀ ਮੌਤ ਤੇ 15 ਹੋਰ ਕਾਂਵੜੀਏ ਜ਼ਖਮੀ

ਟਰੱਕ ਨਾਲ ਟਕਰਾਉਣ ਕਾਰਨ 3 ਕਾਂਵੜੀਆਂ ਦੀ ਮੌਤ ਤੇ 15 ਹੋਰ ਕਾਂਵੜੀਏ ਜ਼ਖਮੀ
ਉਤਰ ਪ੍ਰਦੇਸ਼ : ਭਾਰਤ ਦੇਸ਼ ਦੇ ਉਤਰ ਪ੍ਰਦੇਸ਼ ਦੇ ਕੌਸ਼ਾਂਬੀ ਜਿ਼ਲ੍ਹੇ ਦੇ ਸੈਣੀ ਥਾਣਾ ਖੇਤਰ ਵਿਚ ਸ਼ੁੱਕਰਵਾਰ ਨੂੰ ਇਕ ਵੱਡੇ ਟਰੱਕ ਨਾਲ ਟਕਰਾਅ ਜਾਣ ਕਾਰਨ ਇਕ ਵਾਹਨ ਵਿਚ ਸਫ਼ਰ ਕਰ ਰਹੇ 3 ਕਾਂਵੜੀਆਂ ਦੀ ਮੌਤ ਹੋ ਗਈ ਅਤੇ 15 ਹੋਰ ਕਾਂਵੜੀਏ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਕੌਸ਼ਾਂਬੀ ਦੇ ਐੱਸਪੀ ਬ੍ਰਿਜੇਸ਼ ਕੁਮਾਰ ਸ੍ਰੀਵਾਸਤਵ ਨੇ ਦੱਸਿਆ ਕਿ ਛੱਤੀਸਗੜ੍ਹ ਦੇ ਕਾਂਵੜੀਏ ਇਕ ਵਾਹਨ ਵਿਚ ਸਵਾਰ ਹੋ ਕੇ ਨਿਕਲੇ ਸਨ ਅਤੇ ਸ਼ੁੱਕਰਵਾਰ ਨੂੰ ਮਥੁਰਾ ਅਤੇ ਅਯੁੱਧਿਆ ਦਾ ਦੌਰਾ ਕਰਨ ਤੋਂ ਬਾਅਦ ਵਾਰਾਣਸੀ ਜਾ ਰਹੇ ਸਨ, ਜਦੋਂ ਉਹ ਸੈਣੀ ਵਿਚ ਨੈਸ਼ਨਲ ਹਾਈਵੇਅ -2 ਉੱਤੇ ਗੁਲਾਮੀ ਪੁਲ ਕੋਲ ਆ ਗਏ ਤਾਂ ਜ਼ਿਲ੍ਹੇ ਦੇ ਥਾਣਾ ਖੇਤਰ ਦੇ ਪਿੰਡ ਨੇੜੇ ਇਕ ਅਣਪਛਾਤੇ ਵੱਡੇ ਟਰੱਕ ਨੇ ਇਸ ਗੱਡੀ ਨੂੰ ਟੱਕਰ ਮਾਰ ਦਿੱਤੀ। ਐੱਸਪੀ ਨੇ ਦੱਸਿਆ ਕਿ ਇਸ ਹਾਦਸੇ ਵਿਚ ਤਿੰਨ ਕਾਂਵੜੀਆਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਫੇਕੂ ਲਾਲ (60), ਮੁਨੀ ਪ੍ਰਜਾਪਤੀ (65) ਅਤੇ ਸ਼ਿਵਕੁਮਾਰੀ (58) ਵਜੋਂ ਹੋਈ ਹੈ, ਜੋ ਛੱਤੀਸਗੜ੍ਹ ਦੇ ਬਲਰਾਮਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਪੁਲਸ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਅਜੈ ਪਾਲ, ਪਰਮੇਸ਼ਵਰ, ਰਿਤੇਸ਼, ਸੁਬੋਧ, ਦਲੀਪ, ਰਾਕੇਸ਼ ਪਾਲ, ਅਖਿਲੇਸ਼ ਪਾਲ, ਬ੍ਰਿਹਸਪਤੀ ਦੇਵੀ, ਵਿਵੇਕ ਜੈਸਵਾਲ, ਲਲਿਤਾ ਦੇਵੀ, ਭੋਲਾ ਪਾਲ, ਬਾਬੂਲਾਲ, ਅੰਕਿਤ, ਆਰਤੀ ਅਤੇ ਡਰਾਈਵਰ ਮਹੇਸ਼ਵਰ ਪ੍ਰਜਾਪਤੀ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਇਲਾਜ ਲਈ ਮੈਡੀਕਲ ਕਾਲਜ ਕੌਸ਼ੰਬੀ ਅਤੇ ਪ੍ਰਯਾਗਰਾਜ ਦੇ ਐਸਆਰਐਨ ਹਸਪਤਾਲ ਲਿਜਾਇਆ ਗਿਆ ਹੈ। ਐੱਸਪੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਕਾਂਵੜੀਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਅਨੁਸਾਰ ਇਸ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਟਰੱਕ ਚਾਲਕ ਟਰੱਕ ਸਮੇਤ ਫ਼ਰਾਰ ਹੋ ਗਿਆ।

Advertisement
Advertisement
Advertisement
Advertisement
Scroll to Top