Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Wednesday, 19 Aug 2026 | 11:11 am

+91 90915 01313 , +91 90916 01313

punjabbanni@gmail.com
punjabbani@yahoo.com

ਸਫਲਤਾ ਪੂਰਵਕ ਕਰਵਾਈ ਗਈ ਪੀ.ਸੀ.ਐਸ. ਲਈ ਰਜਿਸਟਰ-ਸੀ ਅਤੇ ਰਜਿਸਟਰ-ਏ-ਟੂ ਦੀ ਲਿਖਤੀ ਪ੍ਰੀਖਿਆ, 957 ਚੋਂ 750 ਉਮੀਦਵਾਰ ਇਮਤਿਹਾਨ ‘ਚ ਬੈਠੇ

ਸਫਲਤਾ ਪੂਰਵਕ ਕਰਵਾਈ ਗਈ ਪੀ.ਸੀ.ਐਸ. ਲਈ ਰਜਿਸਟਰ-ਸੀ ਅਤੇ ਰਜਿਸਟਰ-ਏ-ਟੂ ਦੀ ਲਿਖਤੀ ਪ੍ਰੀਖਿਆ, 957 ਚੋਂ 750 ਉਮੀਦਵਾਰ ਇਮਤਿਹਾਨ ‘ਚ ਬੈਠੇ

ਸਫਲਤਾ ਪੂਰਵਕ ਕਰਵਾਈ ਗਈ ਪੀ.ਸੀ.ਐਸ. ਲਈ ਰਜਿਸਟਰ-ਸੀ ਅਤੇ ਰਜਿਸਟਰ-ਏ-ਟੂ ਦੀ ਲਿਖਤੀ ਪ੍ਰੀਖਿਆ, 957 ਚੋਂ 750 ਉਮੀਦਵਾਰ ਇਮਤਿਹਾਨ ‘ਚ ਬੈਠੇ
– ਪੀ.ਪੀ.ਐਸ.ਸੀ. ਨੇ ਪੀ.ਸੀ.ਐਸ. ਦਾ ਪੇਪਰ ਲੈਣ ਲਈ ਯੂ.ਪੀ.ਐਸ.ਸੀ ਵਾਲੇ ਮਾਪਦੰਡ ਅਪਣਾਏ-ਉਮੀਦਵਾਰ
-ਕਿਹਾ, ਵਿਚਾਰਕ, ਵਿਸਲੇਸ਼ਣਾਤਮਿਕ ਤੇ ਮੁਕਾਬਲੇ ਵਾਲਾ ਰਿਹਾ ਪੀ.ਸੀ.ਐਸ. ਦਾ ਲਿਖਤੀ ਪੇਪਰ
ਪਟਿਆਲਾ, 14 ਜੁਲਾਈ : ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਅੱਜ ਪੰਜਾਬ ਸਿਵਲ ਸਰਵਿਸ (ਕਾਰਜਕਾਰੀ) ਦੀ ਕਰਵਾਈ ਗਈ ਲਿਖਤੀ ਪ੍ਰੀਖਿਆ ਸਫਲਤਾ ਪੂਰਵਕ ਸੰਪੰਨ ਹੋਈ। ਪਟਿਆਲਾ ਵਿਖੇ ਲਈ ਗਈ ਇਸ ਪ੍ਰੀਖਿਆ ਸਬੰਧੀ ਪੀ.ਪੀ.ਐਸ.ਸੀ. ਵੱਲੋਂ ਵਿਆਪਕ ਸੁਰੱਖਿਆ ਪ੍ਰਬੰਧਾਂ ਸਮੇਤ ਉਮੀਦਵਾਰਾਂ ਦੀ ਪਛਾਣ ਆਦਿ ਲਈ ਢੁਕਵੇਂ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਸਿੰਘ ਔਲਖ ਨੇ ਦੱਸਿਆ ਹੈ ਕਿ ਪੀ.ਸੀ.ਐਸ. ਲਈ ਰਜਿਸਟਰ-ਸੀ ਅਤੇ ਰਜਿਸਟਰ-ਏ-ਟੂ ਦੀ ਪ੍ਰੀਖਿਆ ਅੱਜ ਕਰਵਾਈ ਗਈ ਹੈ, ਜਿਸ ਲਈ ਉਮੀਦਵਾਰਾਂ ਦੀ ਹਾਜਰੀ 79 ਫੀਸਦੀ ਰਹੀ। ਉਨ੍ਹਾਂ ਕਿਹਾ ਕਿ ਇਸ ਪ੍ਰੀਖਿਆ ਲਈ ਕੁਲ 957 ਯੋਗ ਉਮੀਦਵਾਰ ਸਨ ਪ੍ਰੰਤੂ ਇਨ੍ਹਾਂ ਵਿੱਚੋਂ 750 ਉਮੀਦਵਾਰਾਂ ਨੇ ਹੀ ਪੇਪਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਰੇਕ ਪ੍ਰੀਖਿਆ ਦੀ ਤਰ੍ਹਾਂ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਇਸ ਇਮਤਿਹਾਨ ਲਈ ਵੀ ਪਾਰਦਰਸ਼ਤਾ ਪੂਰੀ ਤਰ੍ਹਾਂ ਕਾਇਮ ਰੱਖਣ ਸਮੇਤ ਸੁਰੱਖਿਆ ਦੇ ਵੀ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਗਏ ਸਨ । ਸਕੱਤਰ ਪ੍ਰੀਖਿਆਵਾਂ ਦੇਵਦਰਸ਼ਦੀਪ ਸਿੰਘ ਦਾ ਕਹਿਣਾ ਸੀ ਕਿ ਕਮਿਸ਼ਨ ਕਿਸੇ ਵੀ ਪ੍ਰੀਖਿਆ ਦੇ ਮਾਮਲੇ ਵਿੱਚ ਕਦੇ ਕੋਈ ਸਮਝੌਤਾ ਨਹੀਂ ਕਰਦਾ ਤੇ ਹਰ ਤਰ੍ਹਾਂ ਦੇ ਗੁਪਤਤਾ ਤੇ ਸੁਰੱਖਿਆ ਦੇ ਪ੍ਰੋਟੋਕੋਲ ਦੀ ਪਾਲਣਾ ਸਖਤੀ ਨਾਲ ਕੀਤੀ ਜਾਂਦੀ ਹੈ । ਇਸੇ ਦੌਰਾਨ ਪ੍ਰੀਖਿਆ ਵਿੱਚ ਬੈਠਣ ਵਾਲੇ ਉਮੀਦਵਾਰਾਂ ਨੇ ਪੀ.ਪੀ.ਐਸ.ਸੀ. ਵੱਲੋਂ ਪੇਪਰ ਲੈਣ ਲਈ ਵਰਤੀ ਗਈ ਸਖਤੀ, ਕੀਤੇ ਗਏ ਸੁਰੱਖਿਆ ਪ੍ਰਬੰਧਾਂ ਲਈ ਕਮਿਸ਼ਨ ਦੀ ਸ਼ਲਾਘਾ ਕੀਤੀ ਹੈ। ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ, ਡੀ.ਐਸ.ਐਸ.ਓ. ਵਰਿੰਦਰ ਸਿੰਘ ਟਿਵਾਣਾ, ਬਠਿੰਡਾ ਤੋਂ ਅਧਿਆਪਕ ਪੁਸ਼ਪੇਸ਼ ਕੁਮਾਰ, ਫਰੀਦਕੋਟ ਤੋਂ ਡੀ. ਐਫ.ਐਸ.ਸੀ ਵੰਦਨਾ ਕੰਬੋਜ, ਫੂਡ ਸਪਲਾਈ ਦੇ ਲਾਅ ਅਫਸਰ ਗੁਰਮੀਤ ਸਿੰਘ, ਸੀ.ਡੀ.ਪੀ.ਓ ਸੁਪ੍ਰੀਤ ਕੌਰ, ਏ.ਸੀ.ਐਫ.ਏ ਰਾਕੇਸ਼ ਕੁਮਾਰ, ਸੁਪਰਡੈਂਟ ਨਵਦੀਪ ਗੁਪਤਾ, ਸਕੂਲ ਪ੍ਰਿੰਸੀਪਲ ਪਰਮਲ ਸਿੰਘ ਤੇ ਭੂਮੀ ਰੱਖਿਆ ਅਫਸਰ ਸੁਨਾਮ ਗੁਰਦੇਵਕ ਸਿੰਘ ਸਮੇਤ ਹੋਰ ਕਈ ਉਮੀਦਵਾਰਾਂ ਨੇ ਪੀ.ਪੀ.ਐਸ.ਸੀ. ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੇਪਰ ਪੂਰਾ ਯੂ.ਪੀ.ਐਸ.ਸੀ. ਦੀ ਤਰਜ ‘ਤੇ ਵਿਚਾਰਕ (ਕਨਸੈਪਚੂਅਲ), ਵਿਸਲੇਸ਼ਣਾਤਮਿਕ (ਐਨਾਲਿਟੀਕਲ), ਲੈਂਥੀ ਤੇ ਮੁਕਾਬਲੇ ਵਾਲਾ ਸੀ । ਇਨ੍ਹਾਂ ਉਮੀਦਵਾਰਾਂ ਨੇ ਕਿਹਾ ਕਿ ਪਿਛਲੇ ਦਿਨੀਂ ਏਡੀਓ ਦੇ ਪੇਪਰ ਲੀਕ ਦੀਆਂ ਝੂਠੀਆਂ ਅਫਵਾਹਾਂ ਦੇ ਉਲਟ ਪੀ.ਪੀ.ਐਸ.ਸੀ ਵਲੋਂ ਲਏ ਗਏ ਪੇਪਰ ਦੌਰਾਨ ਪਾਰਦਰਸ਼ਤਾ ਤੇ ਸਖਤੀ ਸਪੱਸ਼ਟ ਨਜ਼ਰ ਆ ਰਹੀ ਸੀ, ਕਿਉਂਕਿ ਤਿੰਨ ਵਾਰ ਵੀਡੀਉਗ੍ਰਾਫੀ ਕਰਵਾਈ ਗਈ ਅਤੇ ਬਾਰਕੋਡ ਸਕੈਨ ਤੇ ਫਿੰਗਰ ਪ੍ਰਿੰਟ ਵੈਰੀਫਾਈ ਕਰਨ ਮਗਰੋੰ ਹੀ ਉਮੀਦਵਾਰਾਂ ਦਾ ਸੈਂਟਰ ਵਿੱਚ ਦਾਖਲਾ ਦਰਸਾਉਂਦਾ ਹੈ ਕਿ ਪੀ.ਪੀ.ਐਸ.ਸੀ ਵਲੋਂ ਮੁਕਾਬਲੇ ਦੇ ਇਮਤਿਹਾਨ ਲੈਣ ਸਮੇਂ ਸੰਘ ਲੋਕ ਸੇਵਾ ਕਮਿਸ਼ਨ ਵਾਲੇ ਨਿਯਮ ਹੂਬਹੂ ਅਪਣਾਏ ਜਾਂਦੇ ਹਨ, ਜੋ ਕਿ ਚੰਗੀ ਗੱਲ ਹੈ, ਇਸ ਨਾਲ ਕਮਿਸ਼ਨ ਪ੍ਰਤੀ ਉਮੀਦਵਾਰਾਂ ਦਾ ਬਣਿਆ ਭਰੋਸਾ ਬਰਕਰਾਰ ਰਹਿੰਦਾ ਹੈ ।

Advertisement
Advertisement
Advertisement
Advertisement
Scroll to Top