Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Wednesday, 19 Aug 2026 | 10:11 pm

+91 90915 01313 , +91 90916 01313

punjabbanni@gmail.com
punjabbani@yahoo.com

ਪਟਿਆਲਾ ਪੁਲਿਸ ਵੱਲੋਂ ਭਾਦਸੋਂ ਵਿਖੇ ਦੁਕਾਨਦਾਰ ਪਰ ਇਰਾਦਾ ਕਤਲ ਦੀ ਵਾਰਦਾਤ ਵਿੱਚ ਸਾਮਲ 7 ਦੋਸੀਆਨ ਹਥਿਆਰਾਂ ਸਮੇਤ ਕਾਬੂ ਇੱਕ .32 ਬੋਰ ਪਿਸਟਲ ਸਮੇਤ ਰੋਦ ਅਤੇ 5 ਦਾਤਰ ਬ੍ਰਾਮਦ

ਪਟਿਆਲਾ ਪੁਲਿਸ ਵੱਲੋਂ ਭਾਦਸੋਂ ਵਿਖੇ ਦੁਕਾਨਦਾਰ ਪਰ ਇਰਾਦਾ ਕਤਲ ਦੀ ਵਾਰਦਾਤ ਵਿੱਚ ਸਾਮਲ 7 ਦੋਸੀਆਨ ਹਥਿਆਰਾਂ ਸਮੇਤ ਕਾਬੂ ਇੱਕ .32 ਬੋਰ ਪਿਸਟਲ ਸਮੇਤ ਰੋਦ ਅਤੇ 5 ਦਾਤਰ ਬ੍ਰਾਮਦ

ਪਟਿਆਲਾ ਪੁਲਿਸ ਵੱਲੋਂ ਭਾਦਸੋਂ ਵਿਖੇ ਦੁਕਾਨਦਾਰ ਪਰ ਇਰਾਦਾ ਕਤਲ ਦੀ ਵਾਰਦਾਤ ਵਿੱਚ ਸਾਮਲ 7 ਦੋਸੀਆਨ ਹਥਿਆਰਾਂ ਸਮੇਤ ਕਾਬੂ
ਇੱਕ .32 ਬੋਰ ਪਿਸਟਲ ਸਮੇਤ ਰੋਦ ਅਤੇ 5 ਦਾਤਰ ਬ੍ਰਾਮਦ
ਪਟਿਆਲਾ : ਸੀਨੀਅਰ ਕਪਤਾਨ ਪੁਲਿਸ ਵਰੁਣ ਸ਼ਰਮਾਂ ਨੇ ਦੱਸਿਆ ਕਿ ਮਿਤੀ 13/07/2024 ਨੂੰ ਪਿੰਡ ਦਿੱਤੂਪੁਰ ਥਾਣਾ ਭਾਦਸੋਂ ਵਿਖੇ ਦਿਨ ਦਿਹਾੜੇ ਸੰਧੂ ਸ਼ਟਰਿੰਗ ਦੇ ਮਾਲਕ ਪਰ ਕੁੱਝ ਅਣਪਛਾਤੇ ਨੌਜਵਾਨਾਂ ਵੱਲੋਂ ਤੇਜਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਸੀ ਇਸ ਹਮਲੇ ਦੌਰਾਨ ਦੁਕਾਨਦਾਰ ਗੰਭੀਰ ਰੂਪ ਵਿੱਚ ਜਖਮੀ ਹੋਇਆ ਸੀ।ਇਹ ਵਾਰਦਾਤ ਨੂੰ ਟਰੇਸ ਕਰਨ ਲਈ ਮੁਹੰਮਦ ਸਰਫਰਾਜ ਆਲਮ ਜ਼ਸ਼ਛ, ਛਸ਼ੇਙਜਵਖ ਪਟਿਆਲਾ, ਯੋਗੇਸ਼ ਸ਼ਰਮਾ, ਛਸ਼ੇਜ਼ਟੜ ਪਟਿਆਲਾ, ਸ੍ਰੀ ਅਵਤਾਰ ਸਿੰਘ, ਪਟਿਆਲਾ ਅਤੇ ਸ੍ਰੀ ਦਵਿੰਦਰ ਕੁਮਾਰ ਅੱਤਰੀ ਸ਼ਸ਼ਛ, ਣਛਸ਼ ਸਰਕਲ ਨਾਭਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਪਟਿਆਲਾ ਅਤੇ ਐਸ.ਆਈ. ਇੰਦਰਜੀਤ ਸਿੰਘ ਮੁੱਖ ਅਫਸਰ ਥਾਣਾ ਭਾਦਸੋਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਸੀ।ਜਿੰਨ੍ਹਾਂ ਵੱਲੋਂ ਇਹ ਘਟਨਾ ਸਾਮਲ ਦੋਸੀਆਨ ਨੂੰ ਟਰੇਸ ਕਰਕੇ 7 ਦੋਸੀਆਂਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਹਨਾ ਦਾ ਵੇਰਵਾ ਨਿਮਨਲਿਖਤ ਅਨੁਸਾਰ ਹੈ :-

1) ਕੇਸਵ ਕੁਮਾਰ ਪੁੱਤਰ ਹਰੀਸ ਕੁਮਾਰ ਵਾਸੀ 140 ਬੀ, ਗੁਰਦਰਸਨ ਨਗਰ ਪਟਿਆਲਾ ਥਾਣਾ ਸਿਵਲ ਲਾਇਨ ਪਟਿਆਲਾ
2) ਸੁਸ਼ੀਲ ਕੁਮਾਰ ਉਰਫ ਗੋਰੂ ਪੁੱਤਰ ਛੋਟੇ ਲਾਲ ਵਾਸੀ 143 ਅਦਰਸ ਨਗਰ ਬੀ, ਨੇੜੇ ਸਕੂਲ ਅਬਲੋਵਾਲ ਥਾਣਾ ਬਖਸੀਵਾਲਾ
(ਬ੍ਰਾਮਦਗੀ : ਇਕ ਦਾਤਰ)
3) ਬਾਬੂ ਰਾਮ ਪੁੱਤਰ ਨਰਾਇਣ ਬਹਾਦਰ ਵਾਸੀ ਗਲੀ ਨੰ. 2 ਗਿਆਨ ਕਲੋਨੀ ਸੂਲਰ ਥਾਣਾ ਪਸਿਆਣਾ (ਬ੍ਰਾਮਦਗੀ : ਇਕ ਦਾਤਰ)
4) ਅਸੋਕ ਕੁਮਾਰ ਉਰਫ ਸੌਕੀ ਪੁੱਤਰ ਰਾਜ ਕੁਮਾਰ ਵਾਸੀ 7375/5 ਬੱਚਿਤਰ ਨਗਰ ਥਾਣਾ ਸਿਵਲ ਲਾਇਨ ਪਟਿਆਲਾ (ਬ੍ਰਾਮਦਗੀ : ਇਕ ਦਾਤਰ)
5) ਸੁਖਪਰੀਤ ਸਿੰਘ ਉਰਫ ਸੁੱਖ ਪੁੱਤਰ ਸੁਰਿੰਦਰ ਕੁਮਾਰ ਵਾਸੀ ਮ;ਨੰ:02 ਗਲੀ ਨੰਬਰ 07 ਨਿਊ ਸੂਲਰ ਕਲੋਨੀ ਥਾਣਾ ਪਸਿਆਣਾ ਪਟਿਆਲਾ (ਬ੍ਰਾਮਦਗੀ : ਇਕ ਦਾਤਰ)
6) ਵਿਕਾਸ ਕੁਮਾਰ ਵਿੱਕੀ ਪੁੱਤਰ ਰਣਜੀਤ ਮਹਾਤੋ ਵਾਸੀ ਬੇਗੂ ਸਰਾਏ ਜਿਲਾ ਬੇਗੂ ਸਰਾਏ ਬਿਹਾਰ ਹਾਲ ਅਬਾਦ ਡਿਸਪੌਜਲ ਕੁਆਰਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ (ਬ੍ਰਾਮਦਗੀ : ਇਕ ਦਾਤਰ)
7) ਅਕਾਸ਼ ਕੁਮਾਰ ਪੁੱਤਰ ਅਸੋਕ ਕੁਮਾਰ ਵਾਸੀ ਰਵੀਦਾਸ ਨਗਰ,ਦੇਵੀ ਫਾਟਕ ਮਲੇਰਕੋਟਲਾ ਜਿਲਾ ਮਲੇਰਕੋਟਲਾ ਹਾਲ ਮਕਾਨ ਨੰ 25 ਦਰਸਨਾ ਕਲੋਨੀ ਥਾਣਾ ਬਖਸੀਵਾਲਾ ਜਿਲਾ ਪਟਿਆਲਾ (ਬ੍ਰਾਮਦਗੀ : ਇਕ ਪਿਸਟਲ 32 ਬੋਰ ਸਮੇਤ 5 ਰੋਦ) ਨੂੰ ਵੱਖ ਵੱਖ ਥਾਵਾਂ ਤੋ ਗ੍ਰਿਫਤਾਰ ਕੀਤਾ ਗਿਆ ਹੈ ਜਿਹਨਾ ਵੱਲੋਂ ਵਾਰਦਾਤ ਵਿੱਚ ਵਰਤੇ ਗਏ ਤੇਜਧਾਰ ਹਥਿਆਰ 5 ਦਾਤਰ ਅਤੇ ਵਾਰਦਾਤ ਸਮੇਂ ਵਰਤੇ 3 ਮੋਟਰਸਾਇਕਲ ਬਰਾਮਦ ਕੀਤੇ ਗਏ ਹਨ ਅਤੇ ਇਕ ਪਿਸਟਲ .32 ਬੋਰ ਸਮੇਤ 5 ਰੋਦ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ।

ਘਟਨਾ ਦਾ ਵੇਰਵਾ :- ਜਿੰਨ੍ਹਾ ਨੇ ਸੰਖੇਪ ਵਿੱਚ ਦੱਸਿਆ ਕਿ ਗੁਰਵਿੰਦਰ ਸਿੰਘ ਵਾਸੀ ਪਿੰਡ ਸਾਹਪੁਰ ਥਾਣਾ ਭਾਦਸੋਂ ਜਿਲਾ ਪਟਿਆਲਾ ਜਿਸ ਦੀ ਸੰਧੂ ਸ਼ੈਟਰਿੰਗ ਦੇ ਨਾਮ ਪਰ ਪਿੰਡ ਦਿੱਤੂਪੁਰ ਜੱਟਾ ਵਿਖੇ ਦੁਕਾਨ ਕਰਦਾ ਹੈ, ਮਿਤੀ 13/07/2024 ਨੂੰ ਦੁਪਹਿਰ ਸਮੇ ਕੁੱਝ ਨਾ-ਮਾਲੂਮ ਵਿਅਕਤੀ ਜੋ ਕਿ 3/4 ਮੋਟਰਸਾਇਕਲਾਂ ਪਰ ਸਵਾਰ ਸਨ ਅਤੇ ਤੇਜਧਾਰ ਹਥਿਆਰ (ਦਾਤਰਾਂ) ਨਾਲ ਲੈਸ ਸਨ, ਦੁਕਾਨ ਪਰ ਆਕੇ ਮੁਦਈ ਗੁਰਵਿੰਦਰ ਸਿੰਘ ਨੂੰ ਜਾਨ ਤੋ ਮਾਰ ਦੇਣ ਦੀ ਨੀਅਤ ਨਾਲ ਤੇਜਧਾਰ ਹਥਿਆਰਾਂ ਨਾਲ ਸੱਟਾਂ ਮਾਰਕੇ ਜਖਮੀ ਕਰਕੇ ਮੋਕਾ ਤੋ ਫਰਾਰ ਹੋ ਗਏ।ਮੁਦਈ ਗੁਰਵਿੰਦਰ ਸਿੰਘ ਜੇਰੇ ਇਲਾਜ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਹੈ ।ਜਿਸ ਸਬੰਧੀ ਮੁੱ:ਨੰ. 75 ਮਿਤੀ 14-07-2024 ਅ/ਧ 109, 333, 115(2),118(1),324 (4),324 (5),351 (3),191(3),190 ਨਟਛ ਥਾਣਾ ਭਾਦਸੋਂ ਜਿਲਾ ਪਟਿਆਲਾ ਦਰਜ ਕੀਤਾ ਗਿਆ ਸੀ ਇਸ ਵਾਰਦਾਤ ਦੀ ਵੀਡੀਓ ਵੀ ਸੋਸਲ ਮੀਡੀਆਂ ਪਰ ਕਾਫੀ ਵਾਇਰਲ ਹੋਈ ਸੀ।

ਗ੍ਰਿਫਤਾਰੀ ਅਤੇ ਬ੍ਰਾਮਦਗੀ : ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਪਰ ਕੇਸਵ ਕੁਮਾਰ ਵਾਸੀ 140 ਬੀ, ਗੁਰਦਰਸਨ ਨਗਰ ਥਾਣਾ ਸਿਵਲ ਲਾਇਨ ਪਟਿਆਲਾ ਨੂੰ ਮਿਤੀ 16/07/2024 ਨੂੰ ਅਮਲੋਹ ਭਾਦਸੌਂ ਰੋਡ ਬੀੜ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਤਫਤੀਸ ਦੋਰਾਨ ਇਸ ਦੇ ਬਾਕੀ ਸਾਥੀਆਂ ਸੁਸ਼ੀਲ ਕੁਮਾਰ ਉਰਫ ਗੋਰੂ , ਬਾਬੂ ਰਾਮ, ਅਸੋਕ ਕੁਮਾਰ ਉਰਫ ਸੌਕੀ, ਸੁਖਪਰੀਤ ਸਿੰਘ ਉਰਫ ਸੁੱਖ, ਵਿਕਾਸ ਕੁਮਾਰ ਵਿੱਕੀ ਆਦਿ ਨੂੰ ਮਿਤੀ 18/07/2024 ਨੂੰ ਪਟਿਆਲਾ ਨਾਭਾ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਦੋਸੀਆਨ ਦੀ ਗ੍ਰਿਫਤਾਰੀ ਦੋਰਾਨ ਤਲਾਸੀ ਕਰਨ ਪਰ ਇੰਨ੍ਹਾ ਪਾਸੋਂ ਤੇਜਧਾਰ ਹਥਿਆਰ 5 ਦਾਤਰ ਬਰਾਮਦ ਹੋਏ ਹਨ।

ਤਫਤੀਸ ਦੋਰਾਨ ਹੀ ਗੁਪਤ ਸੂਚਨਾ ਦੇ ਅਧਾਰ ਪਰ ਇਹਨਾ ਦੇ ਸਾਥੀ ਅਕਾਸ਼ ਕੁਮਾਰ ਪੁੱਤਰ ਅਸੋਕ ਕੁਮਾਰ ਵਾਸੀ ਰਵੀਦਾਸ ਨਗਰ ਦੇਵੀ ਫਾਟਕ ਮਲੇਰਕੋਟਲਾ ਹਾਲ ਵਾਸੀ ਮ:ਨੰ: 25 ਦਰਸਨਾ ਕਲੋਨੀ ਥਾਣਾ ਬਖਸੀਵਾਲਾ ਨੂੰ ਮੋਟਰਸਾਇਕਲ ਪਰ ਜਾਂਦੇ ਸਮੇਂ ਨੇੜੇ ਪੁਰਾਣਾ ਬੱਸ ਸਟੈਡ ਰਾਜਪੁਰਾ ਕਲੋਨੀ ਵਾਲੇ ਕੁਆਟਰਾ ਤੋ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਪਾਸੋਂ ਇਕ ਪਿਸਟਲ .32 ਬੋਰ ਸਮੇਤ 5 ਰੋਦ ਬਰਾਮਦ ਹੋਏ ਜਿਸ ਸਬੰਧੀ ਵੱਖਰੇ ਤੋਰ ਪਰ ਮੁਕੱਦਮਾ ਨੰਬਰ 88 ਮਿਤੀ 18/07/2024 ਅ/ਧ 25/54/59 ਅਸਲਾ ਐਕਟ ਥਾਣਾ ਲਾਹੋਰੀ ਗੇਟ ਪਟਿਆਲਾ ਦਰਜ ਕੀਤਾ ਗਿਆ ਹੈ।

ਵਜ੍ਹਾ ਰੰਜਸ਼: ਤਫਤੀਸ ਦੋਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਦਈ ਗੁਰਵਿੰਦਰ ਸਿੰਘ ਉਕਤ ਨਾਲ ਰਿਤਿਕ ਪੁੱਤਰ ਉਤਮ ਕੁਮਾਰ ਵਾਸੀ 248 ਅਦਰਸ ਨਗਰ ਬੀ, ਪਟਿਆਲਾ ਨਾਲ ਪੁਰਾਣੀ ਰੰਜਸ ਚਲਦੀ ਆ ਰਹੀ ਹੈ ਦੋਸੀ ਰਿਤਿਕ ਦਾ ਅਪਰਾਧਿਕ ਪਿਛੋਕੜ ਹੈ ਜਿਸ ਨੂੰ ਸਾਲ 2023 ਵਿੱਚ ਙਜ਼ਂ ਪਟਿਆਲਾ ਵੱਲੋਂ ਨੇੜੇ ਸਾਈ ਮਾਰਕੀਟ ਪਟਿਆਲਾ ਤੋ ਐਪਲ ਦੇ ਸੋਰੂਮ ਵਿੱਚੋਂ 200 ਫੋਨ ਚੋਰੀ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜੋ ਮਿਤੀ 09/11/2023 ਨੂੰ ਜਮਾਨਤ ਪਰ ਬਾਹਰ ਆ ਗਿਆ ਸੀ ਅਤੇ ਬਾਅਦ ਵਿੱਚ ਵਿਦੇਸ ਦੁਬਈ ਵਿਖੇ ਚਲਾ ਗਿਆ ਜਿਸ ਨੇ ਆਪਣੇ ਸਾਥੀ ਸੁਸ਼ੀਲ ਕੁਮਾਰ ਉਰਫ ਗੋਰੂ ਵਾਸੀ 143 ਅਦਰਸ ਨਗਰ ਬੀ, ਨੇੜੇ ਸਕੂਲ ਅਬਲੋਵਾਲ ਥਾਣਾ ਬਖਸੀਵਾਲਾ ਜਿਲ੍ਹਾ ਪਟਿਆਲਾ ਨਾਲ ਮਿਲਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਤੇ ਸੁਸ਼ੀਲ ਕੁਮਾਰ ਉਰਫ ਗੋਰੂ ਉਕਤ ਨੇ ਆਪਣੇ ਸਾਥੀਆਂ ਨਾਲ ਰਲਕੇ ਮਿਤੀ 13/07/2024 ਨੂੰ ਮੁਦਈ ਪਰ ਹਮਲਾ ਕਰਕੇ ਜਖਮੀ ਕੀਤਾ ਸੀ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਰਿਤਿਕ ਉਕਤ ਨੇ ਦੋਸੀ ਸੁਸ਼ੀਲ ਕੁਮਾਰ ਉਰਫ ਗੋਰੂ ਨੂੰ ਇਕ ਲੱਖ ਰੂਪੈ ਦੀ ਰਕਮ ਨੈਟਬੈਕਿੰਗ (ਗੁਗਲਪੈਅ) ਰਾਹੀਂ ਭੇਜੀ ਸੀ ਜੋ ਸੁਸੀਲ ਕੁਮਾਰ ਉਰਫ ਗੋਰੂ ਉਕਤ ਨੇ ਇਹ ਰਕਮ ਆਪਣੇ ਸਾਥੀਆਂ ਵਿੱਚ ਵੰਡ ਦਿੱਤੀ ਸੀ ਸੁਸ਼ੀਲ ਕੁਮਾਰ ਉਰਫ ਗੋਰੂ ਉਕਤ ਦਾ ਵੀ ਅਪਰਾਧਿਕ ਪਿਛੋਕੜ ਹੈ ਜਿਸ ਦੇ ਖਿਲਾਫ ਸਾਲ 2021 ਵਿੱਚ ਥਾਣਾ ਸਿਵਲ ਲਾਇਨ ਪਟਿਆਲਾ ਵਿਖੇ ਮੁਕੱਦਮਾ ਦਰਜ ਹੈ।ਦੋਸੀ ਰਿਤਿਕ ਨੂੰ ਮੁਕੱਦਮਾ ਹਜਾ ਵਿੱਚ ਨਾਮਜਦ ਕੀਤਾ ਗਿਆ ਹੈ ਜਿਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।ਇਸ ਵਾਰਦਾਤ ਦਾ ਮਾਸਟਰ ਮਾਇਡ ਸੁਸ਼ੀਲ ਕੁਮਾਰ ਉਰਫ ਗੋਰਾ ਹੈ ਜਿਸ ਨੇ ਇਸ ਵਾਰਦਾਤ ਲਈ ਉਕਤ ਸਾਰੇ ਦੋਸੀਆ ਨੂੰ ਤਿਆਰ ਕੀਤਾ ਸੀ।

ਦੋਸੀ ਰਿਤਿਕ ਦਾ ਭਰਾ ਜਤਿਨ ਅਤੇ ਇਸ ਦੇ ਸਾਥੀਆਂ ਨੇ ਪੁਰਾਣੇ ਬੱਸ ਸਟੈਡ ਪਟਿਆਲਾ ਪਾਸ (ਅਨਿਲ ਕੁਮਾਰ ਛੋਟੂ ਅਤੇ ਨਕੂਲ) ਦੇ ਦੋਹਰੇ ਕਤਲ ਕੇਸ (ਮ;ਨੰ: 62/24 ਥਾਣਾ ਲਾਹੋਰੀ ਗੇਟ) ਵਿੱਚ ਸੀ.ਆਈ.ਏ.ਪਟਿਆਲਾ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਜੋ ਕਿ ਪਟਿਆਲਾ ਜੇਲ ਵਿੱਚ ਬੰਦ ਹੈ।

ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਦੋਸੀਆਨ ਅੱਜ ਮਿਤੀ 19/07/2024 ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਹਨਾ ਬਾਕੀ ਸਾਥੀਆਂ ਦੀ ਵੀ ਸਨਾਖਤ ਕਰ ਲਈ ਹੈ ਜਿਹਨਾ ਦੇ ਟਿਕਾਣਿਆ ਪਰ ਰੇਡਾ ਕੀਤੀਆਂ ਜਾ ਰਹੀਆ ਹਨ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

ਗ੍ਰਿਫਤਾਰ ਦੋਸੀਆਨ ਬਾਰੇ ਵੇਰਵਾ
ਲ:ਨੰ ਦੋਸੀ ਦਾ ਨਾਮ ਪਤਾ ਗ੍ਰਿਫਤਾਰੀ ਅਤੇ ਬ੍ਰਾਮਦਗੀ
1) ਕੇਸਵ ਕੁਮਾਰ ਪੁੱਤਰ ਹਰੀਸ ਕੁਮਾਰ ਵਾਸੀ 140 ਬੀ, ਗੁਰਦਰਸਨ ਨਗਰ ਪਟਿਆਲਾ ਥਾਣਾ ਸਿਵਲ ਲਾਇਨ ਪਟਿਆਲਾ।
ਉਮਰ : 24 ਸਾਲ, ਪੜਾਈ :12 ਪਾਸ, ਕਿੱਤਾ :ਸਕੂਟਰ ਰਿਪੈਅਰ ਗ੍ਰਿਫਤਾਰ ਮਿਤੀ 16/07/2024 ਨੂੰ ਅਮਲੋਹ ਰੋਡ ਭਾਦਸੋਂ ਬੀੜ ਤੋ ਗ੍ਰਿਫਤਾਰ ਕੀਤਾ ਹੈ।
2) ਸੁਸ਼ੀਲ ਕੁਮਾਰ ਉਰਫ ਗੋਰੂ ਪੁੱਤਰ ਛੋਟੇ ਲਾਲ ਵਾਸੀ 143 ਅਦਰਸ ਨਗਰ ਬੀ, ਨੇੜੇ ਸਕੂਲ ਅਬਲੋਵਾਲ ਥਾਣਾ ਬਖਸੀਵਾਲਾ ਜਿਲ੍ਹਾ ਪਟਿਆਲਾ ।
ਉਮਰ: 25 ਸਾਲ, ਪੜਾਈ:12 ਪਾਸ, ਕਿੱਤਾ: ਡਰਾਇਵਰੀ ਕਰਦਾ ਹੈ ਗ੍ਰਿਫਤਾਰ ਮਿਤੀ 18/07/2024 ਨੂੰ ਪਟਿਆਲਾ ਨਾਭਾ ਰੋਡ ਤੋਂ ਗ੍ਰਿਫਤਾਰ ਕੀਤਾ।
ਬ੍ਰਾਮਦਗੀ:- ਇਕ ਦਾਤਰ
3) ਬਾਬੂ ਰਾਮ ਪੁੱਤਰ ਨਰਾਇਣ ਬਹਾਦਰ ਵਾਸੀ ਗਲੀ ਨੰ. 2 ਗਿਆਨ ਕਲੋਨੀ ਸੂਲਰ ਥਾਣਾ ਪਸਿਆਣਾ ਜਿਲਾ ਪਟਿਆਲਾ।
ਉਮਰ : 32 ਸਾਲ, ਪੜਾਈ :4 ਜਮਾਤਾ ਪਾਸ, ਕਿੱਤਾ :ਮਕੈਨਿਕ ਦਾ ਕੰਮ ਕਰਦਾ ਹੈ। ਗ੍ਰਿਫਤਾਰ ਮਿਤੀ 18/07/2024 ਨੂੰ ਪਟਿਆਲਾ ਨਾਭਾ ਰੋਡ ਤੋਂ ਗ੍ਰਿਫਤਾਰ ਕੀਤਾ
ਬ੍ਰਾਮਦਗੀ:- ਇਕ ਦਾਤਰ ਅਤੇ ਇਕ ਮੋਟਰਸਾਇਕਲ ਪਲਸਰ
4) ਅਸੋਕ ਕੁਮਾਰ ਉਰਫ ਸੌਕੀ ਪੁੱਤਰ ਰਾਜ ਕੁਮਾਰ ਵਾਸੀ 7375/5 ਬੱਚਿਤਰ ਨਗਰ ਥਾਣਾ ਸਿਵਲ ਲਾਇਨ ਪਟਿਆਲਾ ਜਿਲਾ ਪਟਿਆਲਾ।
ਉਮਰ : 29 ਸਾਲ, ਪੜਾਈ : 2 ਜਮਾਤਾ ਪਾਸ, ਕਿੱਤਾ : ਸੀਸੀਟੀਵੀ ਦਾ ਕਰਦਾ ਹੈ ਗ੍ਰਿਫਤਾਰ ਮਿਤੀ 18/07/2024 ਨੂੰ ਪਟਿਆਲਾ ਨਾਭਾ ਰੋਡ ਤੋਂ ਗ੍ਰਿਫਤਾਰ ਕੀਤਾ।
ਬ੍ਰਾਮਦਗੀ:- ਇਕ ਦਾਤਰ ਅਤੇ ਇਕ ਮੋਟਰਸਾਇਕਲ ਬੋਕਸਰ
5) ਸੁਖਪਰੀਤ ਸਿੰਘ ਉਰਫ ਸੁੱਖ ਪੁੱਤਰ ਸੁਰਿੰਦਰ ਕੁਮਾਰ ਵਾਸੀ ਮ;ਨੰ:02 ਗਲੀ ਨੰਬਰ 07 ਨਿਊ ਸੂਲਰ ਕਲੋਨੀ ਥਾਣਾ ਪਸਿਆਣਾ ਪਟਿਆਲਾ ।
ਉਮਰ : 22 ਸਾਲ, ਪੜਾਈ :ਬੀਏ ਪਾਸ ਕਿੱਤਾ : ਫਾਸਟ ਫੂਡ ਦੀ ਰੇਹੜੀ ਲਾਉਦਾ ਹੈ। ਗ੍ਰਿਫਤਾਰ ਮਿਤੀ 18/07/2024 ਨੂੰ ਪਟਿਆਲਾ ਨਾਭਾ ਰੋਡ ਤੋਂ ਗ੍ਰਿਫਤਾਰ ਕੀਤਾ
ਬ੍ਰਾਮਦਗੀ:- ਇਕ ਦਾਤਰ
6) ਵਿਕਾਸ ਕੁਮਾਰ ਵਿੱਕੀ ਪੁੱਤਰ ਰਣਜੀਤ ਮਹਾਤੋ ਵਾਸੀ ਬੇਗੂ ਸਰਾਏ ਜਿਲਾ ਬੇਗੂ ਸਰਾਏ ਬਿਹਾਰ ਹਾਲ ਅਬਾਦ ਡਿਸਪੌਜਲ ਕੁਆਰਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ।
ਉਮਰ : 19 ਸਾਲ, ਪੜਾਈ : 12 ਪਾਸ, ਕਿੱਤਾ : ਲੇਬਰ ਦਾ ਕੰਮ ਕਰਦਾ ਹੈ ਗ੍ਰਿਫਤਾਰ ਮਿਤੀ 18/07/2024 ਨੂੰ ਪਟਿਆਲਾ ਨਾਭਾ ਰੋਡ ਤੋਂ ਗ੍ਰਿਫਤਾਰ ਕੀਤਾ
ਬ੍ਰਾਮਦਗੀ:- ਇਕ ਦਾਤਰ
7) ਅਕਾਸ਼ ਕੁਮਾਰ ਪੁੱਤਰ ਅਸੋਕ ਕੁਮਾਰ ਵਾਸੀ ਰਵੀਦਾਸ ਨਗਰ ,ਦੇਵੀ ਫਾਟਕ ਮਲੇਰਕੌਟਲਾ ਜਿਲਾ ਮਲੇਰਕੌਟਲਾ ਹਾਲ ਵਾਸੀ ਮਕਾਨ ਨੰ 25 ਦਰਸਨਾ ਕਲੋਨੀ ਥਾਣਾ ਬਖਸੀਵਾਲਾ ਜਿਲਾ ਪਟਿਆਲਾ।
ਉਮਰ :20 ਸਾਲ, ਪੜਾਈ :ਅਨਪੜ , ਕਿੱਤਾ :ਲੇਬਰ ਦਾ ਕੰਮ ਕਰਦਾ ਹੈ। ਗ੍ਰਿਫਤਾਰ ਮਿਤੀ 18/07/2024 ਨੂੰ ਨੇੜੇ ਪੁਰਾਣਾ ਬੱਸ ਸਟੈਡ ਰਾਜਪੁਰਾ ਕਲੋਨੀ ਕੁਆਟਰ ਤੋ ਗ੍ਰਿਫਤਾਰ ਕੀਤਾ ਗਿਆ ਹੈ।
ਬ੍ਰਾਮਦਗੀ:- ਇਕ ਪਿਸਟਲ 32 ਬੋਰ ਸਮੇਤ 5 ਰੋਦ ਅਤੇ ਇਕ ਮੋਟਰਸਾਇਕਲ ਡੀਲੈਕਸ ਬਰਾਮਦ ਕੀਤੇ ਗਏ।

Advertisement
Advertisement
Advertisement
Advertisement
Scroll to Top