Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Wednesday, 19 Aug 2026 | 5:25 am

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਆਯਜਿਤ

ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਆਯਜਿਤ

ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਆਯਜਿਤ
ਪਟਿਆਲਾ, 12 ਜੁਲਾਈ ( ):- ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਮਹਿਕਮਾ ਲੋਕ ਨਿਰਮਾਣ ਵਿਭਾਗ ਭ ਤੇ ਮ ਉਸਾਰੀ ਸਰਕਲ ਨੰ. 2 ਦੇ ਨਿਗਰਾਨ ਇੰਜੀਨੀਅਰ ਬਲਕੇਸ਼ ਸ਼ਰਮਾ ਨਾਲ ਉਨ੍ਹਾਂ ਦੇ ਸੱਦੇ ਤੇ ਉਨ੍ਹਾਂ ਦੇ ਦਫਤਰ ਵਿਖੇ ਹੋਈ। ਉਨ੍ਹਾਂ ਨਾਲ ਕਾਰਜਕਾਰੀ ਇੰਜੀਨੀਅਰ ਜਸਵੀਰ ਸਿੰਘ, ਸੁਪਰਡੰਟ ਜਸਵੀਰ ਕੌਰ ਅਤੇ ਸਹਾਇਕ ਸੰਜੀਵ ਕੁਮਾਰ ਆਦਿ ਅਮਲਾ ਸ਼ਾਮਿਲ ਹੋਇਆ। ਜਥੇਬੰਦੀ ਵੱਲੋਂ ਸ.ਹਰੀ ਸਿੰਘ ਟੌਹੜਾ, ਸਤਪਾਲ ਸਿੰਘ ਖਾਨਪੁਰ, ਸੁੱਚਾ ਸਿੰਘ ਰੈਲੋ, ਇੰਦਰ ਸਿੰਘ, ਨਰੇਸ਼ ਲੱਖੋਮਾਜਰਾ ਅਤੇ ਕਰਨੈਲ ਸਿੰਘ ਆਦਿ ਜਥੇਬੰਦੀ ਦੇ ਸ਼ਾਮਿਲ ਹੋਏ। ਨਿਗਰਾਨ ਇੰਜੀਨੀਅਰ ਵੱਲੋਂ ਫੈਸਲਾ ਕੀਤਾ ਗਿਆ ਕਿ ਸਰਕਲ ਪੱਧਰ ਤੇ ਸੀਨੀਆਰਤਾ ਸੂਚੀ 15 ਦਿਨ੍ਹਾਂ ਦੇ ਅੰਦਰ ਮੁਕੰਮਲ ਅਤੇ ਸਰਕੂਲੇਟ ਕਰਵਾਈ ਜਾਵੇਗੀ। ਜਿਹੜੇ ਕਰਮਚਾਰੀ ਫੀਲਡ ਵਿੱਚ ਰਿਟਾਇਰ ਹੋਏ ਹਨ ਜਿਵੇ ਕਿ ਵਰਕ ਮੁਨਸ਼ੀ, ਮਿਸਤਰੀ ਆਦਿ ਰਿਟਾਇਰ ਹੋਏ ਕਰਮਚਾਰੀਆਂ ਦੀ ਕੈਟਾਗਿਰੀਆ ਵਿਰੁੱਧ ਖਾਲੀ ਪਈਆਂ ਆਸਾਮੀਆਂ ਤੇ ਬਣਦੀਆਂ ਤਰੱਕੀਆਂ ਦੇ ਦਿੱਤੀਆਂ ਜਾਣਗੀਆਂ। ਜਿੰਨ੍ਹਾ ਕਰਮਚਾਰੀਆਂ ਨੇ ਰਿਟਾਇਰ ਹੋਣਾ ਹੈ ਉਨ੍ਹਾਂ ਦੇ ਕੇਸ ਮੁਕੰਮਲ ਕਰਵਾ ਕੇ ਏ.ਜੀ ਦਫਤਰ ਨੂੰ ਭੇਜੇ ਜਾਣਗੇ। ਰੋਡ ਇੰਸਪੈਕਟਰ ਦੀਆਂ ਜੋ ਆਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ਆਸਾਮੀਆਂ ਦਾ ਇਮਤਿਹਾਨ ਲੈ ਕੇ ਬਣਦੀਆਂ ਤਰੱਕੀਆਂ ਦਿਵਾਈਆਂ ਜਾਣਗੀਆਂ। ਜਿਹੜੇ ਕਰਮਚਾਰੀ ਦਰਜਾ-4 ਕਲਰਕ ਲੱਗਣ ਦੀਆਂ ਯੋਗਤਾਵਾਂ ਪੂਰੀਆਂ ਕਰਦੇ ਹਨ। ਉਨ੍ਹਾਂ ਦੇ ਕੇਸ ਮੁਕੰਮਲ ਕਰਕੇ ਮੁੱਖ ਇੰਜੀਨੀਅਰ ਦੇ ਦਫਤਰ ਭੇਜੇ ਜਾਣਗੇ ਆਦਿ ਮੰਗਾ ਪ੍ਰਵਾਨ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ।

Advertisement
Advertisement
Advertisement
Advertisement
Scroll to Top