Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Wednesday, 19 Aug 2026 | 1:56 am

+91 90915 01313 , +91 90916 01313

punjabbanni@gmail.com
punjabbani@yahoo.com

ਹਿਮਾਚਲ ਪ੍ਰਦੇਸ਼ ਦੇ ਮਣੀਮਹੇਸ਼ ਰੋਡ ’ਤੇ ਢਿੱਗਾਂ ਡਿੱਗਣ ਨਾਲ ਦਰਜਨਾਂ ਸੜਕਾਂ ਹੋਈਆਂ ਬੰਦ

ਹਿਮਾਚਲ ਪ੍ਰਦੇਸ਼ ਦੇ ਮਣੀਮਹੇਸ਼ ਰੋਡ ’ਤੇ ਢਿੱਗਾਂ ਡਿੱਗਣ ਨਾਲ ਦਰਜਨਾਂ ਸੜਕਾਂ ਹੋਈਆਂ ਬੰਦ

ਹਿਮਾਚਲ ਪ੍ਰਦੇਸ਼ ਦੇ ਮਣੀਮਹੇਸ਼ ਰੋਡ ’ਤੇ ਢਿੱਗਾਂ ਡਿੱਗਣ ਨਾਲ ਦਰਜਨਾਂ ਸੜਕਾਂ ਹੋਈਆਂ ਬੰਦ
ਸਿ਼ਮਲਾ, 11 ਜੁਲਾਈ : ਚੰਬਾ ਜਿਲ੍ਹੇ ਦੇ ਭਰਮੌਰ ਇਲਾਕੇ ’ਚ ਅੱਜ ਜ਼ਮੀਨ ਖਿਸਕਣ ਕਾਰਨ ਮਨੀਮਹੇਸ਼ ਰਸਤਾ ਬੰਦ ਹੋ ਗਿਆ। ਇਸ ਤੋਂ ਬਾਅਦ ਚੰਬਾ ਤੋਂ ਮਣੀਮਹੇਸ਼ ਵੱਲ ਜਾਂਦੇ ਮਾਰਗ ’ਤੇ ਢਿੱਗਾਂ ਡਿੱਗ ਗਈਆਂ ਪਰ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਇਸ ਸਬੰਧੀ ਇਕ ਵੀਡੀਓ ਵੀ ਵਾਇਰਲ ਹੋਈ ਹੈ ਜੋ ਗੋਇ ਅਤੇ ਦੁਨਾਲੀ ਵਿਚਕਾਰ ਫਿਲਮਾਈ ਗਈ ਹੈ। ਮਣੀਮਹੇਸ਼ ਯਾਤਰਾ 17 ਅਗਸਤ ਤੋਂ ਸ਼ੁਰੂ ਹੋ ਕੇ 15 ਸਤੰਬਰ ਤੱਕ ਚੱਲਦੀ ਹੈ। ਸ਼ਰਧਾਲੂ ਅਤੇ ਸੈਲਾਨੀ ਇਨ੍ਹਾਂ ਤਾਰੀਖਾਂ ਤੋਂ ਬਾਹਰ ਵੀ ਯਾਤਰਾ ਕਰਦੇ ਹਨ। ਸੂਬੇ ਦੇ ਐਮਰਜੈਂਸੀ ਅਪਰੇਸ਼ਨ ਸੈਂਟਰ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਤੋਂ ਬਾਅਦ 12 ਸੜਕਾਂ ਆਵਜਾਈ ਲਈ ਬੰਦ ਕਰ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿਚ ਸ਼ਿਮਲਾ ਵਿੱਚ ਪੰਜ, ਮੰਡੀ ਵਿੱਚ ਚਾਰ ਅਤੇ ਕਾਂਗੜਾ ਵਿੱਚ ਤਿੰਨ ਸੜਕਾਂ ਸ਼ਾਮਲ ਹਨ। ਇਸ ਵੇਲੇ ਸੂਬੇ ਭਰ ਵਿੱਚ ਹਲਕੀ ਬਾਰਿਸ਼ ਜਾਰੀ ਹੈ। ਮੌਸਮ ਵਿਭਾਗ ਨੇ ਸ਼ਿਮਲਾ ਤੇ ਨਾਲ ਲਗਦੇ ਖੇਤਰਾਂ ਵਿੱਚ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਨੂੰ ਭਾਰੀ ਮੀਂਹ, ਗਰਜ ਨਾਲ ਬਿਜਲੀ ਚਮਕਣ ਦੀ ਪੇਸ਼ੀਨਗੋਈ ਕਰਦਿਆਂ ਯੈਲੋ ਅਲਰਟ ਜਾਰੀ ਕੀਤਾ ਹੈ।

Advertisement
Advertisement
Advertisement
Advertisement
Scroll to Top