Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 5:29 pm

+91 90915 01313 , +91 90916 01313

punjabbanni@gmail.com
punjabbani@yahoo.com

ਆਪ' ਦੇ ਆਗੂਆਂ ਵਲੋਂ ਬਿਜਲੀ ਦੇ ਫੈਂਸੀ ਖੰਬੇ ਚੋਰੀ ਹੋਣ ਸੰਬੰਧੀ ਡੀ. ਸੀ. ਅਤੇ ਐਸ. ਐਸ. ਪੀ. ਨੂੰ ਸੌਂਪਿਆ ਸ਼ਿਕਾਇਤ ਪੱਤਰ

ਆਪ' ਦੇ ਆਗੂਆਂ ਵਲੋਂ ਬਿਜਲੀ ਦੇ ਫੈਂਸੀ ਖੰਬੇ ਚੋਰੀ ਹੋਣ ਸੰਬੰਧੀ ਡੀ. ਸੀ. ਅਤੇ ਐਸ. ਐਸ. ਪੀ. ਨੂੰ ਸੌਂਪਿਆ ਸ਼ਿਕਾਇਤ ਪੱਤਰ

ਆਪ’ ਦੇ ਆਗੂਆਂ ਵਲੋਂ ਬਿਜਲੀ ਦੇ ਫੈਂਸੀ ਖੰਬੇ ਚੋਰੀ ਹੋਣ ਸੰਬੰਧੀ ਡੀ.ਸੀ. ਅਤੇ ਐਸ.ਐਸ.ਪੀ. ਨੂੰ ਸੌਂਪਿਆ ਸ਼ਿਕਾਇਤ ਪੱਤਰ
ਸ਼ਹਿਰ ਦੇ ਮਾਲ ਰੋਡ ਅਤੇ ਰਾਜਿੰਦਰਾ ਝੀਲ ਤੋਂ 26 ਬਿਜਲੀ ਦੇ ਫੈਂਸੀ ਖੰਬੇ ਚੋਰੀ ਹੋਏ – ਸੰਦੀਪ ਬੰਧੂ
ਪਟਿਆਲਾ : ਅੱਜ ਆਮ ਆਦਮੀ ਪਾਰਟੀ ਪਟਿਆਲਾ ਦੇ ਆਗੂਆਂ ਵਲੋਂ ਸ਼ਹਿਰ ਦੇ ਪ੍ਰਸਿੱਧ ਮਾਲ ਰੋਡ ਅਤੇ ਰਾਜਿੰਦਰਾ ਝੀਲ ਤੋਂ ਬਿਜਲੀ ਦੇ ਫੈਂਸੀ ਖੰਬੇ ਚੋਰੀ ਹੋਣ ਦੇ ਸੰਬੰਧ ਵਿੱਚ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਜਿਲ੍ਹਾ ਪੁਲਿਸ ਮੁਖੀ ਨਾਲ ਮੁਲਾਕਾਤ ਕਰਕੇ ਸ਼ਿਕਾਇਤ ਪੱਤਰ ਸੌਂਪਿਆ ਅਤੇ ਖੰਬੇ ਚੋਰਾਂ ਨੂੰ ਪਕੜ ਕੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਲਈ ਬੇਨਤੀ ਕੀਤੀ । ਪ੍ਰੈਸ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ ਨੇ ਦੱਸਿਆ ਕਿ
ਸਰਕਾਰ ਵਲੋਂ ਕੁਝ ਸਮਾਂ ਪਹਿਲਾਂ ਪਟਿਆਲਾ ਸ਼ਹਿਰ ਦੇ ਮਾਲ ਰੋਡ ਅਤੇ ਰਾਜਿੰਦਰਾ ਝੀਲ ਦੀ ਖੂਬਸੂਰਤੀ ਵਧਾਉਣ ਲਈ 100 ਦੇ ਕਰੀਬ ਬਿਜਲੀ ਦੇ ਫੈਂਸੀ ਖੰਬੇ ਲਗਵਾਏ ਗਏ ਸਨ। ਇਹ ਖੰਬੇ ਸਰਕਾਰ ਦੇ ਪੀ.ਡਬਲਿਊ.ਡੀ., ਬੀ. ਐਂਡ ਆਰ. (PWD, B&R) ਵਿਭਾਗ ਦੀ ਬਿਜਲੀ ਸ਼ਾਖਾ ਵਲੋਂ ਲਗਾਏ ਗਏ ਸਨ। ਇਹਨਾਂ ਬਿਜਲੀ ਦੇ ਫੈਂਸੀ ਖੰਬਿਆਂ ਦੇ ਰੱਖ-ਰਖਾਵ ਦੀ ਜਿੰਮੇਵਾਰੀ ਅਤੇ ਮੁਰੰਮਤ ਦਾ ਕੰਮ ਨਗਰ ਨਿਗਮ ਪਟਿਆਲਾ ਵਲੋਂ ਕੀਤਾ ਜਾਂਦਾ ਹੈ। ਪਰ ਹੁਣ ਇਹਨਾਂ ਖੰਬਿਆਂ ਦੀ ਦੇਖ-ਰੇਖ ਨਾ ਹੋਣ ਕਰਕੇ ਪਿਛਲੇ ਕੁਝ ਸਮੇਂ ਤੋਂ ਅਸਮਾਜਿਕ ਲੋਕਾਂ ਵਲੋਂ ਇਹਨਾਂ ਖੰਬਿਆਂ ਦੀ ਲਗਾਤਾਰ ਚੋਰੀ ਕੀਤੀ ਜਾ ਰਹੀ ਹੈ।
ਸੰਦੀਪ ਬੰਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ 100 ਦੇ ਕਰੀਬ ਬਿਜਲੀ ਦੇ ਫੈਂਸੀ ਖੰਬਿਆਂ ਵਿੱਚੋਂ ਹੁਣ ਤਕ 26 ਦੇ ਕਰੀਬ ਖੰਬੇ ਚੋਰੀ ਹੋ ਚੁੱਕੇ ਹਨ। ਕੁਝ ਕੁ ਖੰਬੇ ਅੱਧੇ ਵੀ ਤੋੜਕੇ ਲਿਜਾਏ ਜਾ ਚੁੱਕੇ ਹਨ। ਇਹਨਾਂ 100 ਬਿਜਲੀ ਦੇ ਫੈਂਸੀ ਖੰਬਿਆਂ ਵਿੱਚੋਂ 45 ਖੰਬੇ ਰਾਜਿੰਦਰਾ ਝੀਲ ਦੇ ਆਲੇ-ਦੁਆਲੇ ਲੱਗੇ ਹਨ, ਜਿੰਨਾਂ ਵਿੱਚੋਂ 6 ਖੰਬੇ ਚੋਰੀ ਹੋ ਚੁੱਕੇ ਹਨ। ਮਾਲ ਰੋਡ ਦੇ ਸੱਜੇ ਅਤੇ ਖੱਬੇ ਦੋਹਾਂ ਪਾਸੇ ਬਸ ਸਟੈਂਡ ਤੋਂ ਲੈ ਕੇ ਫੁਹਾਰਾ ਚੌਂਕ ਤਕ 52 ਦੇ ਕਰੀਬ ਬਿਜਲੀ ਦੇ ਫੈਂਸੀ ਖੰਬੇ ਲੱਗੇ ਹੋਏ ਹਨ, ਜਿੰਨਾ ਵਿੱਚੋਂ 20 ਖੰਬੇ ਚੋਰੀ ਹੋ ਚੁੱਕੇ ਹਨ। ਕੁਲ ਮਿਲਾਕੇ ਹੁਣ ਤਕ 97 ਖੰਬਿਆਂ ਵਿੱਚੋਂ 26 ਦੇ ਕਰੀਬ ਖੰਬੇ ਚੋਰੀ ਹੋ ਚੁੱਕੇ ਹਨ। ਬੰਧੂ ਨੇ ਕਿਹਾ ਕਿ ਇਹ ਬਿਜਲੀ ਦੇ ਫੈਂਸੀ ਖੰਬੇ ਬਹੁਤ ਹੀ ਮਹਿੰਗੇ ਹਨ, ਇਕ ਖੰਬੇ ਦੀ ਕੀਮਤ ਤਕਰੀਬਨ 35 ਹਾਜ਼ਰ ਰੁਪਏ ਹੈ, ਜਿਸ ਵਿੱਚ ਖੰਬੇ ਦੀ ਉਪਰ ਵਾਲੀ ਲਾਈਟ ਦੀ ਕੀਮਤ ਹੀ ਤਕਰੀਬਨ 4 ਹਜ਼ਾਰ ਰੁਪਏ ਹੈ।
ਸੰਦੀਪ ਬੰਧੂ ਅਤੇ ਪਾਰਟੀ ਆਗੂਆਂ ਨੇ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਪੁਲਿਸ ਮੁਖੀ ਨੂੰ ਕਿਹਾ ਕਿ ਪਟਿਆਲਾ ਸ਼ਹਿਰ ਦੇ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਡੀ ਆਪ ਜੀ ਨੂੰ ਬੇਨਤੀ ਹੈ ਕਿ ਜਿਹੜੇ ਸ਼ਰਾਰਤੀ ਅਨਸਰਾਂ ਵਲੋਂ ਇਹ ਖੰਬਿਆਂ ਦੀ ਚੋਰੀ ਕਰਕੇ ਸਾਡੇ ਸ਼ਹਿਰ ਦੀ ਖੂਬਸੂਰਤੀ ਵਿਗਾੜੀ ਜਾ ਰਹੀ ਹੈ, ਉਹਨਾਂ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਏ ਅਤੇ ਉਹਨਾਂ ਤੋਂ ਹੀ ਇਹਨਾਂ ਬਿਜਲੀ ਦੇ ਫੈਂਸੀ ਖੰਬਿਆਂ ਦੀ ਭਰਪਾਈ ਕਰਵਾਈ ਜਾਏ ਨਾਲ ਹੀ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸ਼ਜਾ ਦਿੱਤੀ ਜਾਏ, ਤਾਂਕਿ ਅੱਗੇ ਤੋਂ ਕੋਈ ਵੀ ਗਲਤ ਕੰਮ ਕਰਨ ਦੀ ਹਿੰਮਤ ਨਾ ਕਰ ਸਕੇ। ਇਸ ਮੌਕੇ ਪਾਰਟੀ ਆਗੂ ਅਮਿਤ ਵਿਕੀ ਜਿਲ੍ਹਾ ਇੰਚਾਰਜ ਸ਼ੋਸ਼ਲ ਮੀਡੀਆ, ਅਮਰਜੀਤ ਸਿੰਘ ਭਾਟੀਆ ਬਲਾਕ ਪ੍ਰਧਾਨ ਅਤੇ ਸੁਰਿੰਦਰ ਸਿੰਗਲਾ ਵੀ ਮੋਜੂਦ ਸਨ।

Advertisement
Advertisement
Advertisement
Advertisement
Scroll to Top