Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Tuesday, 18 Aug 2026 | 10:41 am

+91 90915 01313 , +91 90916 01313

punjabbanni@gmail.com
punjabbani@yahoo.com

ਪਟਿਆਲਾ ਦਿਹਾਤੀ ਤ੍ਰਿਪੜੀ,ਅਨੰਦ ਨਗਰ,ਮਨਜੀਤ ਨਗਰ ਦੀਆਂ ਸੜਕਾਂ ਦਾ ਹਾਲਤ ਬਦ ਤੋ ਬਦਤਰ ਲਈ ਸਰਕਾਰ ਜਿਮੇਵਾਰ: ਲੋਟ ,ਚਾਹਲ

ਪਟਿਆਲਾ ਦਿਹਾਤੀ ਤ੍ਰਿਪੜੀ,ਅਨੰਦ ਨਗਰ,ਮਨਜੀਤ ਨਗਰ ਦੀਆਂ ਸੜਕਾਂ ਦਾ ਹਾਲਤ ਬਦ ਤੋ ਬਦਤਰ ਲਈ ਸਰਕਾਰ ਜਿਮੇਵਾਰ: ਲੋਟ ,ਚਾਹਲ

ਪਟਿਆਲਾ ਦਿਹਾਤੀ ਤ੍ਰਿਪੜੀ,ਅਨੰਦ ਨਗਰ,ਮਨਜੀਤ ਨਗਰ ਦੀਆਂ ਸੜਕਾਂ ਦਾ ਹਾਲਤ ਬਦ ਤੋ ਬਦਤਰ ਲਈ ਸਰਕਾਰ ਜਿਮੇਵਾਰ: ਲੋਟ ,ਚਾਹਲ
ਪਟਿਆਲਾ:7 ਜੁਲਾਈ, ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਲਖਬੀਰ ਸਿੰਘ ਲੋਟ ਅਤੇ ਮੁਲਾਜ਼ਮ ਵਿੰਗ ਦੇ ਸਕੱਤਰ ਜਨਰਲ ਮਨਜੀਤ ਸਿੰਘ ਚਾਹਲ ਨੇ ਦੱਸਿਆਂ ਕਿ ਪਟਿਆਲਾ ਦਿਹਾਤੀ ਦੇ ਤ੍ਰਿਪੜੀ ਤੇ ਅਨੰਦ ਨਗਰ ਬੀ,ਮਨਜੀਤ ਨਗਰ ਦੀਆਂ ਸੜਕਾਂ ਦੀ ਬਦਤਰ ਹਾਲਤ ਤੇ ਪੰਜਾਬ ਸਰਕਾਰ ਦੀ ਤਿੱਖੀ ਅਲੋਚਨਾ ਕੀਤੀ ਹੈ।ਬਿਆਨ ਜਾਰੀ ਕਰਦਿਆਂ ਕਿਹਾ ਕਿ ਅਨੰਦ ਨਗਰ ਤੇ ਮਨਜੀਤ ਨਗਰ ਦੀ ਸੜਕ ਇਕ ਦਰਜ਼ਨ ਕਲੋਨੀਆਂ ਨੂੰ ਆਪਸ ਵਿੱਚ ਜ਼ੋੜਦੀ ਹੈ।ਜਿਸ ਦੀ ਹਾਲਤ ਬਹੁਤ ਬਦਤਰ ਹੋ ਚੁੱਕੀ ਹੈ।ਉਨ੍ਹਾਂ ਕਿਹਾ ਇਸ ਇਲਾਕੇ ਵਿੱਚ ਦੁਕਾਨਦਾਰਾਂ ਦਾ ਕੰਮ ਖਤਮ ਹੋ ਰਿਹਾ ਹੈ।ਉਨ੍ਹਾਂ ਨੂੰ ਦੁਕਾਨਾ ਦੇ ਕਿਰਾਏ ਅਤੇ ਬਿਜਲੀ ਦੇ ਬਿਲ ਭਰਨੇ ਅੋਖੇ ਹੋ ਰਹੇ ਹਨ।ਉਨ੍ਹਾਂ ਦੱਸਿਆਂ ਕਿ ਸਰਕਾਰ ਦਾ ਅੱਧਾ ਕਾਰਜ਼ਕਾਲ ਪੂਰਾ ਹੋ ਚੁੱਕਾ ਹੈ ਪ੍ਰਤੁੰ ਇਸ ਇਲਾਕੇ ਦੀ ਕੋਈ ਸਾਰ ਨਹੀ ਲਈ ਜਾ ਰਹੀ।ਹਰ ਰੋਜ਼ ਬੱਚਿਆਂ ਨੂੰ ਸਕੂਲ ਜਾਣਾ ਅਤੇ ਆਮ ਲੋਕਾਂ ਨੂੰ ਮਾਰਕੀਟ ਜਾਣ ਦੀ ਭਾਰੀ ਸਮੱਸਿਆਂ ਬਣੀ ਹੋਈ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੀ ਅਜ਼ਾਦੀ ਦੇ 75 ਸਾਲਾ ਬਾਅਦ ਵੀ ਲੋਕ ਗਲੀਆਂ,ਨਾਲੀਆਂ ਅਤੇ ਸੜਕਾਂ ਵਾਸਤੇ ਤਰਸ਼ ਰਹੇ ਹਨ।ਬਰਸਾਂਤ ਦੇ ਸਮੇਂ ਚਿੱਕੜ ਹੋਣ ਕਾਰਨ ਐਕਸੀਡੇਟਾਂ ਹੋ ਰਹੇ।ਲੋਕਾਂ ਦੇ ਵਾਹਨ ਸੜਕਾਂ ਵਿੱਚ ਧੱਸ ਰਹੇ ਹਨ।ਸਰਕਾਰ ਲੋਕਾਂ ਦੇ ਮਸਲਿਆਂ ਵੱਲ ਧਿਆਨ ਨਹੀ ਦੇ ਰਹੀ।ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਲੋਕਾਂ ਨੂੰ ਦੇਖ ਰਿਹਾ ਹੈ।ਉਨਾਂ ਮੰਗ ਕੀਤੀ ਕਿ ਪਟਿਆਲਾ ਦਿਹਾਤੀ ਦੀਆਂ ਸੜਕਾਂ ਵੱਲ ਧਿਆਨ ਦਿੱਤਾ ਜਾਵੇ।

Advertisement
Advertisement
Advertisement
Advertisement
Scroll to Top