ਪ੍ਰਧਾਨ ਮੰਤਰੀ ਅੱਜ ਸ਼ਾਮ ਨੂੰ ਦੇਣਗੇ ਲੋਕ ਸਭਾ `ਚ ਰਾਸ਼ਟਰਪਤੀ ਦੇ ਭਾਸ਼ਣ `ਤੇ ਧੰਨਵਾਦ ਮਤੇ `ਤੇ ਚਰਚਾ ਦਾ ਜਵਾਬ

ਦੁਆਰਾ: Punjab Bani ਪ੍ਰਕਾਸ਼ਿਤ :Tuesday, 02 July, 2024, 02:51 PM

ਪ੍ਰਧਾਨ ਮੰਤਰੀ ਅੱਜ ਸ਼ਾਮ ਨੂੰ ਦੇਣਗੇ ਲੋਕ ਸਭਾ `ਚ ਰਾਸ਼ਟਰਪਤੀ ਦੇ ਭਾਸ਼ਣ `ਤੇ ਧੰਨਵਾਦ ਮਤੇ `ਤੇ ਚਰਚਾ ਦਾ ਜਵਾਬ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਭਾਰਤ ਸਰਕਾਰ ਨਰਿੰਦਰ ਮੋਦੀ ਅੱਜ ਮੰਗਲਵਾਰ ਸ਼ਾਮ ਕਰੀਬ 4 ਵਜੇ ਲੋਕ ਸਭਾ `ਚ ਰਾਸ਼ਟਰਪਤੀ ਦੇ ਭਾਸ਼ਣ `ਤੇ ਧੰਨਵਾਦ ਮਤੇ `ਤੇ ਚਰਚਾ ਦਾ ਜਵਾਬ ਦੇਣਗੇ। ਪ੍ਰਧਾਨ ਮੰਤਰੀ ਦਫ਼ਤਰ ਨੇ `ਐਕਸ` `ਤੇ ਇਕ ਪੋਸਟ `ਚ ਇਹ ਜਾਣਕਾਰੀ ਦਿੱਤੀ। ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਸਬੰਧੀ ਧੰਨਵਾਦ ਦੇ ਮਤੇ `ਤੇ ਚਰਚਾ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਅਨੁਰਾਗ ਠਾਕੁਰ ਨੇ ਸ਼ੁਰੂ ਕੀਤੀ ਸੀ।



Scroll to Top