Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 24 Aug 2026 | 5:10 am

+91 90915 01313 , +91 90916 01313

punjabbanni@gmail.com
punjabbani@yahoo.com

ਵਿਦਿਆਰਥੀਆਂ ਨੂੰ ਰਾਸ਼ਟਰੀ ਪੁਰਸਕਾਰ ਲੈਣ ਲਈ ਆਫ਼ਤ ਪ੍ਰਬੰਧਨ ਟ੍ਰੇਨਿੰਗ ਦਿੱਤੀ ਜਾਵੇਗੀ

ਵਿਦਿਆਰਥੀਆਂ ਨੂੰ ਰਾਸ਼ਟਰੀ ਪੁਰਸਕਾਰ ਲੈਣ ਲਈ ਆਫ਼ਤ ਪ੍ਰਬੰਧਨ ਟ੍ਰੇਨਿੰਗ ਦਿੱਤੀ ਜਾਵੇਗੀ

ਵਿਦਿਆਰਥੀਆਂ ਨੂੰ ਰਾਸ਼ਟਰੀ ਪੁਰਸਕਾਰ ਲੈਣ ਲਈ ਆਫ਼ਤ ਪ੍ਰਬੰਧਨ ਟ੍ਰੇਨਿੰਗ ਦਿੱਤੀ ਜਾਵੇਗੀ
ਭਾਰਤ ਦੇ ਪ੍ਰਧਾਨ ਮੰਤਰੀ ਜੀ ਵਲੋਂ ਹਰ ਸਾਲ ਵਾਂਗ ਇਸ ਵਾਰ ਵੀ, ਰਾਜ ਸਰਕਾਰਾਂ ਰਾਹੀਂ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਭੇਜਕੇ ਅਰਜ਼ੀਆਂ ਮੰਗੀਆਂ ਹਨ ਕਿ ਜਿਹੜੇ ਵਿਦਿਆਰਥੀਆਂ ਨੇ ਪਿਛਲੇ ਸਾਲਾਂ ਵਿੱਚ ਕਿਸੇ ਹਾਦਸੇ, ਦੁਰਘਟਨਾ, ਘਰਾਂ ,ਗਲ਼ੀ ਮਹੱਲਿਆ ਜਾਂ ਸੜਕਾਂ, ਰੇਲ ਗੱਡੀਆਂ ਜਾਂ ਆਪਣੀ ਸੰਸਥਾਵਾਂ ਵਿਖੇ ਕਿਸੇ ਜ਼ਖ਼ਮੀ, ਬੇਹੋਸ਼, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਅੱਗਾਂ ਲਗਣ, ਗੈਸਾਂ, ਧੂੰਏਂ, ਮੱਲਵੇ, ਡੁਬਦੇ, ਬਿਜਲੀ ਸੰਕਟ ਵਿੱਚ ਫ਼ਸੇ ਲੋਕਾਂ ਜਾਂ ਜਾਨਵਰਾਂ ਨੂੰ ਕਿਸੇ ਹੋਰ ਸੰਕਟ ਸਮੇਂ ਜਾਨਾਂ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ, ਤਾਂ ਉਨ੍ਹਾਂ ਵਿਦਿਆਰਥੀਆਂ ਦੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਸਿਖਿਆ ਸੰਸਥਾਵਾਂ ਦੇ ਮੁੱਖੀਆਂ ਵਲੋਂ,ੜਘਟਨਾ ਦਾ ਪੂਰਾ ਵੇਰਵਾ, ਸਥਾਨ, ਬਚਾਏ ਗਏ ਜਾ ਬਚਾਉਣ ਦੀ ਕੋਸ਼ਿਸ਼ ਕੀਤੇ ਬੱਚੇ, ਨੋਜਵਾਨ, ਇਨਸਾਨ ਦਾ ਵੇਰਵਾ, ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਭੇਜਿਆ ਜਾਵੇ, ਜੇਕਰ ਬੱਚੇ ਨੂੰ ਬਹਾਦਰੀ ਬਹਾਦਰੀ ਦਿਖਾਉਣ ਹਿੱਤ ਕਿਸੇ ਸੰਸਥਾ ਜਾਂ ਪ੍ਰਸ਼ਾਸਨ ਵਲੋਂ ਪ੍ਰਸ਼ੰਸਾ ਪੱਤਰ ਮਿਲੇ ਹੋਣ, ਜੇਕਰ ਬੱਚੇ ਦੀ ਬਹਾਦਰੀ ਦੀ ਖ਼ਬਰ ਕਿਸੇ ਅਖਬਾਰ ਵਿੱਚ ਪ੍ਰਕਾਸ਼ਿਤ ਹੋਈ ਸੀ, ਉਨ੍ਹਾਂ ਦੀ ਫੋਟੋ ਕਾਪੀਆਂ, ਅਰਜ਼ੀ ਵਜੋਂ ਲਿਖਕੇ, ਆਪਣੇ ਮਹੱਲੇ ਪਿੰਡ ਦੇ ਸਰਪੰਚ ਜਾਂ ਐਮ ਸੀ ਤੋਂ ਸਿਫਾਰਸ਼ ਕਰਵਾਕੇ, ਪ੍ਰਿੰਸੀਪਲ ਨੂੰ ਦੇਣ, ਪ੍ਰਿੰਸੀਪਲ ਵਲੋਂ ਵਿਦਿਆਰਥੀਆਂ ਦੀਆਂ ਅਰਜ਼ੀਆਂ ਜ਼ਿਲੇ ਦੇ ਜ਼ਿਲਾ ਸਿੱਖਿਆ ਅਫਸਰ ਰਾਹੀਂ ਡਿਪਟੀ ਕਮਿਸ਼ਨਰ ਨੂੰ ਭੇਜੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਵਲੋਂ ਉਹ ਅਰਜ਼ੀਆਂ, ਸਰਕਾਰਾਂ ਨੂੰ ਭੇਜੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਵਲੋਂ ਉਹ ਅਰਜ਼ੀਆਂ ਭਾਰਤ ਸਰਕਾਰ ਨੂੰ ਭੇਜੀਆਂ ਜਾਂਦੀਆਂ ਹਨ। ਇਹ ਜਾਣਕਾਰੀ ਦਿੰਦੇ ਹੋਏ ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਨੇ ਦੱਸਿਆ ਕਿ ਅਜਿਹੇ ਵਿਦਿਆਰਥੀਆਂ ਨੂੰ, ਭਾਰਤ ਸਰਕਾਰ ਵੱਲੋਂ 22 ਜਨਵਰੀ ਨੂੰ ਨਵੀਂ ਦਿੱਲੀ ਵਿਖੇ ਬੁਲਾਕੇ ਹੋਸਟਲ ਵਿਖੇ ਠਹਿਰਾਇਆ ਜਾਂਦਾ ਹੈ। ਇੱਕ ਦਿਨ ਪ੍ਰਧਾਨ ਮੰਤਰੀ ਜੀ ਅਤੇ ਇੱਕ ਦਿਨ ਭਾਰਤ ਦੇ ਰਾਸ਼ਟਰਪਤੀ ਜੀ ਬੱਚਿਆਂ ਨੂੰ ਆਪਣੇ ਨਿਵਾਸ ਸਥਾਨ ਤੇ ਬੁਲਾਕੇ ਆਪਣੇ ਨਾਲ ਭੋਜ਼ਨ ਕਰਵਾਉਂਦੇ ਹਨ ਅਤੇ ਬੱਚਿਆਂ ਨੂੰ ਬਹੁਤ ਗਿਫ਼ਟ ਦਿੱਤੇ ਜਾਂਦੇ ਹਨ। 26 ਜਨਵਰੀ ਨੂੰ ਬਹਾਦਰ ਵਿਦਿਆਰਥੀਆਂ ਨੂੰ ਹਾਥੀਆਂ ਤੇ ਬਿਠਾਕੇ, ਮਾਰਚ ਪਾਸਟ ਪ੍ਰੇਡ ਵਿਖੇ ਸ਼ਾਮਲ ਕੀਤਾ ਜਾਂਦਾ ਹੈ ਅਤੇ ਹਰੇਕ ਵਿਦਿਆਰਥੀ ਨੂੰ ਸਰਕਾਰ ਵੱਲੋਂ ਇੱਕ ਲੱਖ ਰੁਪਏ ਪ੍ਰਸੰਸਾ ਪੱਤਰ ਦੇਕੇ ਸਨਮਾਨਿਤ ਕੀਤਾ ਜਾਂਦਾ ਹੈ। ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਕੁਦਰਤੀ ਜਾਂ ਮਨੁੱਖੀ ਆਫ਼ਤਾਵਾ, ਅੱਗਾਂ, ਗੈਸਾਂ, ਬਿਜਲੀ ਕਰੰਟ, ਆਵਾਜਾਈ ਹਾਦਸਿਆਂ, ਘਰੇਲੂ ਘਟਨਾਵਾਂ, ਦਿਲ ਦੇ ਦੌਰੇ, ਬੇਹੋਸ਼ੀ, ਲੜਾਈਆਂ ਡੁੱਬਣ ਆਦਿ ਸਮੇਂ ਪੀੜਤਾਂ ਦੀ ਜਾਨਾਂ ਬਚਾਉਣ ਦੀ ਟ੍ਰੇਨਿੰਗ ਵਿਦਿਆਰਥੀਆਂ ਨੂੰ ਜ਼ਰੂਰ ਲੈਣੀ ਚਾਹੀਦੀ ਹੈ ਤਾਂ ਜੋ ਐਮਰਜੈਂਸੀ ਸਮੇਂ ਪੀੜਤਾਂ ਦੀ ਸਹਾਇਤਾ ਕਰਦੇ ਹੋਏ ਆਤਮ ਵਿਸ਼ਵਾਸ ਹੌਸਲੇ ਹਿੰਮਤ ਕਾਇਮ ਰਹਿਣ, ਅਤੇ ਮਦਦ ਕਰਨ ਵਾਲੇ ਆਪ ਵੀ ਸੁਰਖਿਅੱਤ ਖੁਸ਼ਹਾਲ ਸਿਹਤਮੰਦ ਰਹਿਣ। ਇਸ ਲਈ ਸਕੂਲਾਂ ਦੇ ਪ੍ਰਿੰਸੀਪਲਾਂ ਵਲੋਂ ਆਪਣੇ ਵਿਦਿਆਰਥੀਆਂ ਨੂੰ ਪੀੜਤਾਂ ਦੇ ਮਦਦਗਾਰ ਫਰਿਸਤੇ ਬਣਾਉਣ ਲਈ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਸੀ ਪੀ ਆਰ ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਰੈਸਕਿਯੂ ਕਰਨ ਦੀ ਟਰੇਨਿੰਗ ਅਭਿਆਸ ਜ਼ਰੂਰ ਕਰਵਾਉਣੇ ਚਾਹੀਦੇ ਹਨ ਤਾਂ ਜੋਂ ਉਹ ਹਿੰਮਤ ਕਰਕੇ, ਆਪਣੇ ਘਰ ਪਰਿਵਾਰਾਂ ਮਹੱਲਿਆ ਸੰਸਥਾਵਾਂ ਸੜਕਾਂ ਤੇ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਬਚਾਉਣ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਜੀ ਤੋਂ ਰਾਸ਼ਟਰੀ ਬਹਾਦਰੀ ਸਨਮਾਨ ਪ੍ਰਾਪਤ ਕਰਨ। ਉਨ੍ਹਾਂ ਨੇ ਦੱਸਿਆ ਕਿ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਰਜਿਸਟਰਡ ਪਟਿਆਲਾ ਵਲੋਂ ਅਜਿਹੇ ਕੀਮਤੀ ਜਾਨਾਂ ਬਚਾਉਣ ਵਾਲੇ ਬਹਾਦਰ ਵਿਦਿਆਰਥੀਆਂ, ਅਧਿਆਪਕਾਂ ਨਾਗਰਿਕਾਂ, ਪੁਲਿਸ, ਟਰੇਫਿਕ,ਸੜਕ ਸੁਰੱਖਿਆ ਫੋਰਸ, ਫਾਇਰ ਬ੍ਰਿਗੇਡ ਅਤੇ ਹੋਮ ਗਾਰਡ ਸਿਵਲ ਡਿਫੈਂਸ ਆਦਿ ਦੇ ਕਰਮਚਾਰੀਆਂ, ਨੂੰ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਭਾਸ਼ਾ ਭਵਨ, ਪਟਿਆਲਾ ਵਿਖੇ ਪ੍ਰਸੰਸਾ ਪੱਤਰ ਅਤੇ ਗੋਲਡ ਮੈਡਲ ਦੇਕੇ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਹੁਣ ਤੱਕ 100 ਤੋਂ ਵੱਧ ਬਹਾਦਰ ਮਦਦਗਾਰ ਫਰਿਸਤਿਆ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਦੱਸਿਆ ਕਿ 7 ਜੁਲਾਈ ਐਤਵਾਰ ਨੂੰ ਸ਼੍ਰੀ ਮਨਦੀਪ ਸਿੰਘ ਸਿੱਧੂ ਆਈ ਪੀ ਐਸ ਸਾਬਕਾ ਐਸ ਐਸ ਪੀ ਪਟਿਆਲਾ, ਪੁਲਿਸ ਕਮਿਸ਼ਨਰ ਲੁਧਿਆਣਾ ਅਤੇ ਇਸ ਸਮੇਂ ਇੰਡੀਅਨ ਰਿਜ਼ਰਵ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਵਲੋਂ ਬਹਾਦਰੀ ਦਿਖਾਉਣ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

Advertisement
Advertisement
Advertisement
Advertisement
Scroll to Top