ਆਪ ਨੂੰ ਵੱਡਾ ਝਟਕਾ : ਚਾਰ ਮੰਤਰੀ ਹਾਰ ਦੇ ਨੇੜੇ ਪੁੱਜੇ
ਦੁਆਰਾ: Punjab Bani ਪ੍ਰਕਾਸ਼ਿਤ :Tuesday, 04 June, 2024, 02:46 PM
ਆਪ ਨੂੰ ਵੱਡਾ ਝਟਕਾ : ਚਾਰ ਮੰਤਰੀ ਹਾਰ ਦੇ ਨੇੜੇ ਪੁੱਜੇ
ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਆਪ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ, ਜਿਸ ਵਿੱਚ ਆਪ ਦੇ ਚਾਰ ਮੰਤਰੀ ਹਾਰ ਰਹੇ ਹਨ। ਸਿਰਫ ਸੰਗਰੂਰ ਸੀਟ ਤੋਂ ਮੰਤਰੀ ਮੀਤ ਹੇਅਰ ਹੀ ਜਿੱਤ ਵੱਲ ਵਧ ਰਹੇ ਹਨ। ਲਾਲਜੀਤ ਭੁੱਲਰ ਖਡੂਰ ਸਾਹਿਬ, ਕੁਲਦੀਪ ਧਾਲੀਵਾਲ ਅੰਮ੍ਰਿਤਸਰ, ਪਟਿਆਲਾ ਤੋਂ ਬਲਬੀਰ ਸਿੰਘ ਅਤੇ ਗੁਰਮੀਤ ਖੁੱਡੀਆਂ ਬਠਿੰਡਾ ਤੋਂ ਤਕਰੀਬਨ ਹਾਰ ਚੁੱਕੇ ਹਨ। ਲਾਲਜੀਤ ਸਿੰਘ ਭੁੱਲਰ ਤੀਸਰੇ ਨੰਬਰ ਉਤੇ ਰਹੇ ਹਨ। ਗੁਰਮੀਤ ਖੁੰਡੀਆਂ ਦੂਸਰੇ ਨੰਬਰ ਤੇ ਕੁਲਦੀਪ ਸਿੰਘ ਧਾਲੀਵਾਲ ਵੀ ਦੂਸਰੇ ਨੰਬਰ ਉਤੇ ਰਹੇ ਹਨ।