ਪ੍ਰਨੀਤ ਕੌਰ ਦੀ ਜਿੱਤ 'ਚ ਪਟਿਆਲਾ ਦੇ ਦੁਕਾਨਦਾਰਾਂ ਦੀ ਹੋਵੇਗੀ ਅਹਿਮ ਭੂਮਿਕਾ : ਬੀਬਾ ਜੈਇੰਦਰ ਕੌਰ

ਦੁਆਰਾ: Punjab Bani ਪ੍ਰਕਾਸ਼ਿਤ :Wednesday, 29 May, 2024, 07:33 PM

ਪ੍ਰਨੀਤ ਕੌਰ ਦੀ ਜਿੱਤ ‘ਚ ਪਟਿਆਲਾ ਦੇ ਦੁਕਾਨਦਾਰਾਂ ਦੀ ਹੋਵੇਗੀ ਅਹਿਮ ਭੂਮਿਕਾ : ਬੀਬਾ ਜੈਇੰਦਰ ਕੌਰ

-ਚੋਣ ਪ੍ਰਚਾਰ ਲਈ ਬਾਜ਼ਾਰਾਂ ਵਿੱਚ ਪੁੱਜੀ ਬੀਬਾ ਜੈਇੰਦਰਾ ਕੌਰ ਨੂੰ ਦੁਕਾਨਦਾਰਾਂ ਨੇ ਦਿੱਤਾ ਭਰਵਾਂ ਸਹਿਯੋਗ

ਪਟਿਆਲਾ 29 ਮਈ 2024

ਭਾਰਤੀ ਜਨਤਾ ਪਾਰਟੀ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਬੀਬਾ ਜੈਇੰਦਰਾ ਕੌਰ ਬੁੱਧਵਾਰ ਨੂੰ ਮਹਿਲਾ ਮੋਰਚਾ ਦੇ ਮੈਂਬਰਾਂ ਅਤੇ ਸੀਨੀਅਰ ਭਾਜਪਾ ਵਰਕਰਾਂ ਨਾਲ ਚੋਣ ਪ੍ਰਚਾਰ ਕਰਨ ਲਈ ਸ਼ਹਿਰ ਦੇ ਬਾਜ਼ਾਰਾਂ ਵਿੱਚ ਪਹੁੰਚੇ। ਅਚਾਰਾਂ ਬਾਜਾਰ ਵਿੱਚੋਂ ਦੀ ਲੰਘਦਾ ਹੋਇਆ ਉਹ ਕਿਤਾਬਾਂ ਵਾਲੇ ਬਾਜਾਰ ਵਿੱਚ ਪਹੁੰਚੇ। ਇਸ ਦੌਰਾਨ ਉਨ੍ਹਾਂ ਹਰ ਦੁਕਾਨਦਾਰ ਨਾਲ ਗੱਲਬਾਤ ਕਰਦਿਆਂ ਭਾਜਪਾ ਦੀ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਲਈ ਵੋਟਾਂ ਮੰਗੀਆਂ। ਦੁਕਾਨਦਾਰਾਂ ਨੇ ਬੀਬਾ ਜੈਇੰਦਰਾ ਕੌਰ ਨੂੰ ਆਪਣਾ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਸਾਰੇ ਪਹਿਲਾਂ ਹੀ ਮਨ ਬਣਾ ਚੁੱਕੇ ਹਨ ਕਿ ਇਸ ਵਾਰ ਉਹ ਵਿਕਸਤ ਭਾਰਤ ਅਤੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਭਾਜਪਾ ਦੇ ਕਮਲ ਨੂੰ ਵੋਟ ਪਾਉਣਗੇ। 50 ਸਾਲਾ ਦੁਕਾਨਦਾਰ ਦਿਨੇਸ਼ ਕੁਮਾਰ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਕਾਂਗਰਸੀ ਸਨ, ਪਰ ਇਸ ਵਾਰ ਉਹ ਮਹਾਰਾਣੀ ਪ੍ਰਨੀਤ ਕੌਰ ਰਾਹੀਂ ਕੇਂਦਰ ਅਤੇ ਪਟਿਆਲਾ ਨੂੰ ਜੋੜ ਕੇ ਵਿਕਾਸ ਦੀ ਰਫ਼ਤਾਰ ਵਧਾਉਣ ਦੇ ਮਕਸਦ ਨਾਲ ਆਪਣੇ ਪੂਰੇ ਪਰਿਵਾਰ ਸਮੇਤ ਭਾਜਪਾ ਨੂੰ ਵੋਟ ਪਾਉਣ ਜਾ ਰਹੇ ਹਨ।

ਕਿਤਾਬਾਂ ਵਾਲਾ ਬਾਜਾਰ ਦੇ ਦੁਕਾਨਦਾਰ ਅਨੁਪਮ ਬਾਂਸਲ ਨੇ ਵੀ ਬੀਬਾ ਜੈਇੰਦਰਾ ਕੌਰ ਨੂੰ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਨੇ ਪਟਿਆਲਾ ਜ਼ਿਲ੍ਹੇ ਦਾ ਜੋ ਵਿਕਾਸ ਕੀਤਾ ਹੈ, ਉਸ ਨੂੰ ਪਟਿਆਲਾ ਦੇ ਲੋਕ ਕਦੇ ਵੀ ਭੁੱਲ ਨਹੀਂ ਸਕਦੇ। ਜਦੋਂ ਉਹ ਐਮਪੀ ਸਨ ਅਤੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਰਹਿੰਦਿਆਂ ਪਟਿਆਲਾ ਦਾ ਰਿਕਾਡ ਵਿਕਾਸ ਹੋਇਆ। ਇਸ ਦੁਕਾਨਦਾਰ ਨੇ ਕਿਹਾ ਕਿ ਝੂਠੇ ਵਾਅਦਿਆਂ ‘ਤੇ ਵਿਸ਼ਵਾਸ ਕਰਕੇ ਪਿਛਲੀ ਵਾਰ ਕੀਤੀ ਗਲਤੀ ਨੂੰ ਸੁਧਾਰਨ ਲਈ ਲੋਕ ਹੁਣ 1 ਜੂਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਕ ਹੋਰ ਦੁਕਾਨਦਾਰ ਮਹੇਸ਼ ਹਸੀਜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁਹੱਲਾ ਪੱਧਰ ਦੇ ਆਗੂਆਂ ਨੇ ਨਿਗਮ ਨੂੰ ਆਪਣੇ ਨਿੱਜੀ ਫਾਇਦੇ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰੀ ਅਧਿਕਾਰੀਆਂ ਰਾਹੀਂ ਦੁਕਾਨਦਾਰਾਂ ਨੂੰ ਬੁਰੀ ਤਰ੍ਹਾਂ ਬਲੈਕਮੇਲ ਕਰਕੇ ਲੁੱਟਿਆ ਜਾ ਰਿਹਾ ਹੈ। ਸ਼ਹਿਰ ਵਿੱਚ ਨਾਜਾਇਜ਼ ਉਸਾਰੀਆਂ ਰਾਹੀਂ ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ ਹੁਣ ਝਾੜੂ ਪਾਰਟੀ ਦੇ ਕਿਸੇ ਵੀ ਆਗੂ ਨੂੰ ਨਜ਼ਰ ਨਹੀਂ ਆਉਂਦਾ। ਜਿਹੜੇ ਲੋਕ ਨਾਜਾਇਜ਼ ਇਮਾਰਤਾਂ ਦੀਆਂ ਲੰਮੀਆਂ ਲਿਸਟਾਂ ਤਿਆਰ ਕਰਕੇ ਵਿਜੀਲੈਂਸ ਕੋਲ ਸ਼ਿਕਾਇਤਾਂ ਦਰਜ ਕਰਵਾਉਣ ਦਾ ਨਾਟਕ ਕਰ ਰਹੇ ਹਨ, ਉਹੀ ਲੋਕ ਹੁਣ ਸ਼ਹਿਰ ਵਾਸੀਆਂ ਦੀ ਲੁੱਟ ਕਰ ਰਹੇ ਹਨ। ਪਿਛਲੇ ਢਾਈ ਸਾਲਾਂ ਵਿੱਚ ਸ਼ਹਿਰ ਦੀ ਸੁਧਰੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ।

ਭਾਜਪਾ ਆਗੂ ਬੀਬਾ ਜੈਇੰਦਰ ਕੌਰ ਨੇ ਦੁਕਾਨਦਾਰਾਂ ਨੂੰ ਭਰੋਸਾ ਦਿਵਾਇਆ ਕਿ ਕਿਸੇ ਨੂੰ ਵੀ ਉਨ੍ਹਾਂ ਦੀ ਇੱਜ਼ਤ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਮਹਾਰਾਣੀ ਪ੍ਰਨੀਤ ਕੌਰ ਜਿਵੇਂ ਹੀ ਪਟਿਆਲਾ ਤੋਂ ਭਾਰਤੀ ਸੰਸਦ ਵਿੱਚ ਪਹੁੰਚਣਗੇ, ਉਹ ਕਾਰੋਬਾਰੀਆਂ ਲਈ ਢਾਲ ਦਾ ਕੰਮ ਕਰਨਗੇ। ਹਰ ਦੁਕਾਨਦਾਰ ਨੂੰ ਕਾਰੋਬਾਰ ਲਈ ਸਾਦਾ ਅਤੇ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਦੀ ਨਜ਼ਰ ਹੁਣ ਪਟਿਆਲਾ ਦੇ ਵਿਕਾਸ ਵੱਲ ਹੈ। ਇਸ ਗੱਲ ਦਾ ਖੁਲਾਸਾ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਿਆਲਾ ‘ਚ ਹੋਈ ਫਤਿਹ ਰੈਲੀ ‘ਚ ਕੀਤਾ ਹੈ। ਇਸ ਲਈ ਹੁਣ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਭਾਜਪਾ ਨੂੰ ਵੋਟ ਪਾ ਕੇ ਮਹਾਰਾਣੀ ਪ੍ਰਨੀਤ ਕੌਰ ਦੇ ਰੂਪ ਵਿੱਚ ਭਾਰਤੀ ਪਾਰਲੀਮੈਂਟ ਵਿੱਚ ਪਟਿਆਲਾ ਦੀ ਨੁਮਾਇੰਦਗੀ ਦਿਵਾਈਏ।

ਇਸ ਮੌਕੇ ਬੀਬਾ ਜੈਇੰਦਰਾ ਕੌਰ ਦੇ ਨਾਲ ਭਾਜਪਾ ਆਗੂ ਅਤੁਲ ਜੋਸ਼ੀ, ਕੇ.ਕੇ ਸ਼ਰਮਾ, ਅਨੂਜ ਖੌਸਲਾ, ਨਿਖਿਲ ਬਾਤਿਸ਼, ਨਿਖਿਲ ਕਾਕਾ, ਬੰਟੀ, ਰਿੰਕੂ ਸੂਦ, ਰਜਨੀ ਸ਼ਰਮਾ, ਮਨੀਸ਼ਾ ਉੱਪਲ, ਕਿਰਨ ਖੰਨਾ ਅਤੇ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਉਨ੍ਹਾਂ ਦੇ ਨਾਲ ਸਨ।



Scroll to Top