ਚੋਣ ਪ੍ਰਚਾਰ ਲਈ ਜਾ ਰਹੀ ਪ੍ਰਨੀਤ ਕੌਰ ਨੇ ਹਾਦਸਾਗ੍ਰਸਤ ਪਰਿਵਾਰ ਦੀ ਮਦਦ ਲਈ ਕਾਫਲੇ ਨੂੰ ਰੋਕਿਆ
ਚੋਣ ਪ੍ਰਚਾਰ ਲਈ ਜਾ ਰਹੀ ਪ੍ਰਨੀਤ ਕੌਰ ਨੇ ਹਾਦਸਾਗ੍ਰਸਤ ਪਰਿਵਾਰ ਦੀ ਮਦਦ ਲਈ ਕਾਫਲੇ ਨੂੰ ਰੋਕਿਆ
-ਪੀੜਤ ਪਰਿਵਾਰ ਨੇ ਮਹਾਰਾਣੀ ਪ੍ਰਨੀਤ ਕੌਰ ਦਾ ਮਦਦ ਲਈ ਰੁਕਣ ‘ਤੇ ਕੀਤਾ ਧੰਨਵਾਦ
ਪਟਿਆਲਾ 28 ਮਈ
ਭਾਰਤੀ ਜਨਤਾ ਪਾਰਟੀ ਦੀ ਪਟਿਆਲਾ ਲੋਕ ਸਭਾ ਸੀਟ ਤੋਂ ਉਮੀਦਵਾਰ ਪ੍ਰਨੀਤ ਕੌਰ ਮੰਗਲਵਾਰ ਨੂੰ ਆਪਣੇ ਸਮਰਥਕਾਂ ਨਾਲ ਪਟਿਆਲਾ ਤੋਂ ਦੇਵੀਗੜ੍ਹ ਜਾ ਰਹੇ ਸਮ। ਰਸਤੇ ਵਿੱਚ ਉਨ੍ਹਾਂ ਇੱਕ ਸੜਕ ਹਾਦਸਾ ਦੇਖਿਆ ਅਤੇ ਤੁਰੰਤ ਆਪਣੇ ਕਾਫ਼ਲੇ ਨੂੰ ਰੋਕ ਲਿਆ। ਪ੍ਰਨੀਤ ਕੌਰ ਨੇ ਖੁਦ ਪੀੜਤ ਪਰਿਵਾਰ ਦੀ ਮਦਦ ਲਈ ਉਹਨਾਂ ਕੋਲ ਪਹੁੰਚੇ ਅਤੇ ਉਨ੍ਹਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੂੰ ਪੀਣ ਲਈ ਪਾਣੀ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਪੀੜਤ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਜਰੂਰਤ ਲਈ ਪੁੱਛਿਆ। ਪਰਿਵਾਰ ਨੂੰ ਸੁਰੱਖਿਅਤ ਦੇਖ ਮਹਾਰਾਣੀ ਪ੍ਰਨੀਤ ਕੌਰ ਨੇ ਵਾਹੇਗੁਰੂ ਦਾ ਸ਼ੁਕਰਿਆ ਕਰਦਿਆਂ ਪਰਿਵਾਰ ਨੂੰ ਉਹਨਾਂ ਦੀ ਮੰਜਿਲ ਤਕ ਪਹੁੰਚਾਉਣ ਦੀ ਪੇਸ਼ਕਸ਼ ਕੀਤੀ। ਜਦੋਂ ਪ੍ਰਨੀਤ ਕੌਰ ਨੇ ਹਾਦਸੇ ਦਾ ਸ਼ਿਕਾਰ ਹੋਏ ਪਰਿਵਾਰ ਦੀ ਕਾਰ ਨੂੰ ਖੇਤਾਂ ਵਿੱਚ ਉਲਟਾ ਪਿਆ ਦੇਖ ਕੇ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਪਰਿਵਾਰ ਨੇ ਦੱਸਿਆ ਕਿ ਸੜਕ ਦੇ ਵਿਚਕਾਰ ਪਏ ਡੂੰਘੇ ਟੋਏ ਕਾਰਨ ਕਾਰ ਬੇਕਾਬੂ ਹੋ ਕੇ ਪਲਟ ਗਈ। ਹਾਲਾਂਕਿ ਕਾਰ ਨੂੰ ਕਾਫੀ ਨੁਕਸਾਨ ਪਹੁੰਚਿਆ ਪਰ ਕਾਰ ਵਿਚ ਸਵਾਰ ਮਹਿਲਾ ਸਮੇਤ ਚਾਰੇ ਵਿਅਕਤੀ ਪੂਰੀ ਤਰ੍ਹਾਂ ਸੁਰੱਖਿਅਤ ਬੱਚ ਗਏ।। ਪ੍ਰਨੀਤ ਕੌਰ ਨੇ ਹਾਦਸੇ ਦਾ ਸ਼ਿਕਾਰ ਹੋਏ ਪਰਿਵਾਰ ਨੂੰ ਹਸਪਤਾਲ ਲਿਜਾਣ ਦੀ ਹੀ ਪੇਸ਼ਕਸ਼ ਕੀਤੀ, ਪਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ, ਪਰ ਉਹ ਕਾਰ ਨੂੰ ਲਿਜਾਣ ਲਈ ਰਿਕਵਰੀ ਵੈਨ ਦੀ ਉਡੀਕ ਕਰ ਰਹੇ ਸਨ।
ਹਾਦਸੇ ਦਾ ਸ਼ਿਕਾਰ ਹੋਏ ਪਰਿਵਾਰ ਵਾਲੇ ਇਸ ਗੱਲ ਤੋਂ ਹੈਰਾਨ ਸੀ ਕਿ ਚੋਣ ਪ੍ਰਚਾਰ ‘ਚ ਰੁੱਝੇ ਸਾਬਕਾ ਵਿਦੇਸ਼ ਰਾਜ ਮੰਤਰੀ ਨੇ ਆਪਣੀ ਚੋਣ ਪ੍ਰਚਾਰ ਦੀ ਪ੍ਰਵਾਹ ਕੀਤੇ ਬਿਨਾਂ ਤੁਰੰਤ ਹੀ ਹਾਦਸੇ ਦਾ ਸ਼ਿਕਾਰ ਹੋਏ ਪਰਿਵਾਰ ਦੀ ਮਦਦ ਨੂੰ ਜਰੂਰੀ ਸਮਝਿਆ। ਹਾਦਸੇ ਵਾਲੀ ਥਾਂ ‘ਤੇ ਇਕੱਠੇ ਹੋਏ ਲੋਕਾਂ ਨੇ ਪ੍ਰਨੀਤ ਕੌਰ ਦੇ ਪਿਆਰ ਅਤੇ ਦਿਆਲੂ ਸੁਭਾਅ ਨੂੰ ਦੇਖ ਕੇ ਉਹਨਾਂ ਦੀ ਭਰਪੂਰ ਸ਼ਲਾਘਾ ਕੀਤੀ।