Breaking

ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ
Monday, 10 Aug 2026 | 6:13 pm

+91 90915 01313 , +91 90916 01313

punjabbanni@gmail.com
punjabbani@yahoo.com

ਪੀਯੂ ਨਾਨ ਟੀਚਿੰਗ ਸੰਘ ਚੋਣਾਂ - ਪੰਜਾਬੀ ਯੂਨੀਵਰਸਿਟੀ ਦੇ ਸੈਂਕੜੇ ਮੁਲਾਜਮਾਂ ਨੇ ਕੀਤਾ ਚੜਦੇ ਸੂਰਜ ਨੂੰ ਸਲਾਮ

ਪੀਯੂ ਨਾਨ ਟੀਚਿੰਗ ਸੰਘ ਚੋਣਾਂ - ਪੰਜਾਬੀ ਯੂਨੀਵਰਸਿਟੀ ਦੇ ਸੈਂਕੜੇ ਮੁਲਾਜਮਾਂ ਨੇ ਕੀਤਾ ਚੜਦੇ ਸੂਰਜ ਨੂੰ ਸਲਾਮ

– ਸਾਂਝੀ ਮੁਲਾਜ਼ਮ ਸੋਚ ਗਰੁੱਪ ਦੀ ਸਮੁਚੀਆਂ ਪੋਸਟਾਂ ‘ਤੇ ਸ਼ਾਨਦਾਰ ਜਿੱਤ
– ਪ੍ਰਧਾਨਗੀ ਦੇ ਉਮੀਦਵਾਰ ਰਾਜਿੰਦਰ ਬਾਗੜੀਆ 782 ਵੋਟਾਂ ਲੈ ਕੇ ਕਰ ਗਏ ਵਿਰੋਧੀਆਂ ਨੂੰ ਚਿੱਤ
ਪਟਿਆਲਾ, 7 ਮਾਰਚ : ਪੰਜਾਬੀ ਯੂਨੀਵਰਸਿਟੀ ਨਾਨ ਟੀਚਿੰਗ ਸੰਘ ਚੋਣਾਂ ਵਿੱਚ ਪੀਯੂ ਦੇ ਸਮੁੱਚੇ ਮੁਲਾਜ਼ਮਾਂ ਨੇ ਚੜਦੇ ਸੂਰਜ ਨੂੰ ਸਲਾਮ ਠੋਕਿਆ ਹੈ। ਪੀਯੂ ਸਾਂਝੀ ਮੁਲਾਜਮ ਸੋਚ ਗਰੁੱਪ ਜਿਸਦਾ ਚੋਣ ਨਿਸ਼ਾਨ ਚੜਦਾ ਸੂਰਜ ਸੀ। ਸਮੁੱਚੇ ਅਹੁੱਦਿਆਂ ‘ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਗਰੁੱਪ ਦੇ ਪ੍ਰਧਾਨਗੀ ਦੇ ਉਮੀਦਵਾਰ ਰਾਜਿੰਦਰ ਸਿੰਘ ਬਾਗੜੀਆ 782 ਵੋਟਾਂ ਲੈ ਕੇ ਸ਼ਾਨਦਾਰ ਜਿੱਤ ਪ੍ਰਾਪਤ ਕਰ ਗਏ ਹਨ।
ਪੰਜਾਬੀ ਯੂਨੀਵਰਸਿਟੀ ਨਾਨ ਟੀਚਿੰਗ ਸੰਘ ਚੋਣਾਂ ਵਿੱਚ ਪੰਜ ਗਰੁੱਪ ਆਹਮੋ ਸਾਹਮਣੇ ਭਿੜੇ ਸਨ ਤੇ ਯੂਨੀਵਰਸਿਟੀ ਦੇ ਦੋ ਵੱਡੇ ਗਰੁੱਪ ਜਿਸ ਵਿੱਚ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਰਾਜੂ ਅਤੇ ਈਡੀਐਫ ਦੇ ਪ੍ਰਧਾਨ ਗੁਰਿੰਦਰ ਪਾਲ ਬੱਬੀ ਨੇ ਇਸ ਵਾਰ ਆਪਸ ਵਿੱਚ ਲੜਨ ਦੀ ਥਾਂ ਸਾਂਝਾ ਮੁਲਾਜ਼ਮ ਸੋਚ ਗਰੁੱਪ ਬਣਾਕੇ ਸਮੁੱਚੇ ਅਹੁੱਦਿਆਂ ‘ਤੇ ਆਪਣੇ ਉਮੀਦਵਾਰਾਂ ਨੂੰ ਉਤਾਰਿਆ ਸੀ ਤੇ ਉਹ ਆਪਣੀ ਇਸ ਰਾਜਨੀਤੀ ਵਿੰਚ ਪੂਰੀ ਤਰ੍ਹਾਂ ਸਫਲ ਰਹੇ। ਦੂਸਰੇ ਗਰੁੱਪਾਂ ਨੂੰ ਵੱਡੇ ਮਾਰਜਨ ਦੇ ਫਰਕ ਨਾਲ ਹਰਾ ਗਏ।

ਚੋਣ ਕਮੇਟੀ ਦੇ ਮੁੱਖੀ ਡਾ. ਪ੍ਰਭਲੀਨ ਸਿੰਘ ਤੇ ਸਮੁੱਚੀ ਟੀਮ ਨੇ ਨਿਭਾਈ ਸ਼ਾਨਦਾਰ ਡਿਊਟੀ

ਪੰਜਾਬੀ ਯੂਨੀਵਰਸਿਟੀ ਵੱਲੋਂ ਬਣਾਈ ਗਈ ਚੋਣ ਕਮੇਟੀ ਦੇ ਮੁੱਖੀ ਪ੍ਰੋ. ਡਾ. ਪ੍ਰਭਲੀਨ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਧਾਨਗੀ ਦੇ ਉਮੀਦਵਾਰ ਲਈ ਚੜਦਾ ਸੂਰਜ ਗਰੁੱਪ ਦੇ ਰਾਜਿੰਦਰ ਬਾਗੜੀਆਂ ਨੂੰ 782 ਵੋਟਾਂ ਪਈਆਂ ਹਨ, ਜਦੋਂ ਕਿ ਦੂਸਰੇ ਉਮੀਦਵਾਰਾਂ ਨੂੰ 407, 244 ਤੇ 78 ਵੋਟਾਂ ਹੀ ਪਈਆਂ ਹਨ। ਇਸੇ ਤਰ੍ਹਾਂ ਇਸੇ ਗਰੁੱਪ ਦੇ ਮੀਤ ਪ੍ਰਧਾਨ ਲਈ ਉਮੀਦਵਾਰ ਜਗਤਾਰ ਸਿੰਘ ਨੂੰ 739 ਵੋਟਾਂ ਪਈਆਂ ਹਨ, ਜਨਰਲ ਸਕੱਤਰ ਲਈ ਇਸੇ ਗਰੁੱਪ ਦੇ ਉਮੀਦਵਾਰ ਨੂੰ 734 ਵੋਟਾਂ ਪਈਆਂ ਹਨ। ਸਕੱਤਰ ਲਈ ਇਸੇ ਗਰੁੱਪ ਦੇ ਉਮੀਦਵਾਰ ਮਨਿੰਦਰ ਸਿੰਘ ਨੂੰ 782 ਵੋਟਾਂ ਪਈਆਂ ਹਨ। ਸਹਾਇਕ ਸਕੱਤਰ ਲਈ ਇਸੇ ਗਰੁੱਪ ਦੇ ਉਮੀਦਵਾਰ ਨੂੰ 733 ਵੋਟਾਂ ਪਈਆਂ ਹਨ ਅਤੇ ਪ੍ਰਚਾਰ ਸਕੱਤਰ ਲਈ ਇਸੇ ਗਰੁੱਪ ਦੇ ਉਮੀਦਵਾਰ ਨੂੰ 798 ਵੋਟਾਂ ਪਈਆਂ ਹਨ। ਇਸੇ ਤਰ੍ਹਾਂ ਖਜਾਨਚੀ ਲਈ ਵੀ ਚੜਦਾ ਸੂਰਜ ਦੇ ਗੁਰਮੁੱਖ ਸਿੰਘ 782 ਵੋਟਾਂ ਲੈ ਕੇ ਜੇਤੂ ਰਹੇ ਹਨ। ਡਾ. ਪ੍ਰਭਲੀਨ ਸਿੰਘ ਨੇ ਕਿਹਾ ਕਿ ਪੂਰੀ ਚੋਣ ਬੜੇ ਸ਼ਾਂਤਮਈ ਤਰੀਕੇ ਨਾਲ ਸੰਪਨ ਹੋਈ ਹੈ।

Advertisement
Advertisement
Advertisement
Advertisement
Scroll to Top