Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Sunday, 16 Aug 2026 | 3:31 am

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬੀ ਯੂਨੀਵਰਸਿਟੀ ਵੱਲੋਂ 18 ਹਸਪਤਾਲਾਂ ਨਾਲ਼ ਸਸਤੇ ਇਲਾਜ ਲਈ ਇਕਰਾਰਨਾਮਾ

ਪੰਜਾਬੀ ਯੂਨੀਵਰਸਿਟੀ ਵੱਲੋਂ 18 ਹਸਪਤਾਲਾਂ ਨਾਲ਼ ਸਸਤੇ ਇਲਾਜ ਲਈ ਇਕਰਾਰਨਾਮਾ

ਪੰਜਾਬੀ ਯੂਨੀਵਰਸਿਟੀ ਵੱਲੋਂ 18 ਹਸਪਤਾਲਾਂ ਨਾਲ਼ ਸਸਤੇ ਇਲਾਜ ਲਈ ਇਕਰਾਰਨਾਮਾ
-ਮੌਜੂਦਾ ਅਤੇ ਸਾਬਕਾ ਕਰਮਚਾਰੀਆਂ ਤੋਂ ਇਲਾਵਾ ਮੌਜੂਦਾ ਵਿਦਿਆਰਥੀਆਂ ਨੂੰ ਮਿਲੇਗਾ ਸਸਤਾ ਇਲਾਜ
-30 ਹਸਪਤਾਲਾਂ ਨਾਲ਼ ਪਹਿਲਾਂ ਹੀ ਹੈ ਇਕਰਾਰਨਾਮਾ
ਪਟਿਆਲਾ-ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਉੱਤਰੀ ਭਾਰਤ ਦੇ 18 ਨਾਮੀ ਹਸਪਤਾਲਾਂ ਨਾਲ਼ ਇਕਰਾਰਨਾਮਾ (ਐੱਮ.ਓ.ਯੂ.) ਕੀਤਾ ਗਿਆ ਹੈ ਜਿਸ ਤਹਿਤ ਸੀ.ਜੀ.ਐੱਚ.ਐੱਸ. ਦਰਾਂ ਉੱਤੇ ਇਲਾਜ ਉਪਲਬਧ ਹੋਵੇਗਾ। ਟਾਟਾ ਮੈਮੋਰੀਅਲ ਹੋਮੀ ਭਾਭਾ ਕੈਂਸਰ ਹਸਪਤਾਲ ਸੰਗਰੂਰ ਅਤੇ ਨਿਊ ਚੰਡੀਗੜ੍ਹ ਹਸਪਤਾਲ ਵੀ ਇਨ੍ਹਾਂ ਵਿੱਚ ਸ਼ਾਮਿਲ ਹਨ ਜਿੱਥੇ ਪੰਜਾਬ ਸਰਕਾਰ ਵੱਲੋਂ ਪ੍ਰਵਾਨਿਤ ਦਰਾਂ ਨਾਲ਼ ਇਲਾਜ ਸਹੂਲਤਾਂ ਉਪਲਬਧ ਹੋਣਗੀਆਂ। ਜਿ਼ਕਰਯੋਗ ਹੈ ਕਿ 30 ਹਸਪਤਾਲਾਂ ਨਾਲ਼ ਪਹਿਲਾਂ ਹੀ ਯੂਨੀਵਰਸਿਟੀ ਨੇ ਇਕਰਾਰਨਾਮਾ ਕੀਤਾ ਹੋਇਆ ਹੈ। ਯੂਨੀਵਰਸਿਟੀ ਵਿਚਲੇ ਭਾਈ ਘਨੱਈਆ ਸਿਹਤ ਕੇਂਦਰ ਤੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਰੇਗੀਨਾ ਮੈਣੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਇਕਰਾਰਨਾਮੇ ਤਹਿਤ ਯੂਨੀਵਰਸਿਟੀ ਦੇ ਕਰਮਚਾਰੀਆਂ, ਫ਼ੈਕਲਟੀ ਅਤੇ ਸਟਾਫ਼ ਨੂੰ ਉਨ੍ਹਾਂ ਉੱਤੇ ਆਸ਼ਰਿਤ ਜੀਆਂ ਨੂੰ ਸੀ.ਜੀ.ਐੱਚ.ਐੱਸ. ਦਰਾਂ ਉੱਤੇ ਇਲਾਜ ਕਰਵਾਉਣ ਦੀ ਸਹੂਲਤ ਪ੍ਰਦਾਨ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਸਹੂਲਤ ਮੌਜੂਦਾ ਅਤੇ ਸੇਵਾ-ਮੁਕਤ ਦੋਹੇਂ ਕਰਮਚਾਰੀਆਂ ਲਈ ਉਪਲਬਧ ਹੋਵੇਗੀ। ਕਰਮਚਾਰੀ ਆਪਣਾ ਯੂਨੀਵਰਸਿਟੀ ਸ਼ਨਾਖਤੀ ਕਾਰਡ ਅਤੇ ਸਿਹਤ ਕੇਂਦਰ ਦਾ ਕਾਰਡ ਵਿਖਾ ਕੇ ਇਨ੍ਹਾਂ ਸੂਚੀਬੱਧ ਹਸਤਪਤਾਲਾਂ ਵਿੱਚੋਂ ਕਿਸੇ ਵਿੱਚ ਵੀ ਸਸਤੀਆਂ ਦਰਾਂ ਉੱਤੇ ਇਲਾਜ ਸਹੂਲਤ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਸਹੂਲਤ ਮੌਜੂਦਾ ਸਮੇਂ ਪੜ੍ਹ ਰਹੇ ਵਿਦਿਆਰਥੀਆਂ ਲਈ ਵੀ ਉਪਲਬਧ ਰਹੇਗੀ।
ਉਪ-ਕੁਲਪਤੀ ਪ੍ਰੋ. ਅਰਵਿੰਦ ਵੱਲੋਂ ਭਾਈ ਘਨੱਈਆ ਸਿਹਤ ਕੇਂਦਰ ਦੇ ਇਸ ਕਦਮ ਦੀ ਵਿਸ਼ੇਸ਼ ਤੌਰ ਉੱਤੇ ਸ਼ਲਾਘਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਨਾਲ਼ ਜੁੜੇ ਸਾਰੇ ਲੋਕਾਂ ਦੀ ਸਿਹਤ ਸੰਬੰਧੀ ਮਾਮਲਿਆਂ ਨੂੰ ਤਰਜੀਹ ਦੇਣਾ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਨਾ ਇੱਕ ਪ੍ਰਸ਼ੰਸ਼ਾਯੋਗ ਕਦਮ ਹੈ।
ਡੀਨ ਅਕਾਦਮਿਕ ਮਾਮਲੇ ਡਾ. ਏ. ਕੇ. ਤਿਵਾੜੀ, ਰਜਿਸਟਰਾਰ ਡਾ. ਨਵਜੋਤ ਕੌਰ, ਡੀਨ ਖੋਜ ਡਾ. ਮਨਜੀਤ ਪਾਤਰ ਅਤੇ ਵਿੱੱਤ ਅਫ਼ਸਰ ਡਾ. ਪ੍ਰਮੋਦ ਅੱਗਰਵਾਲ ਵੱਲੋਂ ਵੀ ਇਸ ਕਦਮ ਦੀ ਸ਼ਲਾਘਾ ਕੀਤੀ ਗਈ।
ਜਿਨ੍ਹਾਂ 18 ਹਸਪਤਾਲਾਂ ਨਾਲ਼ ਇਕਰਾਰਨਾਮਾ ਕੀਤਾ ਗਿਆ ਹੈ ਉਨ੍ਹਾਂ ਵਿੱਚ ਡਾ. ਮਨਪ੍ਰੀਤ’ਜ਼ ਗਲੋਬਲ ਆਈ ਹੌਸਪਿਟਲ ਐਂਡ ਲੇਸਿਕ ਲੇਜ਼ਰ ਸੈਂਟਰ ਪਟਿਆਲਾ, ਰਾਹਤ ਮੈਡੀਕੇਅਰ ਪਟਿਆਲਾ, ਰੇਡੀਐਂਟ ਡਾਇਗਨੌਸਟਿਕਸ ਪਟਿਆਲਾ, ਗੁਰੂ ਨਾਨਕ ਮੇਹਰ ਹੰਸ ਆਈ ਹੌਸਪਿਟਲ, ਪਟਿਆਲਾ, ਸਟਾਰ ਪੈਥ ਲੈਬ, ਪਟਿਆਲਾ, ਗਰਗ ਆਈ ਹੌਸਪਿਟਲ, ਕਰਸਨਾ ਡਾਇਗਨੌਸਟਿਕਸ ਲਿਮਟਿਡ ਪਟਿਆਲਾ, ਵੀ. ਐੱਨ. ਡਾਇਗਨੌਸਟਿਕਸ ਪਟਿਆਲਾ, ਅਮਰ ਸ਼ਕਤੀ ਆਈ ਕੇਅਰ ਚੰਡੀਗੜ੍ਹ, ਗੋਬਿੰਦ ਹੌਸਪਿਟਲ ਪਟਿਆਲਾ, ਡਾ. ਰਾਜਨ ਆਈ ਕੇਅਰ ਹੌਸਪਿਟਲ ਫਗਵਾੜਾ, ਗਾਇਤਰੀ ਹੌਸਪਿਟਲ ਪਟਿਆਲਾ, ਆਸ ਮੈਡੀਕੇਅਰ ਪਟਿਆਲਾ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ (ਸੀ) ਆਈ ਹੌਸਪਿਟਲ ਟਰੱਸਟ ਸੋਹਾਣਾ (ਮੋਹਾਲੀ), ਗਰੈਸ਼ੀਅਨ (ਪਾਰਕ) ਹੌਸਪਿਟਲ ਮੋਹਾਲੀ, ਟਾਟਾ ਮੈਮੋਰੀਅਲ ਹੋਮੀ ਭਾਭਾ ਕੈਂਸਰ ਹੌਸਪਿਟਲ ਚੰਡੀਗੜ੍ਹ ਅਤੇ ਮਨੀਪਾਲ ਹੌਸਪਿਟਲ ਪਟਿਆਲਾ ਸ਼ਾਮਿਲ ਹਨ।

Advertisement
Advertisement
Advertisement
Advertisement
Scroll to Top