Breaking

ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ
Monday, 10 Aug 2026 | 1:57 pm

+91 90915 01313 , +91 90916 01313

punjabbanni@gmail.com
punjabbani@yahoo.com

ਸਮੂਹ ਸੇਵਾ ਸੁਸਾਇਟੀਆਂ ਨੇ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਤਾਬਦੀ ਸਮੇਂ ਪੂਰਨ ਸਹਿਯੋਗ ਲਈ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੂੰ ਵਚਨਬੱਧਤਾ ਦਿੱਤੀ

ਸਮੂਹ ਸੇਵਾ ਸੁਸਾਇਟੀਆਂ ਨੇ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਤਾਬਦੀ ਸਮੇਂ ਪੂਰਨ ਸਹਿਯੋਗ ਲਈ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੂੰ ਵਚਨਬੱਧਤਾ ਦਿੱਤੀ

ਅੰਮ੍ਰਿਤਸਰ:- 27 ਫਰਵਰੀ
ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਛੇਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ
ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੂਜੀ ਸ਼ਹੀਦੀ ਸ਼ਤਾਬਦੀ 11 ਤੋਂ 14 ਮਾਰਚ ਤੀਕ ਅੰਮ੍ਰਿਤਸਰ ਸਾਹਿਬ ਮਨਾਉਣ ਸਬੰਧੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਤਿਆਰੀਆਂ ਜੋਰਾਂ ਨਾਲ ਚੱਲ ਰਹੀਆਂ ਹਨ। ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਅੱਜ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਅੰਮ੍ਰਿਤਸਰ ਦੀਆਂ ਸਮੂਹ ਸੇਵਾ ਸੁਸਾਇਟੀਆਂ ਦੀ ਇਕ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਜਿਸ ਵਿੱਚ ਸ਼ਤਾਬਦੀ ਸਮੇਂ ਬਾਹਰੋਂ ਦੂਰ ਦਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਲਈ ਲੰਗਰਾਂ, ਯੋਗ ਰਿਹਾਇਸ਼, ਛਬੀਲਾਂ, ਜੋੜਿਆ ਦੀ ਸੰਭਾਲ ਲਈ ਜੋੜਾ ਘਰ ਪਾਰਕਿੰਗ, ਮੈਡੀਕਲ ਕੈਂਪ ਅਤੇ ਹੋਰ ਵੱਖ-ਵੱਖ ਸਟਾਲਾਂ ਆਦਿ ਦੀਆਂ ਸੇਵਾਵਾਂ ਨਿਭਾਉਣ ਲਈ ਸਾਰੀਆ ਸੁਸਾਇਟੀਆਂ ਦੇ ਮੁਖੀ ਨੇ ਪੂਰਨ ਸਹਿਯੋਗ ਦਾ ਭਰੋਸਾ ਦੇਂਦਿਆ ਵੱਖ-ਵੱਖ ਕਾਰਜ ਆਪਣੇ ਜੁੰਮੇ ਲਏ। ਸ਼ਤਾਬਦੀ ਨੂੰ ਬੇਹਤਰ ਤੇ ਸਫਲ ਬਨਾਉਣ ਲਈ ਸਾਰੀਆ ਸੁਸਾਇਟੀਆਂ ਨੇ ਖੁਸ਼ੀ ਨਾਲ, ਨਗਰ ਕੀਰਤਨ ਸਮੇਂ ਸਜਾਵਟੀ ਗੇਟ, ਸਫਾਈ, ਪਾਰਕਿੰਗ, ਮੈਡੀਕਲ ਕੈਂਪ, ਛਬੀਲਾਂ, ਜੋੜੇ ਘਰ,
ਸਾਈਕਲ ਸਕੂਟਰ ਸਟੈਂਡ ਅਤੇ ਰਹਾਇਸ਼ ਆਦਿ ਦੀ ਜੁੰਮੇਵਾਰੀ ਚੁਕੀ।

ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਸਮੁਚੀਆਂ ਆਈਆ ਸੇਵਾ ਸੁਸਾਇਟੀਆ ਨੂੰ ਜੀ ਆਇਆ ਕਿਹਾ ਉਥੇ ਨਾਲ ਹੀ ਉਨ੍ਹਾਂ ਵੱਲੋਂ ਵੱਖ-ਵੱਖ ਖੇਤਰ ਨਾਲ ਸਬੰਧਤ ਸੇਵਾਵਾਂ ਨਿਭਾਉਣ ਲਈ ਕੀਤੀ ਵਚਨਬੱਧਤਾ ਲਈ ਧੰਨਵਾਦ ਵੀ ਕੀੌਤਾ। ਉਨ੍ਹਾਂ ਨੇ ਬੁੱਢਾ ਦਾ ਇਤਿਹਾਸ ਸੰਗਤਾਂ ਨਾਲ ਸਾਂਝਾ ਕੀਤਾ। ਉਨ੍ਹਾਂ ਸ਼ਤਾਬਦੀ ਦੇ ਮਨੋਰਥ ਅਤੇ ਦੂਰਰਸ ਨਤੀਜਿਆਂ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ
ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੱਚਾ ਖਾਲਸਾ ਪੰਥ ਬੁੱਢਾ ਦਲ ਨੂੰ ਸ਼ਤਾਬਦੀ ਲਈ ਪੂਰਾ ਸਹਿਯੋਗ ਕਰ ਰਿਹਾ ਹੈ। ਇਸ ਤੋਂ ਪਹਿਲਾ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਸ਼ਤਾਬਦੀ ਸਮਾਗਮਾਂ ਦੀ ਰੂਪ ਰੇਖਾ ਸੰਗਤਾਂ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਮੇਅਰ, ਕਮਿਸ਼ਨਰ ਤੇ ਮੰਤਰੀ ਸ. ਇੰਦਰਬੀਰ ਸਿੰਘ ਨਿੱਝਰ ਦਾ ਧੰਨਵਾਦਕਰਦਿਆ ਦਸਿਆ ਕਿ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਅਤੇ ਸਿੰਘ ਸਾਹਿਬ ਸ. ਜੱਸਾ ਸਿੰਘ ਆਹਲੂਵਾਲੀਆ ਦੇ ਯਾਦਗਾਰੀ ਆਦਮਕੱਦ ਬੁੱਤ ਦੋ ਚੌਕਾਂ ਵਿਚ ਲਗਾਏ ਜਾਣਗੇ। ਇਕ ਵਿਸ਼ੇਸ਼ ਮਾਰਗ ਦਾ ਨਾਮ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਹੋਵੇਗਾ। ਇਸ ਮੌਕੇ ਸ. ਸੁਰਿੰਦਰ ਸਿੰਘ ਪ੍ਰਧਾਨ ਹੋਟਲ ਐਸੋਸੀਏਸ਼ਨ, ਸ. ਰਜਿੰਦਰ ਸਿੰਘ ਮਰਵਾਹ, ਸ. ਹਰਪਾਲ ਸਿੰਘ ਵਾਲੀਆ, ਪ੍ਰੋ: ਬਲਜਿੰਦਰ ਸਿੰਘ, ਸ. ਗੁਰਦੀਪ ਸਿੰਘ ਸਲੂਜਾ, ਸ. ਕੁਲਦੀਪ ਸਿੰਘ ਪੰਡੋਰੀ, ਸ. ਚਰਨਜੀਤ ਸਿੰਘ ਅਖੰਡ ਕੀਰਤਨੀ, ਸ. ਜਸਬੀਰ ਸਿੰਘ ਬੈਂਕ ਵਾਲੇ, ਸ. ਸਤਿੰਦਰ ਪਾਲ ਸਿੰਘ ਗੁ: ਸ਼ਹੀਦਾ, ਸ. ਇੰਦਰਪਾਲ ਸਿੰਘ ਗੁ: ਅਟੱਲ ਰਾਏ ਸਾਹਿਬ ਨੇ ਵੀ ਆਪੋ
ਆਪਣੇ ਸੁਝਾਅ ਪੇਸ਼ ਕੀਤੇ।

Advertisement
Advertisement
Advertisement
Advertisement
Scroll to Top