Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Sunday, 16 Aug 2026 | 10:59 am

+91 90915 01313 , +91 90916 01313

punjabbanni@gmail.com
punjabbani@yahoo.com

ਮਾਨਸਿਕ ਸਿਹਤ ਦੀ ਤੰਦਰੁਸਤੀ ਲਈ ਸਿਹਤਮੰਦ ਸਮਾਜਿਕ ਸਾਂਝਾਂ ਹਨ ਬਹੁਤ ਅਹਿਮ

ਮਾਨਸਿਕ ਸਿਹਤ ਦੀ ਤੰਦਰੁਸਤੀ ਲਈ ਸਿਹਤਮੰਦ ਸਮਾਜਿਕ ਸਾਂਝਾਂ ਹਨ ਬਹੁਤ ਅਹਿਮ

ਮਾਨਸਿਕ ਸਿਹਤ ਦੀ ਤੰਦਰੁਸਤੀ ਲਈ ਸਿਹਤਮੰਦ ਸਮਾਜਿਕ ਸਾਂਝਾਂ ਹਨ ਬਹੁਤ ਅਹਿਮ

-ਪੰਜਾਬੀ ਯੂਨੀਵਰਸਿਟੀ ਵਿਖੇ ਹੋਏ ਸੈਮੀਨਾਰ ਦੌਰਾਨ ਮਾਹਿਰਾਂ ਨੇ ਦਿੱਤੀ ਰਾਇ

ਪਟਿਆਲਾ – ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨਾਲ਼ ਸੰਬੰਧਿਤ ਵਿਸ਼ੇ ਉੱਤੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਮਾਹਿਰਾਂ ਵੱਲੋਂ ਨੌਜਵਾਨਾਂ ਵਿੱਚ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਵਾਲ਼ੇ ਵਿਵਹਾਰ ਦੇ ਹਵਾਲੇ ਨਾਲ਼ ਗੱਲ ਕਰਦਿਆਂ ਆਪਸੀ ਸਿਹਤਮੰਦ ਸਮਾਜਿਕ ਸਾਂਝ ਦਾ ਨੁਕਤਾ ਵਾਰ-ਵਾਰ ਉਭਾਰਿਆ ਗਿਆ।
ਐੱਮ. ਡੀ. ਯੂਨੀਵਰਸਿਟੀ ਰੋਹਤਕ ਤੋਂ ਪਹੁੰਚੇ ਮਨੋਵਿਗਿਆਨ ਮਾਹਰ ਡਾ. ਪ੍ਰੋਮਿਲਾ ਬਤਰਾ ਨੇ ਇਸ ਮੌਕੇ ਆਪਣੇ ਅਨੁਭਵ ਅਤੇ ਅਧਿਐਨ ਦੇ ਅਧਾਰ ਉੱਤੇ ਵਿਦਿਆਰਥੀਆਂ ਨਾਲ਼ ਬਹੁਤ ਸਾਰੇ ਅਜਿਹੇ ਨੁਕਤੇ ਸਾਂਝੇ ਕੀਤੇ ਜਿਨ੍ਹਾਂ ਦੀ ਮਦਦ ਨਾਲ਼ ਉਹ ਆਪਣੀ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਹਨ। ਉਨ੍ਹਾਂ ਕਿਹਾ ਕਿ ਸਮਾਜਿਕ ਤਾਣੇ-ਬਾਣੇ ਵਿੱਚ ਵਿਚਰਦਿਆਂ ਸਾਨੂੰ ਹੋਰਨਾਂ ਦਾ ਵਿਵਹਾਰ ਬਦਲਣ ਦੀਆਂ ਕੋਸ਼ਿਸ਼ਾਂ ਕਰਨ ਦੀ ਬਜਾਏ ਆਪਣੇ ਆਪ ਨੂੰ ਇਸ ਤਰੀਕੇ ਨਾਲ਼ ਤਿਆਰ ਕਰਨਾ ਚਾਹੀਦਾ ਹੈ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਵਿਵਹਾਰ ਤੋਂ ਗ਼ਲਤ ਤਰੀਕੇ ਨਾਲ਼ ਅਸਰਅੰਦਾਜ਼ ਨਾ ਹੋਈਏ।
ਦੂਜੇ ਮਾਹਿਰ ਡਾ. ਸਤਿਯਨ ਸ਼ਰਮਾ ਨੇ ਕਿਹਾ ਕਿ ਚੰਗੇ ਲੋਕਾਂ ਨਾਲ਼ ਰਾਬਤੇ ਅਤੇ ਰਿਸ਼ਤੇ ਵਿੱਚ ਰਹਿਣਾ ਮਾਨਸਿਕ ਸਿਹਤ ਨਾਲ਼ ਜੁੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਹਾਰਵਰਡ ਯੂਨੀਵਰਸਿਟੀ, ਯੂ.ਕੇ., ਵੱਲੋਂ ਕੀਤੇ 85 ਸਾਲ ਲੰਬੇ ਅਧਿਐਨ ਨੇ ਇਹ ਸਪਸ਼ਟ ਕੀਤਾ ਹੈ ਕਿ ਵਧੇਰੇ ਖੁਸ਼ ਰਹਿਣ ਵਾਲ਼ੇ ਲੋਕ ਉਹ ਹੁੰਦੇ ਹਨ ਜੋ ਚੰਗੇ ਅਤੇ ਭਰੋਸੇਯੋਗ ਰਿਸ਼ਤੇ ਵਿੱਚ ਬੱਝੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਹੁਣ ਜਦੋਂ ਅਸੀਂ ਮਾਨਸਿਕ ਸਿਹਤ ਸਮੱਸਿਆਵਾਂ ਦੇ ਦੌਰ ਵਿੱਚ ਰਹਿ ਰਹੇ ਹਾਂ ਤਾਂ ਸਮਾਜ ਵਿੱਚ ਇੱਕ ਦੂਸਰੇ ਦਾ ਸਹਿਯੋਗ ਕਰਨਾ ਬਹੁਤ ਜ਼ਰੂਰੀ ਹੈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਮਾਨਸਿਕ ਸਮੱਸਿਆਵਾਂ ਦੇ ਬਹੁਤ ਸਾਰੇ ਕਾਰਨ ਮਨੁੱਖ ਦੇ ਬੁਨਿਆਦੀ ਸੁਭਾਅ ਅਤੇ ਮਨੁੱਖਤਾ ਦੇ ਇਤਿਹਾਸ ਨਾਲ ਜੋੜ ਕੇ ਪੜਚੋਲੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪਿਛਲੇ 10 ਲੱਖ ਸਾਲ ਦਾ ਮਨੁੱਖੀ ਇਤਿਹਾਸ ਵੇਖਿਆ ਜਾਵੇ ਤਾਂ ਮਨੁੱਖ ਇੱਕ ਸਮੂਹ ਵਿੱਚ ਰਹਿਣ ਵਿਚਰਨ ਵਾਲ਼ਾ ਜੀਵ ਰਿਹਾ ਹੈ। ਗੁਫ਼ਾਵਾਂ ਵਿੱਚ ਵਾਸ ਕਰਨ ਤੋਂ ਲੈ ਕੇ ਭੋਜਨ ਲਈ ਸ਼ਿਕਾਰ ਕਰਨ ਜਿਹੀਆਂ ਸਾਰੀਆਂ ਗਤੀਵਿਧੀਆਂ ਮਨੁੱਖ ਸਮੂਹ ਵਿੱਚ ਹੀ ਕਰਦਾ ਸੀ ਪਰ ਅੱਜ ਦਾ ਮਨੁੱਖ ਨਿੱਜਤਾ ਅਤੇ ਇਕੱਲਤਾ ਨੂੰ ਤਰਜੀਹ ਦੇਣ ਲੱਗ ਪਿਆ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਮਾਨਸਿਕ ਸਮੱਸਿਆਵਾਂ ਇਸ ਤਰ੍ਹਾਂ ਜੀਵਨ ਸ਼ੈਲੀ ਦੀ ਤਬਦੀਲੀ ਨਾਲ ਜੁੜੀਆਂ ਹੋਈਆਂ ਹਨ।
ਪ੍ਰੋਗਰਾਮ ਦੇ ਸੰਚਾਲਨ ਦੌਰਾਨ ਡਾ.ਨੈਨਾ ਸ਼ਰਮਾ ਅਤੇ ਡਾ. ਰੂਬੀ ਗੁਪਤਾ ਨੇ ਵੀ ਮਾਨਸਿਕ ਸਿਹਤ ਦੇ ਹਵਾਲੇ ਨਾਲ਼ ਅਹਿਮ ਟਿੱਪਣੀਆਂ ਕੀਤੀਆਂ। ਧੰਨਵਾਦੀ ਸ਼ਬਦ ਡੀਨ ਵਿਦਿਆਰਥੀ ਭਲਾਈ ਡਾ. ਹਰਵਿੰਦਰ ਕੌਰ ਨੇ ਬੋਲੇ।

Advertisement
Advertisement
Advertisement
Advertisement
Scroll to Top