Breaking

ਸੀਜੀਸੀ ਲਾਂਡਰਾਂ ਦਾ ਸੀਬੀਐਸਏ ਵਿਦਿਆਰਥੀਆਂ ਨੂੰ ਨਾਮੀ ਕੰਪਨੀਆਂ ‘ਚ ਮਿਲ ਰਹੀਆਂ ਇੰਟਰਨਸ਼ਿਪਾਂ     ਟੀਈਟੀ ਪ੍ਰੀਖਿਆ : ਮਹਾਰਾਸ਼ਟਰ ਸਰਕਾਰ ਨੇ ਪ੍ਰੀਖਿਆ ਕੀਤੀ ਮੁਲਤਵੀ     ਪੰਜਾਬੀ ਯੂਨੀਵਰਸਿਟੀ ਲਈ ਵਰਦਾਨ ਸਾਬਿਤ ਹੋਇਆ ਉਪ-ਕੁਲਪਤੀ ਦਾ ਅਮਰੀਕਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ’53ਵੀਂ ਆਲ ਇੰਡੀਆ ਦ੍ਰਾਵਿੜ ਭਾਸ਼ਾ ਵਿਗਿਆਨੀ ਕਾਨਫਰੰਸ’ ਆਰੰਭ     ਪੰਜਾਬੀ ਯੂਨੀਵਰਸਿਟੀ ਦੇ ਟ੍ਰਾਂਸਪੋਰਟ ਬੇੜੇ ਵਿੱਚ ਦੋ ਨਵੇਂ ਵਾਹਨ ਸ਼ਾਮਲ; ਉਪ-ਕੁਲਪਤੀ ਵੱਲੋਂ ਹਰੀ ਝੰਡੀ ਦੇ ਕੇ ਕੀਤੇ ਰਵਾਨਾ     ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ ਦਾ ਪ੍ਰਾਸਪੈਕਟਸ ਰਿਲੀਜ਼     ਮੁਲਤਾਨੀ ਮਲ ਮੋਦੀ ਕਾਲਜ ਵੱਲੋਂ ਅੰਤਰਰਾਸ਼ਟਰੀ ਪੇਸ਼ੇਵਰ ਕੋਰਸਾਂ ਲਈ ਐੱਮ.ਓ.ਯੂ. ਸਾਈਨ     ਮੁਲਤਾਨੀ ਮਲ ਮੋਦੀ ਕਾਲਜ, ਪਟਿਆਲਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ     ਪਟਿਆਲਾ ਦੇ 376 ਸੀਨੀਅਰ ਸੈਕੰਡਰੀ ਸਕੂਲਾਂ ‘ ਚ ਮੈਗਾ ਪੀ.ਟੀ.ਐੱਮ. ਦਾ ਸ਼ਾਨਦਾਰ ਆਯੋਜਨ     ਬੀਪੀਈਓ ਪ੍ਰਿਥੀ ਸਿੰਘ ਵੱਲੋਂ ਟੌਪਰ ਵਿਦਿਆਰਥੀਆਂ ਦਾ ਸਨਮਾਨ
Tuesday, 30 Jun 2026 | 11:28 am

+91 90915 01313 , +91 90916 01313

punjabbanni@gmail.com
punjabbani@yahoo.com

Home / ਮੇਨਪੇਜ

ਪੰਜਾਬ ★★ ਚੰਡੀਗੜ ★★ ਦਿੱਲੀ ★★ ਹਰਿਆਣਾ ★★ ਦੇਸ਼ ★★ ਵਿਦੇਸ਼ ★★ ਰਾਜਨੀਤੀ ਖਬਰਾਂ ★★ ਬਿਹਾਰ / ਉੱਤਰ ਪ੍ਰਦੇਸ਼ ★★ ਸਿਹਤ ★ ਹਿਮਾਚਲ/ ਜੰਮੂ ★★ ਸਿੱਖਿਆ ★ ਖੇਡਾਂ ★★ ਸਭਿਆਚਾਰ ★★ ਧਰਮ ★★ ਹੁਕਮਨਾਮਾ ★ ਫੋਟੋ ਗੈਲਰੀ ★★ ਵੀਡਿਓ ਗੈਲਰੀ ★ ਪੰਜਾਬ ਬਾਣੀ TV ★★ ਸੰਪਾਦਕੀ

ਪੰਜਾਬੀ ਯੂਨੀਵਰਸਿਟੀ ਦੀ ਪ੍ਰਖਿਆ ਸ਼ਾਖਾ ਵੱਲੋਂ ਕੰਪਿਊਟਰੀਕਰਣ ਦਾ ਇੱਕ ਹੋਰ ਪੜਾਅ ਪਾਰ

ਦੁਆਰਾ: Punjab Bani ਪ੍ਰਕਾਸ਼ਿਤ :Thursday, 08 February, 2024, 06:57 PM

ਪੰਜਾਬੀ ਯੂਨੀਵਰਸਿਟੀ ਦੀ ਪ੍ਰਖਿਆ ਸ਼ਾਖਾ ਵੱਲੋਂ ਕੰਪਿਊਟਰੀਕਰਣ ਦਾ ਇੱਕ ਹੋਰ ਪੜਾਅ ਪਾਰ

-ਸ਼ਾਖਾ ਦੀਆਂ ਦੋਹੇਂ ਇਮਾਰਤਾਂ ਵਿੱਚ ਨੈੱਟਵਰਕਿੰਗ ਦਾ ਕਾਰਜ ਮੁਕੰਮਲ

– ਕੰਮ-ਕਾਜ ਨੂੰ ਵਿਦਿਆਰਥੀ ਕੇਂਦਰਿਤ ਅਤੇ ਬਿਹਤਰ ਬਣਾਉਣ ਲਈ ਪੰਜਾਬੀ ਯੂਨੀਵਰਸਿਟੀ ਵਚਨਬੱਧ: ਪ੍ਰੋ. ਅਰਵਿੰਦ

ਪਟਿਆਲਾ, 8 ਫਰਬਰੀ
ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ ਕੰਪਿਊਟਰੀਕਰਣ ਦੀ ਦਿਸ਼ਾ ਵਿੱਚ ਇੱਕ ਹੋਰ ਪੜਾਅ ਪਾਰ ਕਰ ਲਿਆ ਹੈ। ਪ੍ਰੀਖਿਆ ਸ਼ਾਖਾ ਦੀਆਂ ਦੋਵੇਂ ਇਮਾਰਤਾਂ ਵਿੱਚ ਨੈੱਟਵਰਕਿੰਗ ਦਾ ਕਾਰਜ ਮੁਕੰਮਲ ਹੋ ਗਿਆ ਗਿਆ ਹੈ। ਬੀਤੀ ਸ਼ਾਮ ਕੰਟਰੋਲਰ ਪ੍ਰੋ. ਵਿਸ਼ਾਲ ਗੋਇਲ ਦੀ ਅਗਵਾਈ ਵਿੱਚ ਪ੍ਰੀਖਿਆ ਸ਼ਾਖਾ ਦੀ ਟੀਮ ਵੱਲੋਂ ਸਿੰਡੀਕੇਟ ਰੂਮ ਵਿੱਚ ਉਪ-ਕੁਲਪਤੀ ਪ੍ਰੋ. ਅਰਵਿੰਦ ਨੂੰ ਇਸ ਸੰਬੰਧੀ ਇੱਕ ਡੈਮੋ ਦਿੱਤਾ ਗਿਆ।
ਪ੍ਰੋ. ਅਰਵਿੰਦ ਨੇ ਪ੍ਰੀਖਿਆ ਸ਼ਾਖਾ ਦੀ ਸਮੁੱਚੀ ਟੀਮ ਅਤੇ ਕੰਟਰੋਲਰ ਪ੍ਰੋ. ਵਿਸ਼ਾਲ ਗੋਇਲ ਨੂੰ ਵਿਸ਼ੇਸ਼ ਤੌਰ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਪ੍ਰੀਖਿਆ ਸ਼ਾਖਾ ਦੇ ਕੰਮ ਕਾਜ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਦਿਨ-ਬ-ਦਿਨ ਇਸ ਕੰਮ ਵਿੱਚ ਬਿਹਤਰੀ ਆ ਰਹੀ ਹੈ ਜਿਸ ਨਾਲ਼ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਹੱਲ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਆਪਣੀ ਪ੍ਰੀਖਿਆ ਪ੍ਰਣਾਲ਼ੀ ਨੂੰ ਵਿਦਿਆਰਥੀ ਕੇਂਦਰਿਤ ਬਣਾਉਣ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰਦੀ ਰਹੇਗੀ। ਨਾਲ਼ ਹੀ ਉਨ੍ਹਾਂ ਇਹ ਵੀ ਵਿਸ਼ਵਾਸ਼ ਦਿਵਾਇਆ ਕਿ ਕੰਪਿਊਟਰੀਕਰਣ ਨਾਲ਼ ਕਿਸੇ ਵੀ ਕਰਮਚਾਰੀ ਦੀ ਨੌਕਰੀ ਨੂੰ ਕੋਈ ਖਤਰਾ ਨਹੀਂ ਪੈਦਾ ਹੋਵੇਗਾ। ਉਨ੍ਹਾਂ ਸਮੁੱਚੇ ਕਰਮਚਾਰੀਆਂ ਨੂੰ ਕੰਪਿਊਟਰ ਸਿਖਲਾਈ ਦਿਵਾਉਣ ਬਾਰੇ ਵੀ ਹਦਾਇਤ ਦਿੱਤੀ।
ਪ੍ਰੋ. ਵਿਸ਼ਾਲ ਗੋਇਲ ਨੇ ਦੱਸਿਆ ਕਿ ਨੈੱਟਵਰਕਿੰਗ ਦਾ ਇਹ ਸਾਰਾ ਕਾਰਜ ਯੂਨੀਵਰਸਿਟੀ ਦੇ ਕੰਪਿਊਟਰ ਸੈਂਟਰ ਵੱਲੋਂ ਖ਼ੁਦ ਹੀ ਕੀਤਾ ਗਿਆ ਹੈ। ਸਿਰਫ਼ ਨੈੱਟਵਰਕਿੰਗ ਨਾਲ਼ ਸੰਬੰਧਤ ਸਮਾਨ ਹੀ ਬਜ਼ਾਰ ਤੋਂ ਖਰੀਦਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੀ ਪ੍ਰਵਾਨਗੀ ਨਾਲ਼ ਇਸ ਮਕਸਦ ਲਈ ਲੋੜੀਂਦੇ ਕੰਪਿਊਟਰ, ਯੂ. ਪੀ. ਐੱਸ. ਅਤੇ ਪ੍ਰਿੰਟਰ ਮੁਹੱਈਆ ਕਰਵਾ ਦਿੱਤੇ ਗਏ ਸਨ ਜੋ ਕਿ ਪ੍ਰੀਖਿਆ ਸ਼ਾਖਾ ਦੇ ਸਾਰੇ ਸੈੱਟਾਂ ਉੱਤੇ ਸਥਾਪਿਤ ਕਰਵਾ ਦਿੱਤੇ ਗਏ ਹਨ। ਪ੍ਰੀਖਿਆ ਸ਼ਾਖਾ ਦੀ ਆਨਲਾਈਨ ਪੋਰਟਲ ਟੀਮ, ਜਿਸ ਵਿੱਚ ਸ੍ਰ. ਦਲਬੀਰ ਸਿੰਘ, ਸ੍ਰ. ਸੁਖਵਿੰਦਰ ਸਿੰਘ, ਸ੍ਰ. ਨਰਿੰਦਰ ਸਿੰਘ ਗਾਂਧੀ ਸ਼ਾਮਿਲ ਹਨ, ਨੇ ਸਾਰੇ ਸੈੱਟਾਂ ਦੇ ਕੰਮ ਨੂੰ ਬਰੀਕੀ ਨਾਲ਼ ਸਮਝ ਕੇ ਵੈੱਬਸਾਈਟ ਦੇ ਰੂਪ ਵਿੱਚ ਉਨ੍ਹਾਂ ਨੂੰ ਸਹੂਲੀਅਤ ਮੁਹੱਈਆ ਕਰਵਾਈ ਜਿਸ ਕਾਰਨ ਸੈੱਟ ਉੱਤੇ ਮੌਜੂਦ ਕਰਮਚਾਰੀ ਕਾਫ਼ੀ ਕੰਮ ਆਪਣੇ ਸੈੱਟ ਉੱਤੇ ਬੈਠ ਕੇ ਬਿਨਾ ਕਿਸੇ ਹੋਰ ਉੱਤੇ ਨਿਰਭਰਤਾ ਤੋਂ ਜਲਦ ਨਿਪਟਾ ਸਕਦੇ ਹਨ। ਅਜਿਹਾ ਹੋਣ ਨਾਲ਼ ਬਹੁਤ ਸਾਰੇ ਕੰਮ ਜੋ ਪਹਿਲਾਂ ਪ੍ਰਿੰਟ ਕੱਢ ਕੇ ਕੀਤੇ ਜਾਂਦੇ ਸਨ, ਉਹ ਹੁਣ ਸਿੱਧੇ ਵੈੱਬਸਾਈਟ ਉੱਤੇ ਹੀ ਕਰ ਦਿੱਤੇ ਜਾਣਗੇ। ਇਸ ਨਾਲ਼ ਸਮਾਂ ਬਚੇਗਾ ਅਤੇ ਕੰਮ ਜਲਦੀ ਹੋਣ ਨਾਲ਼ ਵਿਦਿਆਰਥੀਆਂ ਨੂੰ ਲਾਭ ਮਿਲੇਗਾ।
ਸਹਾਇਕ ਰਜਿਸਟਰਾਰ ਜਸਵੰਤ ਸਿੰਘ ਨੇ ਇਸ ਨੂੰ ਸ਼ਲਾਘਾਯੋਗ ਕਦਮ ਦਸਦਿਆਂ ਭਰੋਸਾ ਦਿਵਾਇਆ ਕਿ ਪ੍ਰੀਖਿਆ ਸ਼ਾਖਾ ਦੇ ਕੰਮ ਕਾਜ ਨੂੰ ਤੇਜ਼ ਅਤੇ ਬਿਹਤਰ ਕਰਨ ਲਈ ਹਰ ਤਰ੍ਹਾਂ ਦੇ ਸਹਿਯੋਗ ਸੰਬੰਧੀ ਵਚਨਬੱਧ ਹਨ।
ਸਹਾਇਕ ਰਜਿਸਟਰਾਰ ਜਸਵੰਤ ਕੌਰ ਨੇ ਦੱਸਿਆ ਕਿ ਇਸ ਤਰ੍ਹਾਂ ਕਰਨ ਨਾਲ਼ ਸਾਰੇ ਸੈੱਟਾਂ ਨੂੰ ਜਲਦ ਸਾਰੀ ਸਮੱਗਰੀ ਉਪਲਬਧ ਹੋ ਜਾਇਆ ਕਰੇਗੀ ਅਤੇ ਕੰਮ ਤੇਜ਼ੀ ਨਾਲ਼ ਹੋ ਸਕੇਗਾ।



Scroll to Top