Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Wednesday, 07 Oct 2026 | 11:46 pm

+91 90915 01313 , +91 90916 01313

punjabbanni@gmail.com
punjabbani@yahoo.com

ਅੰਮ੍ਰਿਤਸਰ ਦੇ ਜੂਝਾਰ ਨਗਰ ਵਿਚ ਧਮਾਕੇ ਦੀ ਗੂੰਜ ਨੇ ਪਾਇਆ ਸਭਨਾਂ ਅੰਦਰ ਸਹਿਮ

ਅੰਮ੍ਰਿਤਸਰ ਦੇ ਜੂਝਾਰ ਨਗਰ ਵਿਚ ਧਮਾਕੇ ਦੀ ਗੂੰਜ ਨੇ ਪਾਇਆ ਸਭਨਾਂ ਅੰਦਰ ਸਹਿਮ

ਅੰਮ੍ਰਿਤਸਰ ਦੇ ਜੂਝਾਰ ਨਗਰ ਵਿਚ ਧਮਾਕੇ ਦੀ ਗੂੰਜ ਨੇ ਪਾਇਆ ਸਭਨਾਂ ਅੰਦਰ ਸਹਿਮ
ਅੰਮ੍ਰਿਤਸਰ : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਦੇ ਜੁਝਾਰ ਸਿੰਘ ਨਗਰ ਵਿੱਚ ਮੰਗਲਵਾਰ ਸਵੇਰੇ ਇੱਕ ਧਮਾਕੇ ਦੀ ਗੂੰਜ ਸੁਣਾਈ ਦੇਣ ਦੇ ਚਲਦਿਆਂ ਆਂਢ ਗੁਆਂਢ ਵਿਚ ਇਕ ਵਾਰ ਤਾਂ ਸਹਿਮ ਪਾਇਆ ਗਿਆ। ਉਪਰੋਕਤ ਥਾਂ ਤੇ ਘਰ ਵਿਚ ਹੋਏ ਧਮਾਕੇ ਸਬੰਧੀ ਇਹ ਵੀ ਆਖਿਆ ਜਾ ਰਿਹਾ ਹੈ ਕਿ ਘਰ `ਚ ਪੈਟਰੋਲ ਬੰਬ ਸੁੱਟਿਆ ਗਿਆ ਸੀ ਪੰਤੂ ਪੁਲਸ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਇਹ ਕੱਚ ਦੀ ਬੋਤਲ ਫਟੀ ਹੈ, ਜਿਸ ਕਾਰਨ ਧਮਾਕੇ ਵਰਗੀ ਆਵਾਜ਼ ਆਈ । ਡੀ. ਸੀ. ਪੀ. ਹਰਪ੍ਰੀਤ ਸਿੰਘ ਮੰਡੇਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਸਰਦਾਰ ਜੁਝਾਰ ਸਿੰਘ ਐਵਨਿਊ ਤੋਂ ਇੱਕ ਘਰ ਤੋਂ ਉਹਨਾਂ ਨੂੰ 112 `ਤੇ ਕਾਲ ਆਈ ਸੀ ਕਿ ਧਮਾਕਾ ਹੋਇਆ ਹੈ। ਇਸ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਉਸ ਘਰ ਵਿੱਚ ਪਹੁੰਚੇ। ਉਪਰੰਤ ਜਾਂਚ ਤੋਂ ਬਾਅਦ ਇਹ ਪਤਾ ਲੱਗਾ ਹੈ ਕਿ ਇੱਕ ਕੱਚ ਦੀ ਬੋਤਲ ਟੁੱਟੀ ਸੀ, ਜਿਸ ਕਰਕੇ ਧਮਾਕੇ ਹੋਣ ਦੀ ਆਵਾਜ਼ ਸੁਣਾਈ ਦਿੱਤੀ ਸੀ।ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੋਂ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਅੰਮ੍ਰਿਤਸਰ ਦੇ ਵਿੱਚ ਜੁਝਾਰ ਐਵਨਿਊ `ਚ ਬਲਾਸਟ ਹੋਣ ਦੀ ਖਬਰ ਚੱਲ ਰਹੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਇਸਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ 112 ਤੇ ਪੁਲਿਸ ਨੂੰ ਕੰਪਲੇਂਟ ਆਈ ਸੀ ਕਿ ਇੱਕ ਘਰ ਦੇ ਵਿੱਚ ਕਿਸੇ ਸ਼ਰਾਰਤੀ ਅਨਸਰ ਵੱਲੋਂ ਬੋਤਲ ਸੁੱਟੀ ਗਈ ਹੈ। ਡੀ. ਸੀ. ਪੀ. ਹਰਪ੍ਰੀਤ ਸਿੰਘ ਮੰਡੇਰ ਨੇ ਸਪਸ਼ਟ ਕੀਤਾ ਹੈ ਕਿ ਜੁਝਾਰ ਸਿੰਘ ਐਵਨਿਊ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਧਮਾਕਾ ਨਹੀਂ ਹੋਇਆ। ਜਾਣਕਾਰੀ ਅਨੁਸਾਰ ਇਹ ਘਰ ਇੱਕ ਟਰਾਂਸਪੋਰਟਰ ਦਾ ਹੈ ਅਤੇ ਮਕਾਨ ਮਾਲਕ ਨੇ ਵੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਵੱਲੋਂ 112 `ਤੇ ਕੋਲ ਕੀਤੀ ਗਈ ਸੀ ਅਤੇ ਉਹਨਾਂ ਦੇ ਘਰ ਦੇ ਵਿੱਚ ਕੋਈ ਵੀ ਧਮਾਕਾ ਨਹੀਂ ਹੋਇਆ।ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਅੰਮ੍ਰਿਤਸਰ ਦੇ ਇੱਕ ਪੁਲਿਸ ਥਾਣੇ ਦੇ ਬਾਹਰ ਵੀ ਧਮਾਕਾ ਹੋਇਆ ਸੀ, ਜਿਸ ਪਿੱਛੇ ਕਾਰ ਦਾ ਰੇਡੀਏਟਰ ਫਟਣ ਬਾਰੇ ਗੱਲ ਸਾਹਮਣੇ ਆਈ ਸੀ। ਉਧਰ, ਕਥਿਤ ਤੌਰ `ਤੇ ਇਸ ਹਮਲੇ ਪਿੱਛੇ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਆਪਣੀ ਜ਼ਿੰਮੇਵਾਰੀ ਲਈ ਸੀ।

Advertisement
Advertisement
Advertisement
Advertisement
Scroll to Top