Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 08 Oct 2026 | 9:56 am

+91 90915 01313 , +91 90916 01313

punjabbanni@gmail.com
punjabbani@yahoo.com

ਪੀ. ਪੀ. ਸੀ. ਬੀ. ਟੀਮ ਨੇ ਪਟਿਆਲਾ ਦੇ ਦੀਪ ਨਗਰ ਵਿਖੇ ਮਾਰੀ ਰੇਡ

ਪੀ. ਪੀ. ਸੀ. ਬੀ. ਟੀਮ ਨੇ ਪਟਿਆਲਾ ਦੇ ਦੀਪ ਨਗਰ ਵਿਖੇ ਮਾਰੀ ਰੇਡ

ਪੀ. ਪੀ. ਸੀ. ਬੀ. ਟੀਮ ਨੇ ਪਟਿਆਲਾ ਦੇ ਦੀਪ ਨਗਰ ਵਿਖੇ ਮਾਰੀ ਰੇਡ
– ਇਕ ਟਨ ਦੇ ਕਰੀਬ ਚਾਈਨਾ ਡੋਰ ਬਰਾਮਦ : 17 ਸਾਲਾਂ ਲੜਕਾ ਵੀ ਵੇਚ ਰਿਹਾ ਸੀ ਚਾਈਨਾ ਡੋਰ
ਪਟਿਆਲਾ : ਅੱਜ ਖੂਨੀ ਚਾਈਨਾ ਡੋਰ ‘ਤੇ ਲਗਾਈ ਪਾਬੰਦੀ ਤਹਿਤ ਅੱਜ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਇਕ ਗੁਪਤ ਸੂਚਨਾ ਦੇ ਆਧਾਰ ‘ਤੇ ਪਟਿਆਲਾ ਦੇ ਭਾਦਸੋਂ ਰੋਡ ਵਿਖੇ ਬਣੇ ਦੀਪ ਨਗਰ ਵਿਖੇ ਇਕ ਘਰ ਦੀ ਚੈਕਿੰਗ ਦੌਰਾਨ ਜਿਥੇ ਚਾਈਨਾ ਡੋਰ ਦੇ 12 ਗੱਟੇ ਬਰਾਮਦ ਕੀਤੇ, ਉੱਥੇ ਦੀਪ ਨਗਰ ਅਤੇ ਮੈਸਰਜ ਸੋਨੂੰ ਪਤੰਗਾਂ ਨਾਮ ਦੀ ਇੱਕ ਦੁਕਾਨ ਵਿਖੇ ਚਾਈਨਾ ਡੋਰ ਵੇਚਦੀ ਪਾਈ ਗਈ, ਜਿਸਤੋ ਸੁਰੂ ਵਿੱਚ 3 ਗੱਟੂ (ਚਾਈਨਾ ਡੋਰ ਦਾ ਰੋਲ) ਜਬਤ ਕੀਤਾ ਗਿਆ ਪਰ ਜਦੋਂ ਬਾਅਦ ਵਿਚ ਉਸਦੇ ਘਰ ਦੀ ਤਲਾਸ਼ੀ ਲਈ ਤਾਂ ਉਸ ਕੋਲੋ ਚਾਈਨਾ ਡੋਰ ਦੇ 330 ਗਟੇ ਕਰੀਬ 1 ਟਨ ਚਾਈਨਾ ਡੋਰ ਬਰਾਮਦ ਹੋਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦੀਪ ਨਗਰ ਵਿੱਚ ਰਹਿਣ ਵਾਲਾ ਇੱਕ 17 ਸਾਲ ਦਾ ਲੜਕਾ ਵੀ ਚਾਈਨਾ ਡੋਰ ਵੇਚਣ ਦਾ ਧੰਦਾ ਕਰਦਾ ਹੈ, ਜਿਸ ਤੋਂ ਵਾਤਾਵਰਣ ਇੰਜੀਨਅਰ ਦੀ ਟੀਮ ਨੇ ਉਕਤ ਲੜਕੇ ਦੇ ਘਰ ਦੀ ਚੈਕਿੰਗ ਕਰਕੇ ਅੱਜ 12 ਗੱਟੇ ਜਬਤ ਕੀਤੇ ਹਨ, ਜਿਸ ਤੋ ਪੁਛਗਿਛ ਕਰਨ ‘ਤੇ ਮੁੜ ਲੜਕੇ ਨੇ ਦੱਸਿਆ ਕਿ ਉਸ ਨੇ ਸੋਨੂੰ ਪਤੰਗਾਂ ਤੋਂ ਗੱਟੂ ਖਰੀਦੇ ਹਨ ਅਤੇ ਇਹ ਵੀ ਦੱਸਿਆ ਕਿ ਸੋਨੂੰ ਦੇ ਘਰ ਕਈ ਗੱਟੂ ਰੱਖੇ ਹੋਏ ਹਨ । ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਟੀਮ ਨੇ ਦੀਪ ਨਗਰ ਸਥਿਤ ਸੋਨੂੰ ਦੇ ਘਰ ਜਾ ਕੇ ਦੇਖਿਆ ਤਾਂ ਉਸ ਦੇ ਘਰ ਦੇ ਗੇਟ ਨੂੰ ਤਾਲਾ ਲੱਗਾ ਹੋਇਆ ਸੀ । ਇਸ ਤੋਂ ਬਾਅਦ ਮਾਮਲੇ ਵਿੱਚ ਹੋਰ ਸਹਾਇਤਾ ਲਈ ਐਸਐਚਓ ਤ੍ਰਿਪੜੀ ਨਾਲ ਸੰਪਰਕ ਕੀਤਾ ਗਿਆ । ਇਸ ਦੇ ਨਾਲ ਹੀ ਵਾਤਾਵਰਣ ਇੰਜੀਨਅਰ ਪਟਿਆਲਾ ਖੇਤਰੀ ਦਫਤਰ, ਪਟਿਆਲਾ ਅਤੇ ਜੋਨਲ ਦਫਤਰ-1, ਪਟਿਆਲਾ ਵੀ ਰਾਤ 9 ਵਜੇ ਦੇ ਕਰੀਬ ਮੌਕੇ ‘ਤੇ ਪਹੁੰਚ ਗਏ ਅਤੇ ਪੁਲਿਸ ਟੀਮ ਸਮੇਤ ਘਰ ਦੀ ਤਲਾਸੀ ਲਈ ਗਈ । ਤਲਾਸੀ ਲੈਣ ‘ਤੇ ਸੋਨੂੰ ਕੁਮਾਰ ਦੇ ਘਰੋਂ ਕਰੀਬ 330 ਗੱਟੇ ਲਗਭਗ 1 ਟਨ ਚਾਈਨਾ ਡੋਰ ਬਰਾਮਦ ਹੋਈ ਅਤੇ ਉਨ੍ਹਾਂ ਨੂੰ ਜਬਤ ਕਰ ਲਿਆ ਗਿਆ । ਉਨ੍ਹਾਂ ਦੱਸਿਆ ਕਿ ਸੋਨੂੰ ਪਤੰਗਾਂ ਦੇ ਮਾਲਕ ਸੋਨੂੰ ਕੁਮਾਰ ਨੂੰ ਪੁਲਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਚਾਈਨਾ ਡੋਰ ਦੇ ਸਪਲਾਇਰ ਦੇ ਸਰੋਤ ਅਤੇ ਚਾਈਨਾ ਡੋਰ ਦੇ ਵਪਾਰ/ਵੇਚਣ/ਵਰਤੋਂ ਵਿੱਚ ਸਾਮਲ ਏਜੰਟਾਂ ਦਾ ਹੋਰ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ । ਪੀ. ਪੀ. ਸੀ. ਬੀ. ਦੇ ਚੇਅਰਮੈਨ ਅਤੇ ਮੈਂਬਰ ਸਕੱਤਰ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਦੋਸੀਆਂ ਦੀ ਤੁਰੰਤ ਸੂਚਨਾ ਦੇਣ ਤਾਂ ਜੋ ਅਸੀਂ ਕਾਨੂੰਨ ਅਨੁਸਾਰ ਕਾਰਵਾਈ ਕਰ ਸਕੀਏ ।

Advertisement
Advertisement
Advertisement
Advertisement
Scroll to Top