Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 08 Oct 2026 | 2:17 pm

+91 90915 01313 , +91 90916 01313

punjabbanni@gmail.com
punjabbani@yahoo.com

ਆਵਾਜਾਈ ਨਿਯਮਾਂ ਕਾਨੂੰਨਾਂ ਦੀ ਪਾਲਣਾ ਕਰਨਾ, ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਜ਼ਰੂਰੀ : ਇੰਸਪੈਕਟਰ ਕਰਮਜੀਤ ਕੌਰ

ਆਵਾਜਾਈ ਨਿਯਮਾਂ ਕਾਨੂੰਨਾਂ ਦੀ ਪਾਲਣਾ ਕਰਨਾ, ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਜ਼ਰੂਰੀ : ਇੰਸਪੈਕਟਰ ਕਰਮਜੀਤ ਕੌਰ

ਆਵਾਜਾਈ ਨਿਯਮਾਂ ਕਾਨੂੰਨਾਂ ਦੀ ਪਾਲਣਾ ਕਰਨਾ, ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਜ਼ਰੂਰੀ : ਇੰਸਪੈਕਟਰ ਕਰਮਜੀਤ ਕੌਰ
ਪਟਿਆਲਾ : ਲੋਕਾਂ ਨੂੰ ਸੜਕਾਂ ਤੇ ਸੁਰੱਖਿਅਤ ਰੱਖਣ, ਆਵਾਜਾਈ ਨੂੰ ਨਿਰਵਿਘਨ ਲਗਾਤਾਰ ਠੀਕ ਢੰਗ ਤਰੀਕਿਆਂ ਨਾਲ ਚਲਾਉਣ ਲਈ ਪੰਜਾਬ ਸਰਕਾਰ ਅਤੇ ਪੁਲਿਸ ਵਲੋਂ ਜੰਗੀ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ ਪਰ ਕੁਝ ਲੋਕਾਂ ਦੀਆਂ ਗਲਤੀਆਂ, ਲਾਪਰਵਾਹੀਆਂ, ਕਾਹਲੀ, ਤੇਜ਼ੀ ਅਤੇ ਨਾਸਮਝੀ ਕਾਰਨ, ਆਵਾਜਾਈ ਹਾਦਸੇ ਵੱਧਦੇ ਜਾ ਰਹੇ ਹਨ, ਇਸ ਲਈ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਆਵਾਜਾਈ ਨਿਯਮਾਂ ਕਾਨੂੰਨਾਂ ਦੀ ਪਾਲਣਾ ਕਰਦੇ ਹੋਏ, ਹਮੇਸ਼ਾ ਖੱਬੇ ਪਾਸੇ ਚਲਣਾ ਅਤੇ ਵ੍ਹੀਕਲ ਚਲਾਉਣਾ ਜ਼ਰੂਰੀ ਹੈ, ਇਹ ਜਾਣਕਾਰੀ, ਪੰਜਾਬ ਪੁਲਿਸ ਆਵਾਜਾਈ ਸਿਖਿਆ ਸੈਲ ਦੇ ਇੰਸਪੈਕਟਰ ਕਰਮਜੀਤ ਕੌਰ ਅਤੇ ਏ ਐਸ ਆਈ ਰਾਮ ਸਰਨ ਨੇ ਅੰਬਰ ਇੰਟਰਪ੍ਰਾਇਜਜ ਪ੍ਰਾਈਵੇਟ ਲਿਮਟਿਡ ਫੈਕਟਰੀ ਵਿਖੇ, ਸੀ. ਈ. ਓ. ਅਰਵਿੰਦ ਕੁਮਾਰ ਸਿੰਘ ਅਤੇ ਪਲਾਂਟ ਮੇਨੈਜਰ ਹਰਸਿਮਰਨ ਪਾਲ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਏ ਪ੍ਰੋਗਰਾਮ ਵਿਖੇ ਸਾਂਝੀ ਕੀਤੀ । ਉਨ੍ਹਾਂ ਨੇ ਕਿਹਾ ਕਿ ਵ੍ਹੀਕਲ ਚਾਲਕਾਂ ਕੋਲ ਲਾਇਸੰਸ, ਆਰ. ਸੀ., ਪ੍ਰਦੂਸ਼ਣ, ਬੀਮਾ ਜ਼ਰੂਰ ਹੋਣੇ ਚਾਹੀਦੇ ਹਨ । ਹੈਲਮਟ ਅਤੇ ਸੀਟ ਬੈਲਟਾਂ ਪਾਉਂਣ ਵਾਲੇ ਹਾਦਸਿਆਂ ਤੋਂ ਨਹੀਂ ਸਗੋਂ ਭਿਆਨਕ ਸੱਟਾਂ, ਬੇਹੋਸ਼ੀ ਅਧਰੰਗ ਅਤੇ ਕੌਮੇ ਵਿਚ ਜਾਣ ਤੋਂ ਬਚ ਸਕਦੇ ਹਨ । ਉਨ੍ਹਾਂ ਨੇ ਜ਼ਰੂਰਤ ਪੈਣ ਤੇ ਪੁਲਿਸ ਹੈਲਪ ਲਾਈਨ ਨੰਬਰ 112/181, ਐਂਬੂਲੈਂਸਾਂ ਲਈ 108, ਫਾਇਰ ਬ੍ਰਿਗੇਡ ਲਈ 101 ਅਤੇ ਸਾਇਬਰ ਸੁਰੱਖਿਆ ਲਈ 1930 ਨੰਬਰਾਂ ਤੇ ਫੋਨ ਕਰਨ ਦੀ ਟ੍ਰੇਨਿੰਗ ਦਿੱਤੀ । ਨਾਬਾਲਗਾਂ ਅਤੇ ਬਿਨ੍ਹਾਂ ਲਾਇਸੰਸ ਚਾਲਕਾਂ ਵਲੋਂ ਮੋਟਰਸਾਈਕਲ ਸਕੂਟਰ ਕਾਰਾਂ ਚਲਾਉਣ ਤੇ ਭਾਰੀ ਜ਼ੁਰਮਾਨੇ ਅਤੇ ਜੇਲ੍ਹਾਂ ਦੀ ਸਜ਼ਾਵਾਂ ਬਾਰੇ ਵੀ ਦਸਿਆ । ਕਾਕਾ ਰਾਮ ਵਰਮਾ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਸੁਸਾਇਟੀ ਨੇ ਹਾਦਸਿਆਂ ਸਮੇਂ ਪੀੜਤਾਂ ਨੂੰ ਫਸਟ ਏਡ, ਸੀ. ਪੀ. ਆਰ., ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ ਅਤੇ ਪੱਟੀਆਂ ਫੱਟੀਆਂ ਨਾਲ ਖ਼ੂਨ ਬੰਦ ਕਰਨ ਅਤੇ ਟੁੱਟੇ ਅੰਗਾਂ ਨੂੰ ਅਹਿਲ ਕਰਨ ਦੀ ਟ੍ਰੇਨਿੰਗ ਦਿੱਤੀ । ਚੇਤਨ ਕੁਮਾਰ ਅਪਰੈਸਨ ਹੈੱਡ, ਅਮਰ ਸਿੰਘ, ਐਚ. ਆਰ. ਹੈੱਡ, ਕਰਮਜੀਤ ਸਿੰਘ, ਮਨਪ੍ਰੀਤ ਕੌਰ, ਕੌਂਸਲ ਭਾਰਤੀ, ਆਦਿ ਅਧਿਕਾਰੀਆਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਫੈਕਟਰੀ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿਹਤ, ਤੰਦਰੁਸਤੀ, ਅਰੋਗਤਾ, ਸੁਰੱਖਿਆ, ਬਚਾਓ, ਮਦਦ, ਸਨਮਾਨ ਹਿੱਤ ਫੈਕਟਰੀ ਮੈਨੈਜਮੈਟ ਵਲੋਂ ਜਾਗਰੂਕ ਕੀਤਾ ਜਾਂਦਾ ਰਹਿੰਦਾ ਹੈ ।

Advertisement
Advertisement
Advertisement
Advertisement
Scroll to Top