Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 08 Oct 2026 | 2:17 pm

+91 90915 01313 , +91 90916 01313

punjabbanni@gmail.com
punjabbani@yahoo.com

ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਕਰ ਰਹੀ ਹੈ ਪਿਛਲੇ 24 ਸਾਲਾਂ ਤੋਂ ਲਗਾਤਾਰ ਚੰਗੇ ਕੰਮ

ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਕਰ ਰਹੀ ਹੈ ਪਿਛਲੇ 24 ਸਾਲਾਂ ਤੋਂ ਲਗਾਤਾਰ ਚੰਗੇ ਕੰਮ

ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਕਰ ਰਹੀ ਹੈ ਪਿਛਲੇ 24 ਸਾਲਾਂ ਤੋਂ ਲਗਾਤਾਰ ਚੰਗੇ ਕੰਮ
ਪਟਿਆਲਾ : ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਪਿਛਲੇ 24 ਸਾਲਾਂ ਤੋਂ ਲਗਾਤਾਰ ਚੰਗੇ ਕੰਮ ਕਰ ਰਹੀ ਹੈ । ਇਹ ਸੋਸਾਇਟੀ ਸਾਲ 2000 ਵਿੱਚ ਬਣੀ ਸੀ ਜਿਸਦੇ ਲਗਾਤਾਰ 24 ਸਾਲ ਤੋਂ ਵਿਜੈ ਕੁਮਾਰ ਗੋਇਲ ਪ੍ਰਧਾਨ ਰਹੇ ਅਤੇ 2025 ਤੋਂ 2027 ਤੱਕ ਦੋ ਸਾਲ ਲਈ ਪ੍ਰਧਾਨ ਬਿਨਾਂ ਮੁਕਾਬਲੇ ਚੁਣੇ ਗਏ । ਇਹ ਸੋਸਾਇਟੀ 2000 ਵਿੱਚ ਜ਼ਸਵੀਰ ਸਿੰਘ ਬੀਰ ਆਈ. ਏ. ਐਸ. ਰਿਟਾਇਰਡ ਅਤੇ ਮਨਜੀਤ ਸਿੰਘ ਨਾਰੰਗ ਆਈ. ਏ. ਐਸ. ਰਿਟਾਇਰਡ ਦੇ ਆਸ਼ਿਰਵਾਦ ਨਾਲ ਬਣੀ । ਇਹ ਸੋਸਾਇਟੀ ਲਗਾਤਾਰ ਮੈਡੀਕਲ ਕੈਂਪ, ਖੂਨਦਾਨ ਕੈਂਪ ਸਿੰਗਲ ਵਰਤੋ ਵਾਲੇ ਪਲਾਸਟਿਕ ਦੇ ਲਿਫਾਫੇ ਖਤਮ ਕਰਨ ਅਤੇ ਕੱਪੜੇ ਜਾਂ ਜੂਟ ਦੇ ਥੈਲੇ ਵਰਤਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ । ਆਪਣੀ ਸਿਹਤ ਨੂੰ ਕਾਇਮ ਰੱਖਣ ਲਈ ਹਰੇਕ ਵਿਅਕਤੀ ਨੂੰ ਕੱਪੜੇ ਦੇ ਥੈਲੇ ਵਰਤਨੇ ਚਾਹੀਦੇ ਹਨ । ਵਿਜੈ ਕੁਮਾਰ ਗੋਇਲ ਨੂੰ ਸਟੇਟ ਐਵਾਰਡ, ਰਾਜ ਪਾਲ ਪੰਜਾਬ ਵਲੋਂ ਸਨਮਾਨ ਪ੍ਰਸ਼ਾਸ਼ਨ ਵਲੋਂ 15 ਅਗਸਤ, 26 ਜਨਵਰੀ ਨੂੰ ਸਨਮਾਨ ਮਿਲ ਚੁੱਕੇ ਹਨ। ਇਸ ਅਵਸਰ ਤੇ ਡਾ. ਪ੍ਰਸ਼ੋਤਮ ਗੋਇਲ ਜਨਰਲ ਸਕੱਤਰ, ਕਮਲ ਗੋਇਲ ਵਿੱਤ ਸਕੱਤਰ ਅਤੇ ਡਾ. ਪਰਮਿੰਦਰ ਸਿੰਘ, ਹਰਬੰਸ ਬਾਂਸਲ ਨੂੰ ਵਾਇਸ ਪ੍ਰਧਾਨ ਤੇ ਲਕਸ਼ਮੀ ਗੁਪਤਾ ਨੂੰ ਪ੍ਰੋਜੈਕਟ ਚੇਅਰਮੈਨ ਚੁਣਿਆ ਗਿਆ । ਇਸ ਅਵਸਰ ਤੇ ਮਨਜੀਤ ਸਿੰਘ ਨਾਰੰਗ ਆਈ. ਏ. ਐਸ. ਰਿਟਾਇਰਡ, ਚੀਫ ਇੰਜੀਨੀਅਰ ਕਰੁਨੇਸ਼ ਗਰਗ, ਸੁਰਿੰਦਰ ਪਾਲ ਸਿੰਘ ਚੇਅਰਮੈਨ, ਇੰਪਰਵੁਮੈਂਟ ਨਾਭਾ, ਉਜਾਗਰ ਸਿੰਘ ਪੈਟਰਨ ਸੋਸਾਇਟੀ ਨੇ ਆਪਣਾ ਆਸ਼ਿਰਵਾਦ ਦਿੱਤਾ ਅਤੇ ਆਪਣਾ ਪੂਰਾ ਸਮਰਥਨ ਦੇਣ ਲਈ ਭਰੋਸਾ ਦਿੱਤਾ । ਇਸ ਸਮੇਂ ਡਾ. ਜਗਦੀਸ਼ ਕੌਰ, ਪ੍ਰੋ. ਸੰਦੀਪ ਜਿੰਦਲ ਅਤੇ ਪ੍ਰੋ. ਰਿਚਾ ਬਾਂਸਲ ਅਤੇ ਬੱਚਿਆ, ਰੇਣੂ ਰਾਣੀ, ਹਨੀਸ਼ਾ, ਯਾਮਿਕਾ, ਬਲਵਿੰਦਰ ਕੌਰ ਅਤੇ ਕੋਮਲ ਵਰਮਾ ਨੂੰ ਸਨਮਾਨ ਕੀਤਾ ਗਿਆ । ਚੀਫ ਇੰਜੀਨੀਅਰ ਸ੍ਰੀ ਲਵਲੀਨ ਦੂਬੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ, ਡਾ. ਜਗਦੀਸ਼ ਕੌਰ ਅਤੇ ਸੰਦੀਪ ਜਿੰਦਲ ਸੋਸਾਇਟੀ ਦੇ ਪਰਿਵਾਰ ਵਿੱਚ ਸ਼ਾਮਿਲ ਹੋਏ । ਸ੍ਰੀਮਤੀ ਨੋਹਰਿਆ ਅਤੇ ਬਜਿੰਦਰ ਕੁਮਾਰ ਨੇ ਆਪਣੀਆਂ ਰਚਨਾਵਾਂ ਨੇ ਸਭ ਦਾ ਮਨ ਮੋਹ ਲਿਆ।

Advertisement
Advertisement
Advertisement
Advertisement
Scroll to Top