Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Saturday, 15 Aug 2026 | 2:36 am

+91 90915 01313 , +91 90916 01313

punjabbanni@gmail.com
punjabbani@yahoo.com

ਆਪ ਦਾ ਪੰਜਾਬ ਅਤੇ ਦਿੱਲੀ ਮਾਡਲ ਦੋਵੇਂ ਹੀ ਫੇਲ- ਤਰੁਣ ਚੁੱਘ

ਆਪ ਦਾ ਪੰਜਾਬ ਅਤੇ ਦਿੱਲੀ ਮਾਡਲ ਦੋਵੇਂ ਹੀ ਫੇਲ- ਤਰੁਣ ਚੁੱਘ

ਆਪ ਦਾ ਪੰਜਾਬ ਅਤੇ ਦਿੱਲੀ ਮਾਡਲ ਦੋਵੇਂ ਹੀ ਫੇਲ- ਤਰੁਣ ਚੁੱਘ
ਪਟਿਆਲਾ ਜਿਲਾ ਦੇ ਭਾਜਪਾ ਆਗੂਆਂ ਨੇ ਤਰੁਣ ਚੁੱਘ ਨਾਲ ਕੀਤੀ ਵਿਸ਼ੇਸ਼ ਮੁਲਾਕਾਤ
ਪਟਿਆਲਾ : ਭਾਜਪਾ ਦੇ ਜਨਰਲ ਸਕੱਤਰ ਅਤੇ ਪੰਜਾਬ ਤੋਂ ਸੀਨੀਅਰ ਭਾਜਪਾ ਆਗੂ ਤਰੁਣ ਚੁੱਘ ਨੇ ਕਿਹਾ ਕਿ ਆਪ ਪਾਰਟੀ ਇੱਕ ਵਾਰ ਫਿਰ ਤੋਂ ਪੰਜਾਬ ਵਾਸੀਆਂ ਤੇ ਦਿੱਲੀ ਵਾਸੀਆਂ ਨੂੰ ਧੋਖੇ ਵਿਚ ਰੱਖ ਕੇ ਉਹਨਾਂ ਦਾ ਮੂਰਖ ਬਣਾ ਰਹੀ। ਉਹਨਾਂ ਕਿਹਾ ਕਿ ਨਾ ਤਾਂ ਪੰਜਾਬ ਵਿੱਚ ਮਹਿਲਾਵਾਂ ਨੂੰ 1000 ਰੁਪਿਆ ਮਹੀਨਾ ਪੈਨਸ਼ਨ ਮਿਲੀ ਅਤੇ ਨਾਂ ਹੀ ਕਦੀ ਦਿੱਲੀ ਵਿੱਚ 2100 ਰੁਪੈ ਪੈਨਸ਼ਨ ਮਿਲੇਗੀ । ਉਹਨਾਂ ਕਿਹਾ ਕਿ ਆਪ ਪਾਰਟੀ ਦਾ ਪੰਜਾਬ ਅਤੇ ਦਿੱਲੀ ਮਾਡਲ ਦੋਵੇਂ ਹੀ ਬੁਰੀ ਤਰ੍ਹਾਂ ਫੇਲ ਹੋ ਚੁੱਕੇ ਹਨ । ਅੱਜ ਇਸ ਮੌਕੇ ਪਟਿਆਲਾ ਜਿਲਾ ਦੇ ਭਾਜਪਾ ਆਗੂਆਂ ਅਤੇ ਪਟਿਆਲਾ ਜਿਲ੍ਹਾ ਦੇ ਐਕਟਿਵ ਮੈਂਬਰ ਐਡ. ਗੁਰਵਿੰਦਰ ਕਾਂਸਲ਼ ਅਤੇ ਉਹਨਾਂ ਦੀ ਟੀਮ ਨੇ ਤਰੁਣ ਚੁੱਘ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕਰਕੇ ਉਹਨਾਂ ਨੂੰ ਪਿਛਲੇ ਦਿਨੀ ਆਪ ਪਾਰਟੀ ਵੱਲੋਂ ਨਗਰ ਨਿਗਮ ਚੋਣਾਂ ਵਿੱਚ ਕੀਤੀ ਗਈ ਧੱਕੇ ਸ਼ਾਹੀ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਆਪ ਨੇ ਗੁੰਡਾਗਰਦੀ ਕਰਕੇ ਚੋਣਾਂ ਜਿੱਤੀਆਂ ਹਨ। ਜਿਸ ਨਾਲ ਹੁਣ ਲੋਕਾਂ ਦਾ ਆਪ ਪਾਰਟੀ ਤੋਂ ਮੋਹ ਪੂਰੀ ਤਰ੍ਹਾਂ ਭੰਗ ਹੋ ਚੁੱਕਾ ਹੈ । ਇਸ ਮੌਕੇ ਵਿਕਾਸ ਮਿੱਤਲ, ਦੀਸ਼ਾਂਤ ਕਾਂਸਲ, ਰਾਹੁਲ ਬਾਂਸਲ, ਸਾਹਿਲ ਗੋਇਲ, ਆਯੂਸ਼ ਭਾਂਬਰੀ ਅਤੇ ਕਰਨਵੀਰ ਸੈਣੀ ਆਦਿ ਮੌਕੇ ਤੇ ਹਾਜ਼ਰ ਸਨ ।

Advertisement
Advertisement
Advertisement
Advertisement
Scroll to Top