Breaking News ‘ਕੌਮੀ ਖੇਤੀ ਮੰਡੀ ਨੀਤੀ’ ਖਰੜੇ ਨੂੰ ਪੰਜਾਬ ਸਰਕਾਰ ਨੇ ਕੀਤਾ ਰੱਦਪੰਜਾਬ ਦੇ 46 ਸ਼ਹਿਰਾਂ 'ਚ ਆਮ ਆਦਮੀ ਪਾਰਟੀ ਨੇ ਚੋਣਾਂ ਵਿਕਾਸ ਦੇ ਏਜੰਡੇ 'ਤੇ ਲੜਕੇ ਸ਼ਾਨਦਾਰ ਜਿੱਤ ਦਰਜ ਕੀਤੀ : ਅਮਨ ਅਰੋੜਾਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਡੀ. ਸੀ. ਸੰਦੀਪ ਰਿਸ਼ੀ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ‘ਪਹਿਲ ਮਾਰਟ’ ਦਾ ਉਦਘਾਟਨਕੁੰਦਨ ਗੋਗੀਆ ਬਣੇ ਨਗਰ ਨਿਗਮ ਪਟਿਆਲਾ ਦੇ ਮੇਅਰਕੁੰਦਨ ਗੋਗੀਆ ਬਣੇ ਨਗਰ ਨਿਗਮ ਪਟਿਆਲਾ ਦੇ ਮੇਅਰਪੰਜਾਬ ਸਰਕਾਰ ਵੱਲੋਂ ਬੱਚਿਆਂ ਅਤੇ ਮਹਿਲਾਵਾਂ ਦੇ ਸਰਵ-ਪੱਖੀ ਵਿਕਾਸ ਲਈ 1419 ਆਂਗਣਵਾੜੀ ਸੈਂਟਰ ਉਸਾਰੇ ਜਾਣਗੇ : ਡਾ. ਬਲਜੀਤ ਕੌਰਖੇਤੀਬਾੜੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ 'ਚ ਪੰਜਾਬ ਸਭ ਤੋਂ ਅੱਗੇ : ਮੋਹਿੰਦਰ ਭਗਤਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਸ਼ੰਭੂ ਬਾਰਡਰ `ਤੇ ਕਿਸਾਨ ਨੇ ਨਿਗਲੀ ਸਲਫ਼ਾਸਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਦੇ ਰਜਿਸਟਰਾਰ ਆਨੰਦ ਪਵਾਰ ਨੂੰ ਵਾਈਸ ਚਾਂਸਲਰ ਨੇ ਕੀਤਾ ਮੁਅੱਤਲ

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 13 ਜਨਵਰੀ ਨੂੰ

ਦੁਆਰਾ: Punjab Bani ਪ੍ਰਕਾਸ਼ਿਤ :Friday, 10 January, 2025, 06:02 PM

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 13 ਜਨਵਰੀ ਨੂੰ
ਪਟਿਆਲਾ, 10 ਜਨਵਰੀ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 13 ਜਨਵਰੀ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਐਚ. ਡੀ. ਬੀ. ਫਾਈਨਾਂਸ ਵਿੱਚ ਸੇਲਜ਼ਪਰਸਨ ਤੇ ਟੈਲੀ ਕਾਲਿੰਗ ਦੀ ਅਸਾਮੀਆਂ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ । ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਬਿਊਰੋ ਮੇਜਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਐਚ. ਡੀ. ਬੀ. ਫਾਈਨਾਂਸ ਵੱਲੋਂ ਸੇਲਜ਼ਪਰਸਨ ਤੇ ਟੈਲੀ ਕਾਲਿੰਗ ਦੀ ਅਸਾਮੀਆਂ ਲਈ ਉਮੀਦਵਾਰਾਂ ਦੀ ਮੰਗ ਕੀਤੀ ਗਈ ਹੈ, ਜਿਨ੍ਹਾਂ ਉਮੀਦਵਾਰਾਂ ਕੋਲ ਬਾਰ੍ਹਵੀਂ, ਗ੍ਰੈਜੂਏਸ਼ਨ ਦੀ ਯੋਗਤਾ ਹੋਵੇ ਉਹ ਇਸ ਅਸਾਮੀ ਲਈ ਇੰਟਰਵਿਊ ਦੇ ਸਕਦੇ ਹਨ, ਜਿਨ੍ਹਾਂ ਉਮੀਦਵਾਰਾਂ ਦੀ ਉਮਰ 18-30 ਸਾਲ ਹੋਵੇ ਅਤੇ ਲੜਕੇ ਤੇ ਲੜਕੀਆਂ ਦੋਵੇਂ ਇਸ ਪਲੇਸਮੈਂਟ ਕੈਂਪ ਵਿੱਚ ਭਾਗ ਲੈ ਸਕਦੇ ਹਨ।
ਨੌਕਰੀ ਦੇ ਚਾਹਵਾਨ ਉਮੀਦਵਾਰ ਇਸ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਲਈ ਆਪਣੀ ਯੋਗਤਾ ਦੇ ਸਾਰੇ ਸਰਟੀਫਿਕੇਟ, ਉਨ੍ਹਾਂ ਦੀਆਂ ਫੋਟੋਕਾਪੀਆਂ ਅਤੇ ਰਜ਼ਿਊਮੇ ਨਾਲ ਲੈ ਕੇ ਮਿਤੀ 13-01-2025 ਦਿਨ ਸੋਮਵਾਰ, ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ ਡੀ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਨੇੜੇ ਸੇਵਾ ਕੇਂਦਰ, ਪਟਿਆਲਾ ਵਿਖੇ ਪਹੁੰਚ ਕੇ ਇਸ ਕੈਂਪ ਵਿੱਚ ਹਿੱਸਾ ਲੈਣ। ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪ ਲਾਈਨ ਨੰਬਰ 98776-10877 ’ਤੇ ਸੰਪਰਕ ਕਰ ਸਕਦੇ ਹਨ ।



Scroll to Top