Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Monday, 17 Aug 2026 | 3:56 am

+91 90915 01313 , +91 90916 01313

punjabbanni@gmail.com
punjabbani@yahoo.com

ਬਰਫ `ਚ ਫਸੇ ਸੈਲਾਨੀਆਂ ਵਿਚੋਂ 68 ਸੈਲਾਨੀਆਂ ਨੂੰ ਬਚਾਇਆ ਭਾਰਤੀ ਫੌਜ ਦੇ ਚਿਨਾਰ ਕੋਰ ਯੂਨਿਟ ਨੇ

ਬਰਫ `ਚ ਫਸੇ ਸੈਲਾਨੀਆਂ ਵਿਚੋਂ 68 ਸੈਲਾਨੀਆਂ ਨੂੰ ਬਚਾਇਆ ਭਾਰਤੀ ਫੌਜ ਦੇ ਚਿਨਾਰ ਕੋਰ ਯੂਨਿਟ ਨੇ

ਬਰਫ `ਚ ਫਸੇ ਸੈਲਾਨੀਆਂ ਵਿਚੋਂ 68 ਸੈਲਾਨੀਆਂ ਨੂੰ ਬਚਾਇਆ ਭਾਰਤੀ ਫੌਜ ਦੇ ਚਿਨਾਰ ਕੋਰ ਯੂਨਿਟ ਨੇ
ਹਿਮਾਚਲ : ਗੁਲਮਰਗ ਦੇ ਰਸਤੇ `ਚ ਫਸੇ ਕਈ ਸੈਲਾਨੀਆਂ ਨੂੰ ਸਬੰਧੀ ਪੁਲਸ ਪ੍ਰਸ਼ਾਸਨ ਵਲੋਂ ਪ੍ਰਾਪਤ ਜਾਣਕਾਰੀ ਦੇ ਆਧਾਰ ਤੇ ਭਾਰਤੀ ਫੌਜ ਦੇ ਚਿਨਾਰ ਵਾਰੀਅਰਜ਼ ਵਲੋਂ ਸੈਲਾਨੀਆਂ ਨੂੰ ਬਚਾਇਆ ਗਿਆ। ਭਾਰਤੀ ਫੌਜ ਦੇ ਚਿਨਾਰ ਕੋਰ ਯੂਨਿਟ ਮੁਤਾਬਕ ਇਸ ਦੌਰਾਨ ਕੁੱਲ 68 ਲੋਕਾਂ ਨੂੰ ਬਚਾਇਆ ਗਿਆ। ਇਨ੍ਹਾਂ ਵਿੱਚ 30 ਔਰਤਾਂ, 30 ਪੁਰਸ਼ ਅਤੇ 8 ਬੱਚੇ ਸ਼ਾਮਲ ਹਨ। ਇਸ ਤੋਂ ਬਾਅਦ ਸਾਰੇ 137 ਸੈਲਾਨੀਆਂ ਨੂੰ ਗਰਮ ਭੋਜਨ, ਆਸਰਾ ਅਤੇ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ । ਚਿਨਾਰ ਵਾਰੀਅਰ ਨੇ ਆਪਣੇ ਟਵੀਟ `ਚ ਇਸ ਦੀ ਜਾਣਕਾਰੀ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਚਿਨਾਰ ਕੋਰ ਨੂੰ ਸਿਵਲ ਪ੍ਰਸ਼ਾਸਨ ਦਾ ਫੋਨ ਆਇਆ ਸੀ। ਇਸ ਤੋਂ ਬਾਅਦ ਬਚਾਅ ਮੁਹਿੰਮ ਚਲਾਈ ਗਈ । ਇਸ ਦੇ ਅਨੁਸਾਰ ਚਿਨਾਰ ਵਾਰੀਅਰਜ਼ ਨੇ ਕੁਲਗਾਮ ਦੇ ਮੁਨਾਦ ਪਿੰਡ ਦੀ ਇੱਕ ਗਰਭਵਤੀ ਔਰਤ ਨੂੰ ਬਚਾਉਣ ਲਈ ਐਮਰਜੈਂਸੀ ਸੰਕਟ ਕਾਲ ਦਾ ਜਵਾਬ ਦਿੱਤਾ। ਭਾਰੀ ਬਰਫਬਾਰੀ ਦੌਰਾਨ ਬਚਾਅ ਟੀਮ ਸਮੇਂ `ਤੇ ਮੌਕੇ `ਤੇ ਪਹੁੰਚ ਗਈ । ਤੁਰੰਤ ਜੀਵਨ ਬਚਾਉਣ ਵਾਲੀ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਮਰੀਜ਼ ਨੂੰ ਯਾਰੀਪੋਰਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ।ਜਿ਼ਕਰਯੋਗ ਹੈ ਕਿ ਚਿਨਾਰ ਕੋਰ ਦਾ ਨਾਂ ਇੱਥੋਂ ਦੇ ਚਿਨਾਰ ਦਰਖਤ ਦੇ ਨਾਂ `ਤੇ ਰੱਖਿਆ ਗਿਆ ਹੈ। ਫੌਜ ਦੀ ਇਹ ਟੀਮ ਜੰਮੂ-ਕਸ਼ਮੀਰ ਦੇ ਪੂਰਬੀ ਅਤੇ ਉੱਤਰੀ ਖੇਤਰਾਂ `ਚ ਸੁਰੱਖਿਆ ਪ੍ਰਬੰਧਾਂ ਨੂੰ ਦੇਖਦੀ ਹੈ। ਦੱਸ ਦੇਈਏ ਕਿ ਜੰਮੂ-ਕਸ਼ਮੀਰ `ਚ ਮੌਸਮ ਖਰਾਬ ਹੈ । ਮੁੱਖ ਮੰਤਰੀ ਉਮਰ ਅਬਦੁੱਲਾ ਮੁਤਾਬਕ ਜੰਮੂ-ਕਸ਼ਮੀਰ ਦੇ ਅਨੰਤਨਾਗ ਦੇ ਕਾਜ਼ੀਗੁੰਡ ਸ਼ਹਿਰ `ਚ ਬਰਫਬਾਰੀ ਕਾਰਨ ਕਰੀਬ 2000 ਵਾਹਨ ਫਸੇ ਹੋਏ ਹਨ।

Advertisement
Advertisement
Advertisement
Advertisement
Scroll to Top