Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 09 Oct 2026 | 8:35 am

+91 90915 01313 , +91 90916 01313

punjabbanni@gmail.com
punjabbani@yahoo.com

ਬੱਚਿਆਂ ਨੂੰ ਖੁਸ਼, ਸੁਰੱਖਿਅਤ, ਸਿਹਤਮੰਦ ਰਖਣਾ ਬਹੁਤ ਜ਼ਰੂਰੀ : ਡਾਕਟਰ ਨਿਰਮਲ ਗੋਇਲ

ਬੱਚਿਆਂ ਨੂੰ ਖੁਸ਼, ਸੁਰੱਖਿਅਤ, ਸਿਹਤਮੰਦ ਰਖਣਾ ਬਹੁਤ ਜ਼ਰੂਰੀ : ਡਾਕਟਰ ਨਿਰਮਲ ਗੋਇਲ

ਬੱਚਿਆਂ ਨੂੰ ਖੁਸ਼, ਸੁਰੱਖਿਅਤ, ਸਿਹਤਮੰਦ ਰਖਣਾ ਬਹੁਤ ਜ਼ਰੂਰੀ : ਡਾਕਟਰ ਨਿਰਮਲ ਗੋਇਲ
ਪਟਿਆਲਾ : ਅਜ ਦੇ ਸਮੇਂ ਵਿੱਚ ਬੱਚਿਆਂ ਵਿੱਚ ਵੱਧ ਰਹੇ ਤਣਾਅ, ਪ੍ਰੇਸ਼ਾਨੀਆਂ, ਆਕੜ, ਹੰਕਾਰ ਆਦਿ ਕਾਰਨ ਬੱਚਿਆਂ ਨੂੰ ਨਸ਼ਿਆਂ, ਅਪਰਾਧਾਂ ਗ਼ਲਤ ਆਦਤਾਂ, ਅਤੇ ਹਾਦਸਿਆਂ ਦੁਰਘਟਨਾਵਾਂ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਸਿਹਤਮੰਦ, ਤਦੰਰੁਸਤ, ਸੁਰਖਿਅਤ, ਖੁਸ਼ਹਾਲ ਬਣਾਉਣ ਲਈ ਮਾਪਿਆਂ ਤੋਂ ਵੱਧ ਅਧਿਆਪਕਾਂ ਦੀ ਸਿਰਦਰਦੀ ਬਣਦੀ ਜਾ ਰਹੀ ਹੈ । ਅਧਿਆਪਕਾਂ ਵਲੋਂ ਆਪਣੇ ਸਿਲੇਬਸ ਪੂਰੇ ਕਰਨ ਦੇ ਨਾਲ, ਬੱਚਿਆਂ ਨੂੰ ਆਚਰਣਵਾਨ, ਅਨੁਸ਼ਾਸਿਤ, ਸੁਰੱਖਿਅਤ, ਨਿਮਰਤਾ, ਸ਼ਹਿਣਸ਼ੀਲਤਾ, ਸਬਰ ਸ਼ਾਂਤੀ ਵਾਲੇ ਬਣਾਉਣ ਦੀ ਜੁਮੇਵਾਰੀਆਂ ਵੀ ਵੱਧ ਰਹੀਆਂ ਹਨ । ਅਧਿਆਪਕਾਂ ਅਤੇ ਪ੍ਰਬੰਧਕਾਂ ਨੂੰ ਜਾਗਰੂਕ ਕਰਨ ਲਈ ਡਾਕਟਰ ਨਿਰਮਲ ਗੋਇਲ, ਸਾਬਕਾ ਪ੍ਰਿੰਸੀਪਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਯਤਨ ਸ਼ੁਰੂ ਕੀਤੇ ਹਨ । ਇਸੇ ਸਬੰਧ ਵਿੱਚ ਉਨ੍ਹਾਂ ਵਲੋਂ, ਦੀ ਹੈਰੀਟੇਜ ਇੰਟਰਨੈਸ਼ਨਲ ਸਕੂਲ ਦੇ ਅਧਿਆਪਕਾਂ ਨੂੰ ਮਹਤਵਪੂਰਣ ਢੰਗ ਤਰੀਕੇ ਸਮਝਾਏ ਤਾਂ ਜ਼ੋ ਵਿਦਿਆਰਥੀਆਂ ਦੇ ਨਾਲ ਅਧਿਆਪਕ ਵੀ ਸੰਤੁਸ਼ਟ, ਖੁਸ਼, ਸਿਹਤਮੰਦ ਅਤੇ ਤਣਾਉਰਹਿਤ ਰਹਿਣ । ਕਾਕਾ ਰਾਮ ਵਰਮਾ, ਚੀਫ ਟ੍ਰੇਨਰ ਫਸਟ ਏਡ, ਸੇਫਟੀ, ਸਿਹਤ, ਜਾਗਰੂਕਤਾ ਮਿਸ਼ਨ ਵਲੋਂ ਬੱਚਿਆਂ ਦੀ ਸੁਰੱਖਿਆ, ਸਿਹਤ, ਖੁਸ਼ਹਾਲੀ, ਤੰਦਰੁਸਤੀ, ਅਰੋਗਤਾ ਅਤੇ ਮੁਢੱਲੀ ਸਹਾਇਤਾ, ਸੀ. ਪੀ. ਆਰ. ਸਬੰਧੀ ਜਾਗਰੂਕ ਕੀਤਾ। ਪ੍ਰਿੰਸੀਪਲ ਸ਼੍ਰੀਮਤੀ ਦਿਲਪ੍ਰੀਤ ਖੁਰਾਣਾ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਅਜ ਦੇ ਸਮੇਂ ਵਿੱਚ ਬੱਚਿਆਂ ਨੂੰ ਸਰਵੋਤਮ ਗਿਆਨ ਦੇਣ ਦੇ ਨਾਲ, ਉਨ੍ਹਾਂ ਨੂੰ ਸਮਾਜਿਕ, ਸ਼ਰੀਰਕ, ਮਾਨਸਿਕ, ਮਾੜੀਆਂ ਆਦਤਾਂ, ਭਾਵਨਾਵਾਂ, ਵਿਚਾਰਾਂ, ਮਾੜੇ ਅਨਸਰਾਂ ਅਤੇ ਹਾਦਸਿਆਂ ਦੁਰਘਟਨਾਵਾਂ ਤੋਂ ਬਚਾਉਣ ਲਈ, ਗਿਆਨਵਾਨ, ਵਿਦਵਾਨ, ਤਜਰਬੇਕਾਰ ਵਿਸ਼ਾ ਮਾਹਿਰਾਂ ਵਲੋਂ ਦਿੱਤੀ ਜਾਂਦੀ ਗਾਇਡੈਸ ਅਤੇ ਕਾਉਂਸਲਿੰਗ ਬਹੁਤ ਲਾਭਦਾਇਕ ਸਿੱਧ ਹੋ ਰਹੀ ਹੈ । ਉਨ੍ਹਾਂ ਨੇ ਕਿਹਾ ਕਿ ਹੁਣ ਸਰਕਾਰਾਂ, ਪ੍ਰਸ਼ਾਸ਼ਨ, ਪੁਲਿਸ ਅਤੇ ਮਾਪੇ ਵੀ ਵੱਧ ਨੰਬਰਾਂ ਲਈ ਨਹੀਂ, ਸਗੋਂ ਬੱਚਿਆਂ ਅਤੇ ਨੋਜਵਾਨਾਂ ਦੇ ਉੱਜਵਲ ਸੁਰੱਖਿਅਤ, ਸਿਹਤਮੰਦ, ਖੁਸ਼ਹਾਲ, ਭਵਿੱਖ ਲਈ ਸਹਿਯੋਗ ਕਰ ਰਹੇ ਹਨ ।

Advertisement
Advertisement
Advertisement
Advertisement
Scroll to Top