Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 08 Oct 2026 | 8:17 pm

+91 90915 01313 , +91 90916 01313

punjabbanni@gmail.com
punjabbani@yahoo.com

ਪੁੱਤ ਨੇ ਕੀਤਾ ਪਿਤਾ ਦੀ ਮੌਤ `ਤੇ ਸ਼ਮਸ਼ਾਨਘਾਟ `ਚ ਢੋਲ ਧਮੱਕੇ ’ਤੇ ਨੱਚ ਟੱਪ ਕੇ ਉਸ ਦਾ ਅੰਤਿਮ ਸਸਕਾਰ

ਪੁੱਤ ਨੇ ਕੀਤਾ ਪਿਤਾ ਦੀ ਮੌਤ `ਤੇ ਸ਼ਮਸ਼ਾਨਘਾਟ `ਚ ਢੋਲ ਧਮੱਕੇ ’ਤੇ ਨੱਚ ਟੱਪ ਕੇ ਉਸ ਦਾ ਅੰਤਿਮ ਸਸਕਾਰ

ਪੁੱਤ ਨੇ ਕੀਤਾ ਪਿਤਾ ਦੀ ਮੌਤ `ਤੇ ਸ਼ਮਸ਼ਾਨਘਾਟ `ਚ ਢੋਲ ਧਮੱਕੇ ’ਤੇ ਨੱਚ ਟੱਪ ਕੇ ਉਸ ਦਾ ਅੰਤਿਮ ਸਸਕਾਰ
ਉੱਤਰ ਪ੍ਰਦੇਸ : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਵਿਖੇ ਇਕ ਪੁੱਤ ਨੇ ਆਪਣੇ ਪਿਤਾ ਦੀ ਮੌਤ `ਤੇ ਸ਼ਮਸ਼ਾਨਘਾਟ `ਚ ਢੋਲ ਧਮੱਕੇ ’ਤੇ ਨੱਚ ਟੱਪ ਕੇ ਉਸ ਦਾ ਅੰਤਿਮ ਸਸਕਾਰ ਕੀਤਾ, ਜਿਸਦਾ ਸਮੁੱਚਾ ਦ੍ਰਿਸ਼ ਸੋਸ਼ਲ ਮੀਡੀਆ `ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਬਾਰੇ ਹਰ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ। ਸੁਲਤਾਨਪੁਰ ਦੇ ਨਗਰ ਕੋਤਵਾਲੀ ਇਲਾਕੇ ਦੇ ਨਰਾਇਣਪੁਰ ਵਾਰਡ `ਚ ਸ਼੍ਰੀਰਾਮ ਨਾਂ ਦੇ ਵਿਅਕਤੀ ਨੇ 80 ਸਾਲ ਦੀ ਉਮਰ `ਚ ਮੌਤ ਤੋਂ ਬਾਅਦ ਆਪਣੇ ਪਿਤਾ ਰਾਮਕਿਸ਼ੋਰ ਮਿਸ਼ਰਾ ਦਾ ਅੰਤਿਮ ਸਸਕਾਰ ਅਨੋਖੇ ਤਰੀਕੇ ਨਾਲ ਕੀਤਾ । ਆਮ ਤੌਰ `ਤੇ ਮੌਤ ਦੇ ਸਮੇਂ ਘਰ `ਚ ਸੋਗ ਦਾ ਮਾਹੌਲ ਹੁੰਦਾ ਹੈ ਪਰ ਸ਼੍ਰੀਰਾਮ ਨੇ ਬੈਂਡ ਅਤੇ ਢੋਲ ਵਜਾ ਕੇ ਆਪਣੇ ਪਿਤਾ ਨੂੰ ਅੰਤਿਮ ਵਿਦਾਈ ਦਿਤੀ । ਸ਼ਮਸ਼ਾਨਘਾਟ ਦੀ ਅੰਤਿਮ ਯਾਤਰਾ ਦੌਰਾਨ ਸ਼੍ਰੀਰਾਮ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੱਚਦੇ ਅਤੇ ਗਾਉਂਦੇ ਸ਼ਮਸ਼ਾਨਘਾਟ ਪਹੁੰਚੇ, ਜਿੱਥੇ ਉਨ੍ਹਾਂ ਨੇ ਢੋਲ ਦੀ ਤਾਲ `ਤੇ ਨੋਟਾਂ ਦੇ ਬੰਡਲ ਉਡਾਏ। ਇੰਨਾ ਹੀ ਨਹੀਂ, ਸ਼੍ਰੀਰਾਮ ਨੇ ਤੇਰ੍ਹਵੇਂ ਦਿਨ ਨੂੰ ਵੀ ਮਨਾਇਆ ਅਤੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਜਾਣ-ਪਛਾਣ ਵਾਲਿਆਂ ਲਈ ਦਾਅਵਤ ਦਾ ਆਯੋਜਨ ਕੀਤਾ । ਜਦੋਂ ਸ਼੍ਰੀਰਾਮ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ ਤਾਂ ਉਨ੍ਹਾਂ ਕਿਹਾ ਕਿ ਅੰਤਿਮ ਵਿਦਾਈ ਰੋ ਕੇ ਨਹੀਂ, ਨੱਚ-ਗਾ ਕੇ ਦਿੱਤੀ ਜਾਣੀ ਚਾਹੀਦੀ ਹੈ । ਰੋਣ ਨਾਲ ਵਿਛੜੀ ਰੂਹ ਨੂੰ ਠੇਸ ਪਹੁੰਚਦੀ ਹੈ ਅਤੇ ਇਹ ਵੀ ਜਿ਼ੰਦਗੀ ਦਾ ਜਸ਼ਨ ਹੈ, ਜਿਸ ਨੂੰ ਇਸ ਤਰ੍ਹਾਂ ਮਨਾਉਣਾ ਚਾਹੀਦਾ ਹੈ । ਇਹ ਘਟਨਾ ਹੁਣ ਸੋਸ਼ਲ ਮੀਡੀਆ `ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿੱਥੇ ਲੋਕ ਇਸ `ਤੇ ਆਪਣੀ ਪ੍ਰਤੀਕਿਰਿਆਵਾਂ ਦੇ ਰਹੇ ਹਨ ।

Advertisement
Advertisement
Advertisement
Advertisement
Scroll to Top