Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Monday, 17 Aug 2026 | 1:24 am

+91 90915 01313 , +91 90916 01313

punjabbanni@gmail.com
punjabbani@yahoo.com

ਨਵੇਂ ਸਾਲ ਦੇ ਜ਼ਸਨਾਂ ਦੌਰਾਨ ਗੁਜਰਾਤ ’ਚ ਲੱਗੇ ਭੂਚਾਲ ਦੇ ਝਟਕੇ

ਨਵੇਂ ਸਾਲ ਦੇ ਜ਼ਸਨਾਂ ਦੌਰਾਨ ਗੁਜਰਾਤ ’ਚ ਲੱਗੇ ਭੂਚਾਲ ਦੇ ਝਟਕੇ

ਨਵੇਂ ਸਾਲ ਦੇ ਜ਼ਸਨਾਂ ਦੌਰਾਨ ਗੁਜਰਾਤ ’ਚ ਲੱਗੇ ਭੂਚਾਲ ਦੇ ਝਟਕੇ
ਗੁਜਰਾਤ : ਭਾਰਤ ਦੇਸ਼ ਦੇ ਸੂਬੇ ਗੁਜਰਾਤ ਦੇ ਕੱਛ ’ਚ ਇਹ ਝਟਕੇ ਮਹਿਸੂਸ ਕੀਤੇ ਗਏ ਹਨ । ਗੁਜਰਾਤ ਦੇ ਕੱਛ ਜ਼ਿਲ੍ਹੇ ਵਿਚ ਬੁਧਵਾਰ ਸਵੇਰੇ 3.2 ਤੀਬਰਤਾ ਦਾ ਭੂਚਾਲ ਆਇਆ । ਇੰਸਟੀਚਿਊਟ ਆਫ਼ ਭੂਚਾਲ ਖੋਜ (ਆਈ. ਐਸ. ਆਰ.) ਨੇ ਇਹ ਜਾਣਕਾਰੀ ਦਿਤੀ । ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ । ਗਾਂਧੀਨਗਰ ਸਥਿਤ ਆਈ. ਐਸ. ਆਰ. ਅਨੁਸਾਰ, ਭੂਚਾਲ ਸਵੇਰੇ 10.24 ਵਜੇ ਰਿਕਾਰਡ ਕੀਤਾ ਗਿਆ, ਇਸਦਾ ਕੇਂਦਰ ਭਚਾਊ ਤੋਂ 23 ਕਿਲੋਮੀਟਰ ਉੱਤਰ-ਪੂਰਬ ਵਿਚ ਸਥਿਤ ਸੀ । ਪਿਛਲੇ ਮਹੀਨੇ, ਖੇਤਰ ਵਿਚ 3 ਤੀਬਰਤਾ ਤੋਂ ਵੱਧ ਚਾਰ ਭੂਚਾਲ ਦੀਆਂ ਗਤੀਵਿਧੀਆਂ ਦਰਜ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚ ਤਿੰਨ ਦਿਨ ਪਹਿਲਾਂ 3.2 ਤੀਬਰਤਾ ਦਾ ਭੂਚਾਲ ਵੀ ਸ਼ਾਮਲ ਸੀ, ਜਿਸਦਾ ਕੇਂਦਰ ਵੀ ਭਚਾਊ ਦੇ ਨੇੜੇ ਸੀ। ਆਈ. ਐਸ. ਆਰ. ਅਨੁਸਾਰ, 23 ਦਸੰਬਰ ਨੂੰ ਜ਼ਿਲ੍ਹੇ ਵਿਚ 3.7 ਤੀਬਰਤਾ ਦਾ ਅਤੇ 7 ਦਸੰਬਰ ਨੂੰ 3.2 ਤੀਬਰਤਾ ਦਾ ਭੂਚਾਲ ਆਇਆ ਸੀ । ਗੁਜਰਾਤ ਭੂਚਾਲਾਂ ਦੇ ਲਿਹਾਜ਼ ਨਾਲ ਉੱਚ ਜੋਖ਼ਮ ਵਾਲੇ ਸੰਵੇਦਨਸ਼ੀਲ ਖੇਤਰ ਵਿਚ ਆਉਂਦਾ ਹੈ। ਗੁਜਰਾਤ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਜੀ. ਐਸ. ਡੀ. ਐਮ. ਏ.) ਦੇ ਅੰਕੜਿਆਂ ਅਨੁਸਾਰ, ਗੁਜਰਾਤ ਵਿਚ ਪਿਛਲੇ 200 ਸਾਲਾਂ ਵਿਚ ਨੌਂ ਵੱਡੇ ਭੂਚਾਲ ਆਏ ਹਨ।

Advertisement
Advertisement
Advertisement
Advertisement
Scroll to Top