Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Monday, 17 Aug 2026 | 1:24 am

+91 90915 01313 , +91 90916 01313

punjabbanni@gmail.com
punjabbani@yahoo.com

ਮਾਂ ਤੇ ਚਾਰ ਭੈਣਾਂ ਨੂੰ ਮਾਰਨ ਪਿੱਛੇ ਅਰਸ਼ਦ ਦਾ ਕੀ ਸੀ ਮਕਸਦ

ਮਾਂ ਤੇ ਚਾਰ ਭੈਣਾਂ ਨੂੰ ਮਾਰਨ ਪਿੱਛੇ ਅਰਸ਼ਦ ਦਾ ਕੀ ਸੀ ਮਕਸਦ

ਮਾਂ ਤੇ ਚਾਰ ਭੈਣਾਂ ਨੂੰ ਮਾਰਨ ਪਿੱਛੇ ਅਰਸ਼ਦ ਦਾ ਕੀ ਸੀ ਮਕਸਦ
ਨਵੀਂ ਦਿੱਲੀ : ਭਾਰਤ ਦੇਸ਼ ਦੇ ਸੂਬੇ ਲਖਨਊ ਦੇ ਇਕ ਹੋਟਲ `ਚ ਆਪਣੀ ਮਾਂ ਤੇ ਚਾਰ ਭੈਣਾਂ ਦੀ ਸਮੂਹਕ ਹੱਤਿਆ ਕਰਨ ਵਾਲੇ ਅਰਸ਼ਦ ਨੇ ਪੁਲਸ ਅੱਗੇ ਆਪਣੀ ਸਾਰੀ ਰਾਮ ਕਹਾਣੀ ਦੱਸਦਿਆਂ ਦੱਸਿਆ ਕਿ ਉ੍ਕਤ ਪੰਜਾਂ ਨੂੰ ਮਾਰਨ ਉਸਦੀ ਮਜ਼ਬੂਰੀ ਕੀ ਸੀ । ਅਰਸ਼ਦ ਨੇ ਕਿਹਾ ਕਿ ਬਸਤੀ ਵਾਲਿਆਂ ਤੋਂ ਤੰਗ ਆ ਕੇ ਉਸਨੇ ਆਪਣੀ ਮਾਂ ਤੇ ਚਾਰ ਭੈਣਾਂ ਦੀ ਹੱਤਿਆ ਕਰ ਦਿੱਤੀ ਹੈ ਪਰ ਇਸ ਸਭ ਪਿੱਛੇ ਝੁੱਗੀ-ਝੌਂਪੜੀਆਂ ਦੇ ਲੋਕ ਹਨ। ਇਨ੍ਹਾਂ ਲੋਕਾਂ ਨੇ ਸਾਡਾ ਘਰ ਖੋਹਣ ਦੀ ਕੋਸ਼ਿਸ਼ ਕੀਤੀ । ਅਸੀਂ ਕਈ ਵਾਰ ਆਵਾਜ਼ ਉਠਾਈ ਪਰ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ । ਅਸੀਂ ਠੰਢ ਵਿਚ ਇਧਰ-ਉਧਰ ਭਟਕ ਰਹੇ ਹਾਂ । ਅਸੀਂ ਆਪਣਾ ਧਰਮ ਬਦਲ ਕੇ ਮੰਦਰ ਨੂੰ ਸਭ ਕੁਝ ਸਮਰਪਿਤ ਕਰਨਾ ਚਾਹੁੰਦੇ ਸੀ । ਅਰਸ਼ਦ ਨੇ ਮੁੱਖ ਮੰਤਰੀ ਉਤਰ ਪ੍ਰਦੇਸ਼ ਆਦਿਤਯ ਯੋਗੀਨਾਥ ਨੂੰ ਬੇਨਤੀ ਕਰਦਿਆਂ ਆਖਿਆ ਹੈ ਕਿ ਇਨ੍ਹਾਂ ਵਰਗੇ ਮੁਸਲਮਾਨਾਂ ਨੂੰ ਨਾ ਛੱਡਿਆ ਜਾਵੇ । ਅਰਸ਼ਦ ਨੇ ਮੁੱਖ ਮੰਤਰੀ ਯੋਗੀ ਨੂੰ ਆਖਿਆ ਹੈ ਕਿ ਜੋ ਕੁਝ ਵੀ ਤੁਸੀਂ ਕਰ ਰਹੇ ਹੋ ਵਧੀਆ ਕਰ ਰਹੇ ਹੋ । ਅਰਸ਼ਦ ਨੇ ਆਪਣੇ ਪਰਿਵਾਰ ਦੀ ਮੌਤ ਲਈ ਰਾਨੂ ਉਰਫ ਆਫਤਾਬ ਅਹਿਮਦ, ਸ਼ਾਲੀਮ ਖਾਨ, ਅਹਿਮਦ, ਆਰਿਫ, ਅਜ਼ਹਰ ਤੇ ਉਸ ਦੇ ਰਿਸ਼ਤੇਦਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ । ਮੁਲਜ਼ਮ ਅਰਸ਼ਦ ਨੇ ਦੱਸਿਆ ਕਿ ਇਹ ਸਾਰੇ ਲੋਕ ਇਕ ਗੈਂਗ ਚਲਾਉਂਦੇ ਹਨ ਜਿਸ ਵਿਚ ਉਹ ਲੜਕੀਆਂ ਵੇਚਦੇ ਹਨ । ਉਨ੍ਹਾਂ ਦੀ ਯੋਜਨਾ ਸਾਨੂੰ ਜੇਲ੍ਹ ਭੇਜਣ ਤੇ ਸਾਡੀਆਂ ਭੈਣਾਂ ਨੂੰ ਹੈਦਰਾਬਾਦ `ਚ ਵੇਚਣ ਦੀ ਸੀ । ਇਸ ਲਈ ਮੈਨੂੰ ਆਪਣੀਆਂ ਭੈਣਾਂ ਦਾ ਗਲਾ ਘੁੱਟ ਕੇ ਤੇ ਹੱਥਾਂ ਦੀਆਂ ਨਸਾਂ ਕੱਟ ਕੇ ਮਾਰਨ ਲਈ ਮਜਬੂਰ ਹੋਣਾ ਪਿਆ । ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਅਰਸ਼ਦ ਨੇ ਆਪਣੀਆਂ ਚਾਰ ਭੈਣਾਂ ਤੇ ਮਾਂ ਦੀ ਹੱਤਿਆ ਕਰਨ ਦੀ ਘਟਨਾ ਕਬੂਲ ਕਰਦਿਆਂ ਕਿਹਾ ਕਿ ਇਲਾਕੇ ਦੇ ਲੋਕ ਉਨ੍ਹਾਂ ਦੇ ਪਰਿਵਾਰ ਨੂੰ ਤੰਗ ਕਰਦੇ ਸਨ । ਉਸ ਨੂੰ ਡਰ ਸੀ ਕਿ ਜੇਕਰ ਕੁਝ ਹੋ ਗਿਆ ਤਾਂ ਉਸ ਦੀ ਮਾਂ ਤੇ ਭੈਣ ਦਾ ਕੀ ਹੋਵੇਗਾ, ਇਸ ਲਈ ਉਸ ਨੇ ਉਨ੍ਹਾਂ ਨੂੰ ਮਾਰਨ ਦਾ ਫੈਸਲਾ ਕੀਤਾ।ਅਰਸ਼ਦ ਪਰਿਵਾਰ ਨੂੰ ਪਹਿਲਾਂ ਅਜਮੇਰ ਲਿਆਂਦਾ ਗਿਆ ਫਿਰ ਲਖਨਊ ਲਿਆ ਕੇ ਸਾਰਿਆਂ ਨੂੰ ਹੋਟਲ `ਚ ਰੁਕਵਾਇਆ, ਰਾਤ ਨੂੰ ਸ਼ਰਾਬ ਪਿਆਈ ਤੇ ਕੁਝ ਦੇ ਮੂੰਹ `ਚ ਕੱਪੜਾ ਪਾ ਕੇ ਦੁਪੱਟੇ ਨਾਲ ਗਲ਼ਾ ਦਬਾ ਦਿੱਤਾ ਤੇ ਕੁਝ ਦਾ ਗੁੱਟ ਬਲੇਡ ਨਾਲ ਕੱਟ ਦਿੱਤਾ । ਇਸ ਕੰਮ ਵਿਚ ਪਿਤਾ ਨੇ ਮਦਦ ਕੀਤੀ । ਇਸ ਤੋਂ ਬਾਅਦ ਪਿਤਾ ਨੂੰ ਰੇਲਵੇ ਸਟੇਸ਼ਨ `ਤੇ ਛੱਡ ਦਿੱਤਾ ਤੇ ਖੁਦ ਥਾਣੇ ਪਹੁੰਚ ਕੇ ਘਟਨਾ ਦੀ ਸੂਚਨਾ ਦਿੱਤੀ । ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਵਾਰਦਾਤ ’ਚ ਵਰਤਿਆ ਗਿਆ ਕਤਲ ਬਲੇਡ ਤੇ ਸਕਾਰਫ਼ ਬਰਾਮਦ ਕਰ ਲਿਆ ਗਿਆ ਹੈ । ਮੁਲਜ਼ਮ ਕੋਲੋਂ ਘਟਨਾ ਸਬੰਧੀ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ । ਹਰੇਕ ਤੱਥ ਬਾਰੇ ਸਬੂਤ ਇਕੱਠੇ ਕੀਤੇ ਅਤੇ ਤਸਦੀਕ ਕੀਤੇ ਜਾ ਸਕਦੇ ਹਨ ।

Advertisement
Advertisement
Advertisement
Advertisement
Scroll to Top