Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 10 Oct 2026 | 9:54 pm

+91 90915 01313 , +91 90916 01313

punjabbanni@gmail.com
punjabbani@yahoo.com

ਖਪਤਕਾਰ ਕਮਿਸ਼ਨ ਨੇ ਕੀਤਾ  ਹਸਪਤਾਲ ਨੂੰ ਮੁਆਵਜ਼ੇ ਵਜੋਂ ਡੇਢ ਲੱਖ ਰੁਪਏ 45 ਦਿਨਾਂ ਦੇ ਅੰਦਰ ਅੰਦਰ ਅਦਾ ਕਰਨ ਦਾ ਆਦੇਸ਼

ਖਪਤਕਾਰ ਕਮਿਸ਼ਨ ਨੇ ਕੀਤਾ ਹਸਪਤਾਲ ਨੂੰ ਮੁਆਵਜ਼ੇ ਵਜੋਂ ਡੇਢ ਲੱਖ ਰੁਪਏ 45 ਦਿਨਾਂ ਦੇ ਅੰਦਰ ਅੰਦਰ ਅਦਾ ਕਰਨ ਦਾ ਆਦੇਸ਼

ਖਪਤਕਾਰ ਕਮਿਸ਼ਨ ਨੇ ਕੀਤਾ ਹਸਪਤਾਲ ਨੂੰ ਮੁਆਵਜ਼ੇ ਵਜੋਂ ਡੇਢ ਲੱਖ ਰੁਪਏ 45 ਦਿਨਾਂ ਦੇ ਅੰਦਰ ਅੰਦਰ ਅਦਾ ਕਰਨ ਦਾ ਆਦੇਸ਼
ਫਰੀਦਕੋਟ : ਸਥਾਨਕ ਖਪਤਕਾਰ ਕਮਿਸ਼ਨ ਨੇ ਆਪਣੇ ਇੱਕ ਹੁਕਮ ਵਿੱਚ ਕੋਟਕਪੂਰਾ ਦੇ ਇੱਕ ਪ੍ਰਾਈਵੇਟ ਹਸਪਤਾਲ ਨੂੰ ਕਥਿਤ ਤੌਰ ਤੇ ਇੱਕ ਬਜ਼ੁਰਗ ਮਰੀਜ਼ ਦੇ ਇਲਾਜ ਦੌਰਾਨ ਲਾਪਰਵਾਹੀ ਵਰਤਣ ਦਾ ਕਸੂਰਵਾਰ ਮੰਨਦਿਆਂ ਆਦੇਸ਼ ਦਿੱਤੇ ਹਨ ਕਿ ਉਹ ਮਿਰਤਕ ਔਰਤ ਦੇ ਲੜਕੇ ਨੂੰ ਮੁਆਵਜ਼ੇ ਵਜੋਂ ਡੇਢ ਲੱਖ ਰੁਪਏ 45 ਦਿਨਾਂ ਦੇ ਅੰਦਰ ਅੰਦਰ ਅਦਾ ਕਰੇ। ਸੂਚਨਾ ਅਨੁਸਾਰ ਸ਼ਿਕਾਇਤ ਕਰਤਾ ਕੰਵਰਜੀਤ ਸਿੰਘ ਨੇ ਖਪਤਕਾਰ ਕਮਿਸ਼ਨ ਸਾਹਮਣੇ ਸ਼ਿਕਾਇਤ ਦਰਜ ਕਰਵਾ ਕੇ ਦੋਸ਼ ਲਾਇਆ ਸੀ ਕਿ ਇਸ ਪ੍ਰਾਈਵੇਟ ਹਸਪਤਾਲ ਵੱਲੋਂ ਉਸ ਦੀ ਮਾਂ ਦੇ ਇਲਾਜ ਦੌਰਾਨ ਕਥਿਤ ਤੌਰ ਤੇ ਲਾਪਰਵਾਹੀ ਵਰਤੀ ਅਤੇ ਉਸਨੂੰ ਮੈਡੀਕਲ ਸਾਇੰਸ ਅਨੁਸਾਰ ਬਣਦਾ ਇਲਾਜ ਸਮੇਂ ਸਿਰ ਨਹੀਂ ਦਿੱਤਾ ਜਿਸ ਕਰਕੇ ਉਸਦੀ ਮਾਂ ਦੀ ਮੌਤ ਹੋ ਗਈ। ਖਪਤਕਾਰ ਕਮਿਸ਼ਨ ਦੇ ਪ੍ਰਧਾਨ ਰਕੇਸ਼ ਕੁਮਾਰ ਸਿੰਗਲਾ ਅਤੇ ਮੈਂਬਰ ਪਰਮਪਾਲ ਕੌਰ ਨੇ ਦੋਹਾਂ ਧਿਰਾਂ ਦੀ ਸੁਣਵਾਈ ਤੋਂ ਬਾਅਦ ਕਿਹਾ ਕਿ ਕਮਿਸ਼ਨ ਸਾਹਮਣੇ ਪੇਸ਼ ਹੋਈ ਗਵਾਹੀ ਤੋਂ ਇਸ ਸਪਸ਼ਟ ਹੁੰਦਾ ਹੈ ਕਿ ਹਸਪਤਾਲ ਵਿੱਚ ਬਜ਼ੁਰਗ ਔਰਤ ਦੇ ਇਲਾਜ ਦੌਰਾਨ ਲਾਪਰਵਾਹੀ ਵਰਤੀ ਹੈ ਇਸ ਲਈ ਸ਼ਿਕਾਇਤ ਕਰਤਾ ਨੂੰ ਆਪਣੀ ਮਾਂ ਦੇ ਮਾੜੇ ਇਲਾਜ ਕਾਰਨ ਕਾਫੀ ਪਰੇਸ਼ਾਨ ਰਹਿਣਾ ਪਿਆ ਅਤੇ ਉਸਨੂੰ ਇਨਸਾਫ ਲੈਣ ਲਈ ਅਦਾਲਤੀ ਕਾਰਵਾਈ ਕਰਨੀ ਪਈ। ਇਸ ਲਈ ਉਸ ਨੂੰ ਡੇਢ ਲੱਖ ਰੁਪਏ ਮੁਆਵਜ਼ਾ ਅਤੇ ਖਰਚੇ ਵਜੋਂ ਦੇਣੇ ਬਣਦੇ ਹਨ। ਹਾਲਾਂਕਿ ਹਸਪਤਾਲ ਦੇ ਪ੍ਰਬੰਧਕਾਂ ਨੇ ਅਦਾਲਤੀ ਸੁਣਵਾਈ ਦੌਰਾਨ ਕਿਹਾ ਸੀ ਕਿ ਹਸਪਤਾਲ ਉੱਪਰ ਲਾਏ ਗਏ ਇਲਜ਼ਾਮ ਗਲਤ ਹਨ ਅਤੇ ਉਹਨਾਂ ਨੇ ਮੈਡੀਕਲ ਸਾਇੰਸ ਮੁਤਾਬਕ ਸੰਭਵ ਇਲਾਜ ਹੀ ਕੀਤਾ ਹੈ ਪਰੰਤੂ ਖਪਤਕਾਰ ਕਮਿਸ਼ਨ ਨੇ ਹਸਪਤਾਲ ਵੱਲੋਂ ਪੇਸ਼ ਕੀਤੀਆਂ ਗਈਆਂ ਦਲੀਲਾਂ ਅਤੇ ਤੱਥਾਂ ਨੂੰ ਨਕਾਰਦਿਆਂ ਆਦੇਸ਼ ਦਿੱਤੇ ਕਿ ਖਪਤਕਾਰ ਨੂੰ ਉਕਤ ਮੁਆਵਜ਼ਾ 45 ਦਿਨਾਂ ਦੇ ਅੰਦਰ ਅੰਦਰ ਅਦਾ ਕੀਤਾ ਜਾਵੇ।

Advertisement
Advertisement
Advertisement
Advertisement
Scroll to Top