Breaking News ਓ. ਬੀ. ਸੀ, ਈ. ਬੀ. ਸੀ ਅਤੇ ਡੀ. ਐਨ. ਟੀ. ਵਿਦਿਆਰਥੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਕਰ ਸਕਦੇ ਹਨ ਅਪਲਾਈ: ਡਾ. ਬਲਜੀਤ ਕੌਰਗੁਰਮੀਤ ਸਿੰਘ ਖੁੱਡੀਆਂ ਵੱਲੋਂ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਅੰਦੋਲਨਕਾਰੀ ਕਿਸਾਨ ਯੂਨੀਅਨਾਂ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਦੀ ਅਪੀਲਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਕਰੀਬ 7.46 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤਮੋਹਿੰਦਰ ਭਗਤ ਵੱਲੋਂ ਮੁਹਾਲੀ ਡੰਪਿੰਗ ਗਰਾਊਂਡ ਨੂੰ ਹਟਾਉਣ ਦੇ ਕੰਮ 'ਚ ਤੇਜ਼ੀ ਲਿਆਉਣ ਨਿਰਦੇਸ਼ਪੀ. ਐਸ. ਪੀ. ਸੀ. ਐਲ. ਨੂੰ ਵਿੱਤੀ ਸਾਲ 2022-23 ਦੌਰਾਨ 60.51 ਮੈਗਾਵਾਟ ਰੂਫਟਾਪ ਸੋਲਰ ਊਰਜਾ ਵਾਧੇ ਲਈ ਮਿਲਿਆ 11.39 ਕਰੋੜ ਰੁਪਏ ਦਾ ਪੁਰਸਕਾਰ : ਹਰਭਜਨ ਸਿੰਘ ਈ. ਟੀ. ਓ.ਪੰਜਾਬ ਦੀਆਂ ਜੇਲ੍ਹਾਂ ਵਿੱਚ ਕੈਦੀ ਮਹਿਲਾਵਾਂ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ਵਿੱਚ ਕੀਤਾ ਜਾਵੇਗਾ ਇਨਰੋਲ: ਡਾ. ਬਲਜੀਤ ਕੌਰਨਵੇਂ ਚੁਣੇ ਕੌਂਸਲਰ ਬਦਲਣਗੇ ਪਟਿਆਲਾ ਦੀ ਨੁਹਾਰ : ਹਰਚੰਦ ਸਿੰਘ ਬਰਸਟ

ਡਲੇਵਾਲ ਦੇ ਨੁਕਸ਼ਾਨ ਲਈ ਕੇਦਰ ਤੇ ਪੰਜਾਬ ਸਰਕਾਰ ਜਿਮੇਵਾਰ ਹੋਵੇਗੀ

ਦੁਆਰਾ: Punjab Bani ਪ੍ਰਕਾਸ਼ਿਤ :Wednesday, 11 December, 2024, 05:53 PM

ਡਲੇਵਾਲ ਦੇ ਨੁਕਸ਼ਾਨ ਲਈ ਕੇਦਰ ਤੇ ਪੰਜਾਬ ਸਰਕਾਰ ਜਿਮੇਵਾਰ ਹੋਵੇਗੀ
ਸਰਕਾਰ ਮਹਿਨਤਕਸ਼ ਲੋਕਾਂ ਦੇ ਮਸਲੇ ਹੱਲ ਕਰੇ : ਚਾਹਲ
ਪਟਿਆਲਾ : 11 ਦਸੰਬਰ, ਬਿਜਲੀ ਮੁਲਾਜਮਾਂ ਦੀ ਪ੍ਰਮੱਖ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਚਾਹਲ ਦੀ ਕਾਰਜ਼ਕਾਰੀ ਕਮੇਟੀ ਦੀ ਮੀਟਿੰਗ ਅੱਜ ਇਥੇ ਜਥੇਬੰਦੀ ਦੇ ਸੁਬਾਈ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੀ ਕਾਰਵਾਈ ਬਾਰੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾ਼ਨਾਂ ਦੀਆਂ ਮੰਗਾ ਨੂੰ ਲਗਾਤਾਰ ਅਣਗੋਲਿਆਂ ਕਰ ਰਹੀ ਹੈ । ਸਰਕਾਰ ਨੇ ਸੰਭੂ ਤੇ ਖਨੋਰੀ ਬਾਰਡਰ ਤੇ ਅਣ-ਐਲਾਨੀ ਐਮਰਜੇਸ਼ੀ ਲਗਾਈ ਹੋਈ ਹੈ । ਪੰਜਾਬ ਦਾ ਮਹਿਨਤਕਸ਼ ਵਰਗ ਲਗਾਤਾਰ ਸੰਘਰਸ਼ ਕਰ ਰਿਹਾ ਹੈ।ਕਿਸਾ਼ਨ ਆਗੂ ਡੱਲੇਵਾਲ ਪਿਛਲੇ 16 ਦਿਨ੍ਹਾਂ ਤੋ ਮਰਨ ਵਰਤ ਤੇ ਚਲ ਰਿਹਾ ਹੈ । ਉ੍ਰਨਾਂ ਦੀ ਸਿਹਤ ਲਗਾਤਾਰ ਗਿਰਾਵਟ ਵੱਲ ਜਾ ਰਹੀ ਹੈ । ਪੰਜਾਬ ਸਰਕਾਰ ਆਪਣੀ ਸਰਹੱਦ ਅੰਦਰ ਕਿਸਾਨਾਂ ਦੀ ਜਾਨ ਮਾਲ ਦੀ ਰਾਖੀ ਕਰਨ ਲਈ ਅਸਮੱਰਥ ਹੋ ਰਹੀ ਹੈ । ਉਨਾਂ ਕਿਹਾ ਕਿ ਡੱਲੇਵਾਲ ਦੀ ਸਿਹਤ ਦੇ ਨੁਕਸਾਨ ਲਈ ਦੋਵੇ ਸਰਕਾਰਾ ਜਿਮੇਵਾਰ ਹੋਣਗੀਆਂ । ਜਥੇਬੰਦੀ ਨੇ ਕੇਂਦਰ ਸਰਕਾਰ ਵੱਲੋ ਚੰਡੀਗੜ੍ਹ ਬਿਜਲੀ ਨਿਗਮ ਨੂੰ ਪ੍ਰਾਈਵੇਟ ਹੱਥਾ ਵਿੱਚ ਦੇਣ ਦੀ ਸਖਤ ਨਿਖੇਧੀ ਕੀਤੀ । ਉਨ੍ਹਾਂ ਖਦਸਾ ਜਾਹਰ ਕੀਤਾ ਕਿ ਪੰਜਾਬ ਦੇ ਵੱਡੇ ਸਹਿਰ ਵੀ ਜਲਦੀ ਹੀ ਪ੍ਰਾਈਵੇਟ ਹੱਥਾ ਵਿੱਚ ਦੇਣ ਦੇ ਮਨਸੂਬੇ ਘੜੇ ਜਾ ਰਹੇ ਹਨ । ਉਨਾਂ ਕਿ ਪੰਜਾਬ ਦੇ ਬਿਜਲੀ ਕਾਮੇ ਸਰਕਾਰ ਦੀ ਨੀਤੀ ਦਾ ਸਖਤ ਵਿਰੋਧ ਕਰਨਗੇ । ਜਥੇਬੰਦੀ ਨੇ ਫੈਸਲਾ ਕੀਤਾ ਕਿ 8 ਮਾਰਚ ਨੂੰ ਸੁਬਾਈ ਇਜਲਾਸ ਕਰਕੇ ਨਵੀ ਸੁਬਾਈ ਕਮੇਟੀ ਦੀ ਚੋਣ ਕੀਤੀ ਜਾਵੇਗੀ । ਅੱਜ ਦੀ ਮੀਟਿੰਗ ਵਿੱਚ ਜਥੇਬੰਦੀ ਦੇ ਸੁਬਾਈ ਆਗੂ ਪੂਰਨ ਸਿੰਘ ਖਾਈ, ਹਰਵਿੰਦਰ ਸਿੰਘ ਚੱਠਾ ਸੰਗਰੂਰ, ਬਲਜੀਤ ਸਿੰਘ ਬਰਾੜ ਲਹਿਰਾ ਮਹੁੱਬਤ, ਰਘਬੀਰ ਸਿੰਘ ਘੱਗਾ, ਜ਼ਸਵੰਤ ਸਿੰਘ ਪੰਨੂੰ ਅ਼ਮ੍ਰਿੰਤਸਰ, ਹਰਬੰਸ ਸਿੰਘ ਦੀਦਾਰਗੜ੍ਹ,ਦਰਸ਼ਨ ਸਿੰਘ ਰਾਜੀਆ ਬਰਨਾਲਾ,ਗੁਰਦੀਪ ਸਿੰਘ ਬੋਲੜਕਲਾ, ਪ੍ਰਰਿਪਾਲ ਸੁਨਾਮ, ਪ੍ਰਤਾਪ ਸਿੰਘ ਅਮ੍ਰਿੰਤਸਰ, ਸਲਵਿੰਦਰ ਕੁਮਾਰ ਪਠਾਨਕੋਟ, ਰਾਮ ਚੰਦਰ ਸਿੰਘ ਖਾਈ, ਗੁਰਬਖਸੀਸ ਸਿੰਘ ਅਤੇ ਰਿਸੂ ਅਰੋੜਾ ਆਦਿ ਨੇ ਸੰਬੋਧਨ ਕੀਤਾ ।



Scroll to Top