Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Monday, 17 Aug 2026 | 5:30 pm

+91 90915 01313 , +91 90916 01313

punjabbanni@gmail.com
punjabbani@yahoo.com

ਫਰਜ਼ੀ ਕਾਲ ਸੈਂਟਰ ਰੈਕੇਟ ਦੇ ਕੀਤੇ ਗਏ ਪਰਦਾਫਾਸ਼ ਤਹਿਤ 19 ਗ੍ਰਿਫਤਾਰ

ਫਰਜ਼ੀ ਕਾਲ ਸੈਂਟਰ ਰੈਕੇਟ ਦੇ ਕੀਤੇ ਗਏ ਪਰਦਾਫਾਸ਼ ਤਹਿਤ 19 ਗ੍ਰਿਫਤਾਰ

ਫਰਜ਼ੀ ਕਾਲ ਸੈਂਟਰ ਰੈਕੇਟ ਦੇ ਕੀਤੇ ਗਏ ਪਰਦਾਫਾਸ਼ ਤਹਿਤ 19 ਗ੍ਰਿਫਤਾਰ
ਕੋਲਕਾਤਾ, 10 ਦਸੰਬਰ : ਕੋਲਕਾਤਾ ਪੁਲਸ ਨੇ ਇੱਕ ਕਾਲ ਸੈਂਟਰ ਰੈਕੇਟ ਦਾ ਪਰਦਾਫਾਸ਼ ਕਰਦਿਆਂ ਸੋਮਵਾਰ ਦੇਰ ਰਾਤ 19 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ । ਸਿਟੀ ਪੁਲਸ ਦੇ ਸੂਤਰਾਂ ਨੇ ਕਿਹਾ ਕਿ ਰੈਕੇਟ ਇਕ ਲੁਭਾਉਣ ਵਾਲੇ ਆਫ਼ਰ ਸਬੰਧਤ ਡਿਵਾਈਸਾਂ ਦੀ ਪੇਸ਼ਕਸ਼ ਕਰਦਿਆਂ ਇੱਕ ਐਂਟੀ-ਮਾਲਵੇਅਰ ਐਪ ਨੂੰ ਡਾਉਨਲੋਡ ਕਰਨ ਦੀ ਪੇਸ਼ਕਸ਼ ਦੇ ਰਿਹਾ ਸੀ । ਇੱਕ ਵਾਰ ਜਦੋਂ ਵਿਅਕਤੀ (ਟਾਰਗੇਟ) ਜਾਲ ਵਿੱਚ ਫਸ ਜਾਂਦਾ ਤਾਂ ਡਾਉਨਲੋਡ ਕਰਵਾਈ ਐਪ ਰਾਹੀਂ ਉਸ ਦੇ ਪੂਰੇ ਡੇਟਾ ਨੂੰ ਸਾਂਝਾ ਕਰ ਲਿਆ ਜਾਂਦਾ । ਇਸ ਜਾਅਲਸਾਜ਼ੀ ਵਿਚ ਫਸ ਕੇ ਕਈ ਸਾਰੇ ਪੀੜਤਾਂ ਨੇ ਆਪਣੇ ਬੈਂਕਾਂ ਤੋਂ ਵੱਡੀ ਮਾਤਰਾ ਵਿੱਚ ਪੈਸਾ ਗੁਆ ਦਿੱਤਾ । ਸਿਟੀ ਪੁਲੀਸ ਦੇ ਸੂਤਰਾਂ ਨੇ ਦੱਸਿਆ ਕਿ ਅਜਿਹੇ ਹੀ ਇੱਕ ਪੀੜਤ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ’ਤੇ ਸਿਟੀ ਪੁਲੀਸ ਦੇ ਸੂਹੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ । ਉਨ੍ਹਾਂ ਨੇ ਪਤਾ ਲਗਾਇਆ ਕਿ ਸਾਰੀ ਧੋਖਾਧੜੀ ਦੱਖਣੀ ਕੋਲਕਾਤਾ ਦੇ ਬਾਲੀਗੰਜ ਤੋਂ ਬਾਹਰ ਸਥਿਤ ਇੱਕ ਰਿਹਾਇਸ਼ੀ ਫਲੈਟ ਤੋਂ ਚੱਲ ਰਹੀ ਸੀ । ਇਸੇ ਤਹਿਤ ਸਿਟੀ ਪੁਲੀਸ ਦੇ ਤਫ਼ਤੀਸ਼ੀ ਅਧਿਕਾਰੀਆਂ ਦੀ ਟੀਮ ਨੇ ਸੋਮਵਾਰ ਰਾਤ ਨੂੰ ਇਕ ਰਿਹਾਇਸ਼ ’ਤੇ ਅਚਾਨਕ ਛਾਪਾ ਮਾਰ ਕੇ ਇਸ ਸਬੰਧ ਵਿੱਚ 19 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ । ਜਾਂਚ ਅਧਿਕਾਰੀਆਂ ਨੇ ਫਲੈਟ ਤੋਂ ਕਈ ਲੈਪਟਾਪ, ਮੋਬਾਈਲ ਅਤੇ ਹੋਰ ਇਲੈਕਟ੍ਰਾਨਿਕ ਯੰਤਰ ਵੀ ਜ਼ਬਤ ਕੀਤੇ ਹਨ । ਅਧਿਕਾਰੀਆਂ ਨੇ ਕਿਹਾ ਕਿ ਫਲੈਟ ਨੂੰ ਪਹਿਲਾਂ ਹੀ ਸੀਲ ਕਰ ਦਿੱਤਾ ਗਿਆ ਹੈ, ਇਸ ਸਬੰਧ ਵਿਚ ਗ੍ਰਿਫਤਾਰ ਕੀਤੇ ਗਏ 19 ਵਿਅਕਤੀ ਉਸ ਫਰਜ਼ੀ ਕਾਲ ਸੈਂਟਰ ਵਿਚ ਸਿਰਫ਼ ਕਰਮਚਾਰੀ ਸਨ ਅਤੇ ਰੈਕੇਟ ਦੇ ਪਿੱਛੇ ਕੋਂਈ ਹੋਰ ਕੰਮ ਕਰ ਰਿਹਾ ਹੈ । ਪਤਾ ਲੱਗਾ ਹੈ ਕਿ ਰੈਕੇਟ ਦਾ ਨਿਸ਼ਾਨਾ ਸਿਰਫ਼ ਭਾਰਤੀ ਹੀ ਨਹੀਂ ਸਗੋਂ ਵਿਦੇਸ਼ੀ ਵੀ ਸਨ ।

Advertisement
Advertisement
Advertisement
Advertisement
Scroll to Top