Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 29 Sep 2026 | 11:00 am

+91 90915 01313 , +91 90916 01313

punjabbanni@gmail.com
punjabbani@yahoo.com

ਨਵੇਂ ਅਪਰਾਧਿਕ ਕਾਨੂੰਨਾਂ ਦੇ ਲਾਗੂ ਹੋਣ ਨਾਲ ਲੋਕਾਂ ਨੂੰ ਛੇਤੀ ਮਿਲੇਗਾ ਇਨਸਾਫ਼ ਤੇ ਹੋਵੇਗੀ ਸਮੇਂ ਦੀ ਬੱਚਤ : ਡੀ. ਜੀ. ਪੀ.

ਨਵੇਂ ਅਪਰਾਧਿਕ ਕਾਨੂੰਨਾਂ ਦੇ ਲਾਗੂ ਹੋਣ ਨਾਲ ਲੋਕਾਂ ਨੂੰ ਛੇਤੀ ਮਿਲੇਗਾ ਇਨਸਾਫ਼ ਤੇ ਹੋਵੇਗੀ ਸਮੇਂ ਦੀ ਬੱਚਤ : ਡੀ. ਜੀ. ਪੀ.

ਨਵੇਂ ਅਪਰਾਧਿਕ ਕਾਨੂੰਨਾਂ ਦੇ ਲਾਗੂ ਹੋਣ ਨਾਲ ਲੋਕਾਂ ਨੂੰ ਛੇਤੀ ਮਿਲੇਗਾ ਇਨਸਾਫ਼ ਤੇ ਹੋਵੇਗੀ ਸਮੇਂ ਦੀ ਬੱਚਤ : ਡੀ. ਜੀ. ਪੀ.
ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਵੇਂ ਅਪਰਾਧਿਕ ਕਾਨੂੰਨਾਂ ਦੀ ਸਮੀਖਿਆ ਕਰਨ ਲਈ ਬੀਤੇ ਮੰਗਲਵਾਰ ਚੰਡੀਗੜ੍ਹ ਪਹੁੰਚੇ ਸਨ । ਚੰਡੀਗੜ੍ਹ ਪੁਲਿਸ ਦੇ ਡੀ. ਜੀ. ਪੀ. ਸੁਰਿੰਦਰ ਸਿੰਘ ਯਾਦਵ ਨੇ ਦਾਅਵਾ ਕੀਤਾ ਹੈ ਕਿ ਨਵੇਂ ਕਾਨੂੰਨ ਲਾਗੂ ਹੋਣ ਨਾਲ ਲੋਕਾਂ ਨੂੰ ਜਲਦ ਇਨਸਾਫ਼ ਮਿਲੇਗਾ । ਪੁਲਸ ਦੀ ਜਾਂਚ ਪ੍ਰਕਿਰਿਆ ਬਹੁਤ ਤੇਜ਼ ਹੋਵੇਗੀ, ਇਸ ਦੇ ਨਾਲ ਹੀ ਡੀ. ਜੀ. ਪੀ. ਚੰਡੀਗੜ੍ਹ ਨੇ ਯੂ. ਟੀ. ਪੁਲਿਸ ਨੂੰ ਇਨ੍ਹਾਂ ਕਾਨੂੰਨਾਂ ਨੂੰ ਸੱਭ ਤੋਂ ਪਹਿਲਾਂ ਚੰਡੀਗੜ੍ਹ ਵਿਚ ਲਾਗੂ ਕਰਨ ਲਈ ਵਧਾਈ ਦਿਤੀ । ਉਨ੍ਹਾਂ ਦਸਿਆ ਕਿ ਨਵੇਂ ਕਾਨੂੰਨ ਤਹਿਤ ਚੋਰੀ ਦੇ ਕੇਸਾਂ ਵਿਚ ਅਦਾਲਤ ਤੋਂ 70 ਦਿਨਾਂ ਦੇ ਅੰਦਰ ਸਜ਼ਾ ਦੇਣ ਦੀ ਵਿਵਸਥਾ ਕੀਤੀ ਗਈ ਹੈ । ਚੰਡੀਗੜ੍ਹ ’ਚ ਝਪਟਮਾਰੀ ਦੇ ਇਕ ਮਾਮਲੇ ’ਚ 21 ਦਿਨਾਂ ਵਿਚ ਸਜ਼ਾ ਸੁਣਾਈ ਗਈ ।
ਪੰਜਾਬ ਇੰਜੀਨੀਅਰਿੰਗ ਕਾਲਜ (ਪੈੱਕ) ਦੇ ਮੈਦਾਨ ਚ ਬਣਾਏ ਪੰਡਾਲ ਵਿਚ ਡੈਮੋ ਦਾ ਦੌਰਾ ਕਰਨ ਮੌਕੇ ਡੀ. ਜੀ. ਪੀ. ਸੁਰਿੰਦਰ ਸਿੰਘ ਯਾਦਵ ਨੇ ਕਿਹਾ ਕਿ ਕਿਸੇ ਵੀ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਬੰਧਤ ਥਾਣੇ, ਸੀ. ਐਫ਼. ਐਸ. ਐਲ. ਅਤੇ ਕ੍ਰਾਈਮ ਟੀਮ ਨੂੰ ਸੂਚਨਾ ਦਿਤੀ ਜਾਵੇਗੀ । ਫ਼ੋਰੈਂਸਿਕ ਟੀਮ ਅਤੇ ਜਾਂਚ ਅਧਿਕਾਰੀ ਮੌਕੇ ’ਤੇ ਪਹੁੰਚਣਗੇ। ਸੰਗੀਨ ਅਪਰਾਧ ਦੇ ਮਾਮਲੇ ਵਿਚ 7 ਸਾਲ ਦੀ ਸਜ਼ਾ ਦੇ ਨਾਲ ਸੀ. ਐਫ. ਐਸ. ਐਲ. ਟੀਮ ਦਾ ਮੌਕੇ ’ਤੇ ਆਉਣਾ ਲਾਜ਼ਮੀ ਹੋਵੇਗਾ । ਉਨ੍ਹਾਂ ਦਸਿਆ ਕਿ ਇਸ ਤੋਂ ਬਾਅਦ ਪੂਰੇ ਮਾਮਲੇ ਦੀ ਰਿਪੋਰਟ ਨਿਆ ਸੇਤੂ ਰਾਹੀਂ ਅਪਲੋਡ ਕੀਤੀ ਜਾਵੇਗੀ । ਕੋਈ ਵੀ ਅਧਿਕਾਰੀ ਇਸ ਜਾਣਕਾਰੀ ਨੂੰ ਇੱਕ ਕਲਿੱਕ ਨਾਲ ਦੇਖ ਸਕੇਗਾ । ਉਨ੍ਹਾਂ ਕਿਹਾ ਕਿ ਇਸ ਨਾਲ ਸਮੇਂ ਅਤੇ ਸਾਧਨਾਂ ਦੀ ਕਾਫ਼ੀ ਬੱਚਤ ਹੋਵੇਗੀ ।
ਇਸ ਮੌਕੇ ਡੀ. ਜੀ. ਪੀ. ਯਾਦਵ ਨੇ ਦਸਿਆ ਕਿ ਨਵੇਂ ਕਾਨੂੰਨ ਤਹਿਤ ਕੇਸਾਂ ਦਾ ਨਿਪਟਾਰਾ ਤੇਜ਼ੀ ਨਾਲ ਕੀਤਾ ਜਾਵੇਗਾ। ਪੰਜਾਬ ਇੰਜੀਨੀਅਰਿੰਗ ਕਾਲਜ ਵਿੱਚ ਆਮ ਲੋਕਾਂ ਦੇ ਨਾਲ-ਨਾਲ ਸਕੂਲੀ ਵਿਦਿਆਰਥੀਆਂ ਨੂੰ ਵੀ ਡੈਮੋ ਦਿਖਾ ਕੇ ਨਵੇਂ ਕਾਨੂੰਨਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਕਿਸੇ ਵੀ ਜੁਰਮ ਵਿਚ ਸ਼ਾਮਲ ਮੁਲਜ਼ਮ ਦੀ ਪਿਛਲੀ ਰਿਪੋਰਟ ਤੁਰਤ ਉਸ ਦੇ ਉਂਗਲਾਂ ਦੇ ਨਿਸ਼ਾਨ ਅਤੇ ਫ਼ੋਟੋ ਸਕੈਨ ਕਰ ਕੇ ਸਾਹਮਣੇ ਆ ਜਾਵੇਗੀ । ਜਿਸ ਵਿਚ ਪਤਾ ਚੱਲ ਸਕੇਗਾ ਕਿ ਮੁਲਜ਼ਮ ਪਹਿਲਾਂ ਕਿਸੇ ਅਪਰਾਧ ਵਿਚ ਸ਼ਾਮਲ ਸੀ ਜਾਂ ਨਹੀਂ। ਇਸ ਤੋਂ ਇਲਾਵਾ ਨਿਆਏ ਸੇਤੂ ਰਾਹੀਂ ਕੇਸਾਂ ਦੀ ਜਾਂਚ ਪ੍ਰਕਿਰਿਆ ਨੂੰ ਵੀ ਅਪਲੋਡ ਕੀਤਾ ਜਾਵੇਗਾ ।
ਉਨ੍ਹਾਂ ਦਸਿਆ ਕਿ ਐਸ. ਐਚ. ਓ. ਅਤੇ ਯੂਨਿਟ ਇੰਚਾਰਜ ਕੋਲ ਨਿਆ ਸੇਤੂ ਯੂਨਿਟ ਇੰਚਾਰਜ ਕੋਲ ਕੁੰਜੀ ਨਾਲ ਸਬੰਧਤ ਸਾਰੀ ਜਾਣਕਾਰੀ ਦੇਖਣ ਦੀ ਪਹੁੰਚ ਹੋਵੇਗੀ । ਐਸ. ਐਚ. ਓ., ਕ੍ਰਾਈਮ ਬ੍ਰਾਂਚ ਇੰਚਾਰਜ, ਆਪਰੇਸ਼ਨ ਸੈੱਲ ਇੰਚਾਰਜ ਦੀ ਤਰ੍ਹਾਂ ਇਸ ਸੂਚਨਾ ਨੂੰ ਦੇਖਣ ਦੀ ਇਜਾਜ਼ਤ ਹੋਵੇਗੀ । ਐਸ. ਐਚ. ਓ. ਅਤੇ ਯੂਨਿਟ ਇੰਚਾਰਜ ਹਰ ਮਾਮਲੇ ਦੀ ਜਾਣਕਾਰੀ ਲੈ ਸਕਦੇ ਹਨ । ਪੋਸਟਮਾਰਟਮ ਰਿਪੋਰਟ ਵਾਂਗ ਫਿੰਗਰ ਪ੍ਰਿੰਟ ਅਤੇ ਹੋਰ ਜਾਣਕਾਰੀ ਥਾਣੇ ਤੋਂ ਪ੍ਰਾਪਤ ਕੀਤੀ ਜਾ ਸਕੇਗੀ । ਡੀ. ਜੀ. ਪੀ. ਯਾਦਵ ਨੇ ਕਿਹਾ ਕਿ ਭਾਰਤ ਸਰਕਾਰ ਨੇ ਅੰਗਰੇਜ਼ਾਂ ਦੇ ਸਮੇਂ ਦੇ ਕਾਨੂੰਨ ਖਤਮ ਕਰ ਦਿਤੇ ਹਨ । ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਨੇ ਕਾਨੂੰਨ ਭਾਰਤੀਆਂ ਨੂੰ ਸਜ਼ਾ ਦੇਣ ਲਈ ਬਣਾਏ ਸਨ, ਤਾਂ ਕਿ ਭਾਰਤ ਦੇ ਲੋਕ ਆਜ਼ਾਦੀ ਦੀ ਲੜਾਈ ਵਿਚ ਸ਼ਾਮਲ ਨਾ ਹੋਣ । ਇਸ ਮੌਕੇ ਡੀ. ਜੀ. ਪੀ. ਨਾਲ ਚੰਡੀਗੜ੍ਹ ਦੀ ਐਸ. ਐਸ. ਪੀ ਕੰਵਰਦੀਪ ਕੌਰ, ਡੀ. ਐਸ. ਪੀ. ਉਦੇਪਾਲ ਸਿੰਘ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀ ਹਾਜ਼ਰ ਸਨ ।

Advertisement
Advertisement
Advertisement
Advertisement
Scroll to Top