Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 7:42 am

+91 90915 01313 , +91 90916 01313

punjabbanni@gmail.com
punjabbani@yahoo.com

ਕਮਿਸ਼ਨਰ ਨਗਰ ਨਿਗਮ ਪਟਿਆਲਾ ਨਾਲ ਵੈਲਫੇਅਰ ਸੋਸਾਇਟੀ ਦੀ ਮੀਟਿੰਗ ਹੋਈ

ਕਮਿਸ਼ਨਰ ਨਗਰ ਨਿਗਮ ਪਟਿਆਲਾ ਨਾਲ ਵੈਲਫੇਅਰ ਸੋਸਾਇਟੀ ਦੀ ਮੀਟਿੰਗ ਹੋਈ

ਕਮਿਸ਼ਨਰ ਨਗਰ ਨਿਗਮ, ਪਟਿਆਲਾ ਨਾਲ ਵੈਲਫੇਅਰ ਸੋਸਾਇਟੀ ਦੀ ਮੀਟਿੰਗ ਹੋਈ
ਪਟਿਆਲਾ : ਇੱਥੇ ਵੈਲਫੇਅਰ ਸੋਸਾਇਟੀ ਵਾਰਡ ਨੰਬਰ 2, ਭਾਦਸੋਂ ਰੋਡ ਪਟਿਆਲਾ ਦੀ ਮੀਟਿੰਗ ਨਗਰ ਨਿਗਮ ਕਮਿਸ਼ਨਰ ਰਜਤ ਉਬਰਾਏ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਗੁਰਪ੍ਰੀਤ ਸਿੰਘ ਐਸ. ਈ., ਕਰਿਸ਼ਨ ਕੁਮਾਰ ਪੀ. ਏ. ਅਤੇ ਸੁਸਾਇਟੀ ਵਲੋਂ ਸ੍ਰੀ ਡਾਕਟਰ ਦਰਸ਼ਨ ਪਾਲ ਪ੍ਰਧਾਨ, ਧਰਮ ਸਿੰਘ ਸੀਨੀਅਰ ਮੀਤ ਪ੍ਰਧਾਨ, ਕਰਮਚੰਦ ਭਾਰਦਵਾਜ ਸਕੱਤਰ, ਜਸਵੰਤ ਸਿੰਘ ਕੈਸ਼ੀਅਰ, ਹਰਵਿੰਦਰ ਸ਼ੁਕਲਾ ਐਮ. ਸੀ., ਟੇਕ ਸਿੰਘ, ਰਾਜਿੰਦਰ ਸਿੰਘ, ਸੱਤ ਪ੍ਰਕਾਸ਼, ਸਤਿੰਦਰ ਸ਼ਰਮਾ ਅਤੇ ਰਾਮ ਸਰੂਪ ਐਗਜੈਕਟਿਵ ਕਮੇਟੀ ਮੈਂਬਰਾਨ ਸ਼ਾਮਲ ਹੋਏ । ਮੀਟਿੰਗ ਸਦਭਾਵਨਾ ਭਰੇ ਮਾਹੌਲ ਵਿੱਚ ਹੋਈ ਅਤੇ ਕਮਿਸ਼ਨਰ ਸਾਹਿਬ ਨੇ ਧਿਆਨ ਨਾਲ ਇਲਾਕਾ ਨਿਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਸੁਣ ਕੇ ਜਲਦੀ ਹੱਲ ਕਰਨ ਦਾ ਭਰੋਸਾ ਦਿਵਾਇਆ । ਜਿਵੇਂ ਵਾਰਡ ਨੰਬਰ 2 ਦੀ 40 ਫੁੱਟੀ ਸੜਕ ਸਮੇਤ ਸਮੁੱਚੇ ਮੁਹੱਲਿਆ ਦੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ, ਬੰਦ ਸੀਵਰੇਜ਼ ਦੀ ਇੱਕ ਮਹੀਨੇ ਅੰਦਰ ਸਫਾਈ, ਭਾਦਸੋਂ ਰੋਡ ਤੋਂ ਥਾਪਰ ਕਾਲਜ ਦੀ ਕੰਧ ਨਾਲ ਅਬਲੋਵਾਲ ਮੋੜ ਤੱਕ ਸੜਕ ਚੋੜੀ ਕਰਵਾਉਣਾ, ਅਵਾਰਾ ਪਸ਼ੂਆਂ ਤੇ ਜਾਨਵਰਾਂ ਤੋਂ ਰਾਹਤ, ਭਾਦਸੋਂ ਰੋਡ ਪੁਰਾਣੀ ਚੁੰਗੀ ਨਵੀਂ ਚੁੰਗੀ, ਚੀਮਾ ਚੌਂਕ ਤੇ ਟ੍ਰੈਫਿਕ ਲਾਈਟਾਂ ਲਗਾ ਕੇ ਚਾਲੂ ਕਰਨ, ਆਵਾਜਾਈ ਦਾ ਸੁਚਾਰੂ ਪ੍ਰਬੰਧ ਕਰਨ, ਮੇਨ ਰੋਡ ਤੇ ਇਨਕਰੋਚਮੈਂਟ ਹਟਾਉਣ, ਸਟਰੀਟ ਲਾਈਟ ਦੇ ਬੰਦ ਪੁਆਇੰਟ ਠੀਕ ਕਰਵਾਉਣ, ਡਰੇਨ ਤੇ ਦਰਸ਼ਨ ਕਲੋਨੀ ਤੱਕ ਸਟਰੀਟ ਲਾਈਟ ਦੇ ਨਵੇਂ ਪੁਆਇੰਟ ਲਗਵਾਉਣ ਪੀਣ ਦੇ ਪਾਣੀ ਦਾ ਯੋਗ ਪ੍ਰਬੰਧ ਕਰਨ, ਪਾਣੀ ਦਾ ਪ੍ਰੈਸ਼ਰ ਵਧਾਉਣ, ਮੱਖੀ ਮੱਛਰ ਤੋਂ ਬਚਾਅ ਲਈ ਜਲਦੀ ਸਪਰੇਅ ਕਰਵਾਉਣ, ਕਲੋਨੀਆਂ ਦੀ ਯੋਗ ਸਫਾਈ, ਪ੍ਰੇਮ ਨਗਰ ਤੋਂ ਗੁਰਦੁਆਰਾ ਸਾਹਿਬ ਅੱਗੇ ਰੰਬਲ ਸਟਰਿਪਸ ਲਗਾਉਣ, ਭਾਦਸੋਂ ਰੋਡ ਪੁਰਾਣੀ ਚੁੰਗੀ ਤੋਂ ਭਾਖੜਾ ਨਹਿਰ ਤੱਕ ਸੜਕ ਤੇ ਡੀਵਾਈਡਰ ਬਣਾਉਣ, ਥਾਪਰ ਚੌਂਕ ਵਿੱਚ ਜੇਲ੍ਹ ਦੀ ਕੰਧ ਨਾਲ ਸਲਿਪ ਰੋਡ ਬਣਾਉਣ ਆਦਿ ਮੰਗਾਂ ਦਾ ਜਲਦੀ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ।

Advertisement
Advertisement
Advertisement
Advertisement
Scroll to Top