Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 10 Oct 2026 | 12:41 am

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬ ਸਟੇਟ ਕਰਮਚਾਰੀ ਦਲ ਦੀ ਇਕੱਤਰਤਾ ਸਿਹਤ ਸੇਵਾਵਾਂ ਦੇ ਦਫਤਰ ਵਿਖੇ ਹੋਈ

ਪੰਜਾਬ ਸਟੇਟ ਕਰਮਚਾਰੀ ਦਲ ਦੀ ਇਕੱਤਰਤਾ ਸਿਹਤ ਸੇਵਾਵਾਂ ਦੇ ਦਫਤਰ ਵਿਖੇ ਹੋਈ

ਪੰਜਾਬ ਸਟੇਟ ਕਰਮਚਾਰੀ ਦਲ ਦੀ ਇਕੱਤਰਤਾ ਸਿਹਤ ਸੇਵਾਵਾਂ ਦੇ ਦਫਤਰ ਵਿਖੇ ਹੋਈ
ਪਟਿਆਲ਼ਾ : ਪੰਜਾਬ ਸਟੇਟ ਕਰਮਚਾਰੀ ਦਲ ਦੀ ਇਕੱਤਰਤਾ ਸਿਹਤ ਸੇਵਾਵਾਂ ਦੇ ਦਫਤਰ ਵਿਖੇ ਹੋਈ । ਇਸ ਮੌਕੇ ਸੂਬਾਈ ਦਲ ਦੇ ਪ੍ਰਧਾਨ ਹਰੀ ਸਿੰਘ ਟੌਹੜਾ ਨੇ ਆਖਿਆ ਕਿ ਬਾਬਾ ਸਾਹਿਬ ਡਾ. ਅੰਬਦੇਕਰ ਜੋ ਕਿ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਸਨ । ਉਨ੍ਹਾਂ ਖਿਲਾਫ ਕਿਸੇ ਕਿਸਮ ਦੀ ਟਿੱਪਣੀ ਕਰਨੀ ਬਹੁਤ ਮੰਦੀ ਗੱਲ ਹੈ ਕਿਉਂਕਿ ਉਹ ਇੱਕ ਸਤਿਕਾਰਯੋਗ ਸਖਸੀਅਤ ਸਨ । ਉਨ੍ਹਾਂ ਸਮਿਆਂ ਵਿੱਚ ਸੰਵਿਧਾਨ ਨੂੰ ਤਿਆਰ ਕਰਨਾ ਬਹੁਤ ਵੱਡੀ ਗੱਲ ਸੀ ਅਤੇ ਬਹੁਤ ਸਾਰੀਆ ਸਹੂਲਤਾਂ ਗਰੀਬ ਵਰਗ ਅਤੇ ਮੁਲਾਜਮਾਂ ਲਈ ਟਰੇਡ ਯੂਨੀਅਨ ਰਾਈਟਸ ਦੇਣੇ ਉਹ ਵੀ ਸੰਵਿਧਾਨ ਵਿੱਚ ਦਰਜ ਹਨ, ਜੋ ਕਿ ਬਾਬਾ ਸਾਹਿਬ ਦੀ ਦੇਣ ਹੈ । ਟੌਹੜਾ ਨੇ ਮੁਲਾਜਮ ਮੰਗਾਂ ਦਾ ਜਿਕਰ ਕਰਦਿਆ ਦੱਸਿਆ ਕਿ ਮੁਲਾਜਮਾਂ ਦੀਆਂ ਮੰਗਾਂ ਜੋ ਲੰਬੇ ਸਮੇਂ ਤੋਂ ਲਮਕ ਅਵਸਥਾ ਵਿੱਚ ਪਈਆਂ ਹਨ । ਉਨ੍ਹਾਂ ਦੀ ਪੂਰਤੀ ਲਈ ਸਰਕਾਰ ਕਿਸੇ ਕਿਸਮ ਦੀ ਪਹਿਲ ਕਦਮੀ ਨਹੀ ਕਰ ਰਹੀ । ਸਰਕਾਰ ਨੂੰ ਚਾਹੀਦਾ ਹੈ ਕਿ ਮੁਲਾਜਮ ਮੰਗਾਂ ਦੀ ਪੂਰਤੀ ਕਰੇ। ਪੰਜਾਬ ਸਰਕਾਰ ਨੇ ਜੋ ਘੱਟੋ-ਘੱਟ ਉਜਰਤਾ ਵਿੱਚ 63 ਰੁਪਏ ਵਾਧਾ ਕੀਤਾ ਹੈ । ਇਹ ਗਰੀਬ ਵਰਗ ਨਾਲ ਬੇਇਨਸਾਫੀ ਹੈ।ਵਿਭਾਗਾ ਵਿੱਚ ਪੁਨਰਗਠਨ ਦਾ ਬਹਾਨਾ ਬਣਾ ਕੇ ਜੋ ਆਸਾਮੀਆਂ ਵਿਭਾਗਾ ਵਿੱਚ ਖਤਮ ਕੀਤੀਆਂ ਗਈਆਂ ਹਨ। ਉਸ ਕਾਰਨ ਠੇਕੇਦਾਰੀ ਪ੍ਰਣਾਲੀ ਜਿਆਦਾ ਵਧ ਰਹੀ ਹੈ, ਜਿਸ ਕਾਰਨ ਗਰੀਬ ਲੋਕਾ ਦਾ ਸੋਸਣ ਹੋ ਰਿਹਾ ਹੈ । ਇਸ ਮੌਕੇ ਹੋਰਨਾ ਤੋਂ ਇਲਾਵਾ ਰਾਕੇਸ਼ ਬਾਤਿਸ਼ ਸਕੱਤਰ, ਕਰਨੈਲ ਸਿੰਘ ਰਾਈ ਜੰਗਲਾਤ ਵਿਭਾਗ ਪ੍ਰਧਾਨ, ਜੋਗਰਾਜ ਸਿੰਘ ਸਿਹਤ ਸੇਵਾਵਾ, ਸਤਪਾਲ ਸਿੰਘ ਖਾਨਪੁਰ ਆਦਿ ਨੇ ਵੀ ਆਪਣੇ ਵਿਚਾਰ ਸਾਂਝਿਆ ਕਰਦਿਆ ਆਖਿਆ ਕਿ ਵਿਭਾਗਾ ਦੇ ਅਧਿਕਾਰੀ ਸਵਰਗਵਾਸ ਹੋਏ ਕਰਮਚਾਰੀਆਂ ਦੇ ਵਾਰਿਸਾ ਨੂੰ ਨੌਕਰੀਆਂ ਬਿਨ੍ਹੇ ਅੜਿਕੇ ਦੇਣ ਅਤੇ ਜੋ ਮੰਗਾਂ ਸਰਕਾਰ ਵੱਲੋਂ ਪ੍ਰਵਾਨ ਕੀਤੀਆਂ ਹੋਈਆਂ ਹਨ ਉਹ ਵੀ ਤੁਰੰਤ ਲਾਗੂ ਕਰਨ ।

Advertisement
Advertisement
Advertisement
Advertisement
Scroll to Top