Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 10:32 am

+91 90915 01313 , +91 90916 01313

punjabbanni@gmail.com
punjabbani@yahoo.com

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕਿਆਂ ਤੇ ਕੀਤੀ ਅਸਤੀਫੇ ਦੀ ਮੰਗ : ਅਵਤਾਰ ਸਿੰਘ ਕੈਂਥ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕਿਆਂ ਤੇ ਕੀਤੀ ਅਸਤੀਫੇ ਦੀ ਮੰਗ : ਅਵਤਾਰ ਸਿੰਘ ਕੈਂਥ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕਿਆਂ ਤੇ ਕੀਤੀ ਅਸਤੀਫੇ ਦੀ ਮੰਗ : ਅਵਤਾਰ ਸਿੰਘ ਕੈਂਥ
ਪਟਿਆਲਾ : ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸੇ੍ਰਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ, ਪੀ. ਐਸ. ਪੀ. ਸੀ. ਐਲ. / ਪੀ. ਐਸ. ਟੀ. ਸੀ. ਐਲ., ਪੰਜਾਬ ਅਤੇ ਐਸ. ਸੀ. /ਬੀ. ਸੀ. ਕਰਮਚਾਰੀ ਅਤੇ ਲੋਕ ਏਕਤਾ ਫਰੰਟ ਪੰਜਾਬ ਵੱਲੋ ਮੁੱਖ ਚੌਕ ਸ਼ੇਰਾਂ ਵਾਲਾ ਗੇਟ ਪਟਿਆਲਾ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਬਾਰੇ ਸੰਸਦ ਵਿੱਚ ਕੀਤੀ ਗਈ ਗਲਤ ਟਿੱਪਣੀ ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਅਮਿਤ ਸ਼ਾਹ ਦਾ ਚੌਕ ਵਿੱਚ ਪੁਤਲਾ ਫੂਕਿਆਂ ਗਿਆ ਅਤੇ ਭਾਰਤ ਸਰਕਾਰ ਤੋ ਤੁਰੰਤ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਵੀ ਕੀਤੀ ਗਈ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਜੱਥੇਬੰਦੀ ਦੇ ਸੂਬਾ ਪ੍ਰਧਾਨ ਸ੍ਰੀ ਅਵਤਾਰ ਸਿੰਘ ਕੈਂਥ, ਫਰੰਟ ਦੇ ਸੂਬਾ ਕੋ ਕਨਵੀਨਰ ਸਵਰਨ ਸਿੰਘ ਬੰਗਾਂ, ਇੰਜ. ਮੇਜਰ ਸਿੰਘ ਜਿਲਾ ਪ੍ਰਧਾਨ ਬੀਐਸਪੀ, ਅਮਨਦੀਪ ਕੇਸਲਾ ਪ੍ਰਧਾਨ ਭੀਮ ਆਰਮੀ, ਸੋਨੀ ਗਿੱਲ ਅੰਬੇਡਕਰ ਚੇਤਨਾ ਮੰਚ, ਹਰਵਿੰਦਰ ਸਿੰਘ ਨਰੜੂ ਅਤੇ ਗੁਰਵਿੰਦਰ ਸਿੰਘ ਗੁਰੂ ਵੱਲੋ ਦੱਸਿਆ ਗਿਆ ਕਿ ਐਸ. ਸੀ. /ਬੀ. ਸੀ. ਸਮਾਜ ਦੀ ਆਵਾਜ਼ ਬੁਲੰਦ ਕਰਨ ਵਾਲੇ ਅਤੇ ਸਮਾਜਿਕ ਹੱਕ ਦਿਵਾਉਣ ਵਾਲੇ ਇਨਸਾਨ ਬਾਬਾ ਸਾਹਿਬ ਡਾ:ਭੀਮ ਰਾਓ ਅੰਬੇਡਕਰ ਜੀ ਵਿਰੁੱਧ ਜੇਕਰ ਕੋਈ ਵੀ ਬੋਲੇਗਾ ਤਾਂ ਸਮੁੱਚਾ ਸਮਾਜ ਇਸਦਾ ਵਿਰੋਧ ਕਰੇਗਾ । ਆਗੂਆਂ ਵੱਲੋ ਦੱਸਿਆ ਗਿਆ ਕਿ ਉਹਨਾਂ ਦੇ ਸਮਾਜ ਲਈ ਡਾ. ਅੰਬੇਡਕਰ ਹੀ ਭਗਵਾਨ ਹਨ ਕਿਉਕਿ ਉਹਨਾਂ ਸਮਿਆਂ ਵਿੱਚ ਜਦੋ ਕਿਸੇ ਵੀ ਭਗਵਾਨ ਨੇ ਇਸ ਸਮਾਜ ਦੀ ਬਾਂਹ ਨਹੀ ਫੜੀ ਤਾਂ ਬਾਬਾ ਸਾਹਿਬ ਦੀ ਘਾਲਣਾ ਸਦਕਾ ਹੀ ਇਸ ਸਮਾਜ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਹੱਕਾਂ ਦੀ ਪਾ੍ਰਪਤੀ ਹੋਈ । ਅੱਜ ਦੇ ਰੋਸ ਪ੍ਰਦਰਸ਼ਨ ਨੂੰ ਅਵਤਾਰ ਸਿੰਘ ਕੈਂਥ, ਗੁਰਵਿੰਦਰ ਸਿੰਘ ਗੁਰੂ, ਇੰਜ. ਮੇਜਰ ਸਿੰਘ, ਅਮਨਦੀਪ ਕੇਸਲਾ, ਸਵਰਨ ਸਿੰਘ ਬੰਗਾਂ, ਸੋਨੀ ਗਿੱਲ, ਹਰਵਿੰਦਰ ਨਰੜੂ, ਮਨਦੀਪ ਕੌਰ ਕੈਂਥ, ਰਾਜ ਕੁਮਾਰ, ਨਰਿੰਦਰ ਸਿੰਘ ਕਲਸੀ, ਰਮੇਸ਼ ਕੁਮਾਰ, ਅਰੁਣ ਕੁਮਾਰ ਟਾਂਕ, ਮਹੇਸ ਕੁਮਾਰ ਬਾਗੜੀ, ਅਮਰੀਕ ਸਿੰਘ, ਮਨਜੀਤ ਸਿੰਘ, ਗਿਆਨ ਚੰਦ, ਅਮਰਜੀਤ ਸਿੰਘ ਬਾਗੀ, ਇੰਜ. ਜਸਵੀਰ ਸਿੰਘ ਰੁੜਕੀ, ਇੰਜ. ਨਿਰਮਲ ਸਿੰਘ ਲੰਗ, ਪਾਲ ਸਿੰਘ, ਅਨਿਲ ਕੁਮਾਰ ਪ੍ਰਧਾਨ, ਰਾਜਵੰਤ ਸਿੰਘ, ਰੋਹਿਤ ਕੁਮਾਰ, ਮਨੀਸ਼ ਕੁਮਾਰ, ਮਨਜੀਤ ਸਿੰਘ, ਰਜਿੰਦਰਪਾਲ, ਕੁਲਦੀਪ ਸਿੰਘ ਕੈਂਥ, ਗੁਰਪੀ੍ਰਤ ਕੌਰ, ਬੇਬੀ ਰਾਣੀ ਅਤੇ ਕਿਰਨਜੀਤ ਕੌਰ ਵੱਲੋ ਵੀ ਸੰਬੋਧਿਤ ਕੀਤਾ ਗਿਆ ।

Advertisement
Advertisement
Advertisement
Advertisement
Scroll to Top