Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 09 Oct 2026 | 2:09 pm

+91 90915 01313 , +91 90916 01313

punjabbanni@gmail.com
punjabbani@yahoo.com

ਕੇਂਦਰੀ ਜਾਂਚ ਏਜੰਸੀ ਪਹੁੰਚੀ ਕੇ. ਜੇ. ਐਫ. ਦੇ ਅੱਤਵਾਦੀ ਫਤਿਹ ਸਿੰਘ ਬਾਗੀ ਦੇ ਘਰ

ਕੇਂਦਰੀ ਜਾਂਚ ਏਜੰਸੀ ਪਹੁੰਚੀ ਕੇ. ਜੇ. ਐਫ. ਦੇ ਅੱਤਵਾਦੀ ਫਤਿਹ ਸਿੰਘ ਬਾਗੀ ਦੇ ਘਰ

ਕੇਂਦਰੀ ਜਾਂਚ ਏਜੰਸੀ ਪਹੁੰਚੀ ਕੇ. ਜੇ. ਐਫ. ਦੇ ਅੱਤਵਾਦੀ ਫਤਿਹ ਸਿੰਘ ਬਾਗੀ ਦੇ ਘਰ
ਤਰਨਤਾਰਨ : ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿਖੇ ਕੁੱਝ ਦਿਨ ਪਹਿਲਾਂ ਐਨਕਾਉਂਟਰ ਵਿਚ ਮਾਰੇ ਗਏ ਖਾਲਿਸਤਾਨੀ ਅੱਤਵਾਦੀਆਂ ਦੇ ਹੈਂਡਲਰ ਫਤਿਹ ਸਿੰਘ ਬਾਗੀ ਦੇ ਤਰਨਤਾਰਨ ਸਥਿਤ ਘਰ `ਤੇ ਮੰਗਲਵਾਰ ਨੂੰ ਰਾਸ਼ਟਰੀ ਸੁਰੱਖਿਆ ਏਜੰਸੀ ( ਐਨ. ਆਈ. ਏ) ਨੇ ਛਾਪਾ ਮਾਰਿਆ। ਇਹ ਛਾਪੇਮਾਰੀ ਤਰਨਤਾਰਨ ਦੇ ਪਿੰਡ ਮੀਆਂਪੁਰ ਵਿੱਚ ਕੀਤੀ ਗਈ । ਮੰਗਲਵਾਰ ਸਵੇਰੇ ਜਦੋਂ ਛਾਪੇਮਾਰੀ ਹੋਈ ਤਾਂ ਪੂਰੇ ਪਿੰਡ `ਚ ਦਹਿਸ਼ਤ ਫੈਲ ਗਈ। ਜਿੱਥੇ ਫਤਿਹ ਸਿੰਘ ਬਾਗੀ ਦੀ ਮਾਤਾ ਅਤੇ ਪਿਤਾ ਤੋਂ ਵੀ ਪੁੱਛਗਿੱਛ ਕੀਤੀ ਗਈ । ਐਨ. ਆਈ. ਏ. ਨੇ ਤਰਨਤਾਰਨ ਦੇ ਪਿੰਡ ਸਰਾਏ ਅਮਾਨਤ ਖਾਂ ਤੋਂ ਬਾਗੀ ਬਾਰੇ ਸਾਰੀ ਜਾਣਕਾਰੀ ਵੀ ਹਾਸਲ ਕੀਤੀ ਅਤੇ ਫਿਰ ਟੀਮ ਦਿੱਲੀ ਲਈ ਰਵਾਨਾ ਹੋ ਗਈ । ਫਤਿਹ ਸਿੰਘ ਬਾਗੀ ਪੜ੍ਹਾਈ ਲਈ ਵਿਦੇਸ਼ ਗਏ ਹੋਏ ਸਨ । ਬਾਗੀ ਦੇ ਪਿਤਾ ਜੋਗਿੰਦਰ ਸਿੰਘ ਅਤੇ ਦਾਦਾ ਜੀ ਦੋਵੇਂ ਭਾਰਤੀ ਫੌਜ ਵਿੱਚ ਸੇਵਾ ਕਰਦੇ ਸਨ, ਇਸ ਦੇ ਨਾਲ ਹੀ ਬਾਗੀ ਦਾ ਵੱਡਾ ਭਰਾ ਗੁਰਜੀਤ ਸਿੰਘ ਅਜੇ ਵੀ ਭਾਰਤੀ ਫੌਜ ਵਿੱਚ ਹੈ ਅਤੇ ਰਾਜਸਥਾਨ ਵਿੱਚ ਤਾਇਨਾਤ ਹੈ।ਜੋਗਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ-ਜਗਜੀਤ ਸਿੰਘ ਉਰਫ ਫਤਿਹ ਸਿੰਘ ਬਾਗੀ ਪਿਛਲੇ ਦਸ ਸਾਲਾਂ ਤੋਂ ਵਿਦੇਸ਼ ਵਿਚ ਰਹਿ ਰਿਹਾ ਹੈ । ਉਹ ਸਾਫਟਵੇਅਰ ਇੰਜਨੀਅਰਿੰਗ ਵਿੱਚ ਡਿਪਲੋਮਾ ਕਰਨ ਲਈ ਯੂਕੇ ਗਿਆ ਸੀ । ਕਰੀਬ 8 ਸਾਲ ਪਹਿਲਾਂ ਉਸ ਨੂੰ ਉਸ ਦੇ ਪਰਿਵਾਰ ਨੇ ਕਿਸੇ ਹੋਰ ਜਾਤੀ ਨਾਲ ਵਿਆਹ ਕਰਵਾ ਕੇ ਘਰੋਂ ਕੱਢ ਦਿੱਤਾ ਸੀ, ਉਥੇ ਫੌਜ `ਚ ਕੰਮ ਕਰਦੇ ਹੋਏ ਉਹ ਪੰਜਾਬ `ਚ ਅੱਤਵਾਦੀ ਹਮਲੇ ਕਰ ਰਿਹਾ ਹੈ ।

Advertisement
Advertisement
Advertisement
Advertisement
Scroll to Top