Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 25 Sep 2026 | 10:04 am

+91 90915 01313 , +91 90916 01313

punjabbanni@gmail.com
punjabbani@yahoo.com

ਕੈਨੇਡਾ-ਅਮਰੀਕਾ ਸਰਹੱਦ `ਤੇ ਵਰਕ ਪਰਮਿਟ ਅਤੇ ਸਟੱਡੀ ਪਰਮਿਟਾਂ ਲਈ ਫਲੈਗਪੋਲਿੰਗ ਹੋਈ ਖਤਮ

ਕੈਨੇਡਾ-ਅਮਰੀਕਾ ਸਰਹੱਦ `ਤੇ ਵਰਕ ਪਰਮਿਟ ਅਤੇ ਸਟੱਡੀ ਪਰਮਿਟਾਂ ਲਈ ਫਲੈਗਪੋਲਿੰਗ ਹੋਈ ਖਤਮ

ਕੈਨੇਡਾ-ਅਮਰੀਕਾ ਸਰਹੱਦ `ਤੇ ਵਰਕ ਪਰਮਿਟ ਅਤੇ ਸਟੱਡੀ ਪਰਮਿਟਾਂ ਲਈ ਫਲੈਗਪੋਲਿੰਗ ਹੋਈ ਖਤਮ
ਓਟਾਵਾ : ਕੈਨੇਡਾ ਦੇ ਸੀ. ਬੀ. ਐਸ. ਏ. ਅਨੁਸਾਰ ਕੈਨੇਡਾ ਦੀ ਬਾਰਡਰ ਯੋਜਨਾ ਦੇ ਹਿੱਸੇ ਵਜੋਂ ਕੈਨੇਡਾ ਸਰਕਾਰ ਦੁਆਰਾ ਐਲਾਨ ਕੀਤਾ ਗਿਆ ਹੈ ਕਿ 23 ਦਸੰਬਰ ਨੂੰ ਰਾਤ 11:59 ਵਜੇ ਈ. ਟੀ. ਲਾਗੂ ਕਾਨੂੰਨ ਅਨੁਸਾਰ ਪ੍ਰਵੇਸ਼ ਬੰਦਰਗਾਹ `ਤੇ ਫਲੈਗਪੋਲਰ ਨੂੰ ਕੰਮ (ਵਰਕ ਪਰਮਿਟ) ਅਤੇ ਸਟੂਡੈਂਟ ਪਰਮਿਟ ਪ੍ਰਦਾਨ ਨਹੀਂ ਕੀਤੇ ਜਾਣਗੇ।ਦੱਸਣਯੋਗ ਹੈ ਕਿ ਫਲੈਗਪੋਲਿੰਗ ਉਦੋਂ ਹੁੰਦੀ ਹੈ ਜਦੋਂ ਕੋਈ ਵਿਦੇਸ਼ੀ ਨਾਗਰਿਕ ਜੋ ਕੈਨੇਡਾ ਵਿੱਚ ਅਸਥਾਈ ਰਿਹਾਇਸ਼ੀ ਰੁਤਬਾ (ਟੈਪਰੈਰੀ ) ਰੱਖਦੇ ਹਨ ਜਾਂ ਕੈਨੇਡਾ ਛੱਡ ਦਿੰਦੇ ਹਨ ਅਤੇ ਅਮਰੀਕਾ ਦੀ ਫੇਰੀ ਤੋਂ ਬਾਅਦ ਕੈਨੇਡਾ ਦੇ ਪ੍ਰਵੇਸ਼ ਦੇ ਬੰਦਰਗਾਹ `ਤੇ ਇਮੀਗ੍ਰੇਸ਼ਨ ਸੇਵਾਵਾਂ ਤੱਕ ਪਹੁੰਚ ਕਰਨ ਲਈ ਦੁਬਾਰਾ ਦਾਖਲ ਹੁੰਦੇ ਹਨ, ਇਸ ਲਈ ਅਮਰੀਕਾ, ਕੈਨੇਡਾ ਬਾਰਡਰ ਸੰਧੀ ਅਨੁਸਾਰ ਸਰਹੱਦ `ਤੇ ਸ਼ਖਤ ਪਾਬੰਦੀ ਲਗਾ ਦਿੱਤੀ ਗਈ ਹੈ । ਇੰਮੀਗਰੇਸ਼ਨ ਮੰਤਰੀ ਮਾਰਕ ਮਿਲਰ ਅਨੁਸਾਰ ਸਰਹੱਦ `ਤੇ ਇਮੀਗ੍ਰੇਸ਼ਨ ਸੇਵਾਵਾਂ ਕੈਨੇਡਾ ਪਹੁੰਚਣ ਵਾਲੇ ਵਿਅਕਤੀਆਂ ਲਈ ਹੁੰਦੀਆਂ ਹਨ, ਨਾ ਕਿ ਪਹਿਲਾਂ ਤੋਂ ਕੈਨੇਡਾ ਵਿੱਚ ਮੌਜੂਦ ਲੋਕਾਂ ਲਈ। ਕੰਮ ਜਾਂ ਸਟੱਡੀ ਪਰਮਿਟਾਂ ਲਈ ਅਰਜ਼ੀਆਂ ਅਤੇ ਨਵਿਆਉਣ ਲਈ । ਹੁਣ ਇਸ ਹਾਲਾਤ ਵਿੱਚ ਬਿਨੈਕਾਰ ਨੂੰ ਕੈਨੇਡਾ ਛੱਡਣ ਲਈ ਮਜਬੂਰ ਕੀਤਾ ਜਾ ਸਕਦਾ ਹੈ ।ਇਹ ਵੀ ਪਤਾ ਲੱਗਾ ਹੈ ਜਿਨ੍ਹਾਂ ਦੇ ਪੰਜ ਜਾਂ ਦਸ ਸਾਲਾਂ ਲਈ ਕੈਨੇਡਾ ਦੇ ਵੀਜ਼ੇ ਲੱਗੇ, ਹੁਣ ਜਾਂਚ ਦੌਰਾਨ ਖ਼ਾਮੀਆਂ ਪਾਈਆਂ ਜਾਣ ’ਤੇ ਉਹ ਵੀਜ਼ੇ ਵੀ ਕੈਂਸਲ ਕੀਤੇ ਜਾ ਰਹੇ ਹਨ ।

Advertisement
Advertisement
Advertisement
Advertisement
Scroll to Top