Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 09 Oct 2026 | 4:42 pm

+91 90915 01313 , +91 90916 01313

punjabbanni@gmail.com
punjabbani@yahoo.com

ਪਿਆਜ਼ਾਂ ਦੀ ਡਿੱਗਦੀ ਕੀਮਤ ਦੇ ਚਲਦਿਆਂ ਕਿਸਾਨ ਨੇ ਪਹਿਣਾਇਆ ਮਹਾਰਾਸ਼ਟਰ ਦੇ ਮੱਛੀ ਪਾਲਣ ਮੰਤਰੀ ਨਿਤੇਸ਼ ਰਾਣੇ ਨੂੰ ਪਿਆਜ਼ਾਂ ਦਾ ਹਾਰ

ਪਿਆਜ਼ਾਂ ਦੀ ਡਿੱਗਦੀ ਕੀਮਤ ਦੇ ਚਲਦਿਆਂ ਕਿਸਾਨ ਨੇ ਪਹਿਣਾਇਆ ਮਹਾਰਾਸ਼ਟਰ ਦੇ ਮੱਛੀ ਪਾਲਣ ਮੰਤਰੀ ਨਿਤੇਸ਼ ਰਾਣੇ ਨੂੰ ਪਿਆਜ਼ਾਂ ਦਾ ਹਾਰ

ਪਿਆਜ਼ਾਂ ਦੀ ਡਿੱਗਦੀ ਕੀਮਤ ਦੇ ਚਲਦਿਆਂ ਕਿਸਾਨ ਨੇ ਪਹਿਣਾਇਆ ਮਹਾਰਾਸ਼ਟਰ ਦੇ ਮੱਛੀ ਪਾਲਣ ਮੰਤਰੀ ਨਿਤੇਸ਼ ਰਾਣੇ ਨੂੰ ਪਿਆਜ਼ਾਂ ਦਾ ਹਾਰ
ਨਾਸਿਕ : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਨਾਸਿਕ ਦੇ ਬਗਲਾਨ ਤਾਲੁਕਾ ਵਿਚ ਇਕ ਸਮਾਗਮ ’ਚ ਇਕ ਕਿਸਾਨ ਨੇ ਮਹਾਰਾਸ਼ਟਰ ਦੇ ਮੱਛੀ ਪਾਲਣ ਮੰਤਰੀ ਨਿਤੇਸ਼ ਰਾਣੇ ਨੂੰ ਪਿਆਜ਼ਾਂ ਦਾ ਹਾਰ ਪਹਿਨਾਇਆ । ਰੈਲੀ ਵਿਚ ਸ਼ਾਮਲ ਇਕ ਕਿਸਾਨ ਨੇ ਜ਼ਿਲ੍ਹੇ ’ਚ ਪਿਆਜ਼ ਦੀਆਂ ਡਿੱਗਦੀਆਂ ਕੀਮਤਾਂ ਦੇ ਵਿਰੋਧ ਵਿਚ ਮੰਤਰੀ ਨੂੰ ਪਿਆਜ਼ ਦਾ ਹਾਰ ਪਹਿਨਾਇਆ, ਇਸ ਨਾਲ ਅਚਾਨਕ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਬਗਲਾਨ ਤਾਲੁਕਾ ਦੀ ਜੈਖੇੜਾ ਪੁਲਿਸ ਨੇ ਤੁਰਤ ਕਿਸਾਨ ਨੂੰ ਹੇਠਾਂ ਖਿੱਚ ਲਿਆ ਅਤੇ ਕੁਝ ਘੰਟਿਆਂ ਲਈ ਹਿਰਾਸਤ ਵਿਚ ਰਖਿਆ। ਨਿਤੇਸ਼ ਰਾਣੇ ਬਗਲਾਨ ਤਾਲੁਕਾ ਦੇ ਚਿਰਾਈ ਪਿੰਡ ’ਚ ਸਨ, ਜਿੱਥੇ ਉਹ ਸੋਮਵਾਰ ਰਾਤ ਕਰੀਬ 9 ਵਜੇ ‘ਸੰਤ ਨਿਵਰਤੀਨਾਥ ਮਹਾਰਾਜ ਦੇ ਪਾਦੁਕਾ ਦਰਸ਼ਨ’ ਲਈ ਆਯੋਜਤ ਪ੍ਰੋਗਰਾਮ ’ਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ । ਇਸ ਤੋਂ ਬਾਅਦ ਮਹਿੰਦਰ ਲਹੂ ਸੂਰਿਆਵੰਸ਼ੀ ਨਾਂ ਦਾ ਕਿਸਾਨ ਸਟੇਜ ’ਤੇ ਪਹੁੰਚਿਆ ਅਤੇ ਮੰਤਰੀ ਨੂੰ ਪਿਆਜ਼ ਦਾ ਹਾਰ ਪਹਿਨਾਇਆ । ਉਸ ਨੇ ਲੋਕਾਂ ਨੂੰ ਸੰਬੋਧਨ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਪੁਲਸ ਨੇ ਉਸ ਨੂੰ ਰੋਕ ਦਿਤਾ।ਪੁਲਸ ਨੇ ਕਿਸਾਨ ਵਿਰੁਧ ਭਾਰਤੀ ਨਿਆਂਇਕ ਸੰਹਿਤਾ ਦੀ ਧਾਰਾ 223 ਤਹਿਤ ਕੇਸ ਦਰਜ ਕਰ ਲਿਆ ਹੈ । ਪੁਲਸ ਨੇ ਦਸਿਆ ਕਿ ਕਿਸਾਨ ਨੂੰ ਕੁਝ ਘੰਟਿਆਂ ਲਈ ਹਿਰਾਸਤ ਵਿਚ ਲਿਆ ਗਿਆ ਅਤੇ ਨੋਟਿਸ ਦੇਣ ਮਗਰੋਂ ਛੱਡ ਦਿਤਾ ਗਿਆ ।

Advertisement
Advertisement
Advertisement
Advertisement
Scroll to Top