Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Monday, 17 Aug 2026 | 10:02 am

+91 90915 01313 , +91 90916 01313

punjabbanni@gmail.com
punjabbani@yahoo.com

ਠਾਣੇ ਸੈਸ਼ਨ ਅਦਾਲਤ ਨੇ ਸੁਣਾਈ 10 ਸਾਲਾ ਪੋਤੀ ਦੀ ਗਵਾਹੀ ਦੇ ਆਧਾਰ ’ਤੇ 76 ਸਾਲਾ ਦਾਦੀ ਨੂੰ ਉਮਰ ਕੈਦ ਦੀ ਸਜ਼ਾ

ਠਾਣੇ ਸੈਸ਼ਨ ਅਦਾਲਤ ਨੇ ਸੁਣਾਈ 10 ਸਾਲਾ ਪੋਤੀ ਦੀ ਗਵਾਹੀ ਦੇ ਆਧਾਰ ’ਤੇ 76 ਸਾਲਾ ਦਾਦੀ ਨੂੰ ਉਮਰ ਕੈਦ ਦੀ ਸਜ਼ਾ

ਠਾਣੇ ਸੈਸ਼ਨ ਅਦਾਲਤ ਨੇ ਸੁਣਾਈ 10 ਸਾਲਾ ਪੋਤੀ ਦੀ ਗਵਾਹੀ ਦੇ ਆਧਾਰ ’ਤੇ 76 ਸਾਲਾ ਦਾਦੀ ਨੂੰ ਉਮਰ ਕੈਦ ਦੀ ਸਜ਼ਾ
ਮਹਾਰਾਸ਼ਟਰ : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਠਾਣੇ ਖੇਤਰ ਵਿਚ 6 ਸਾਲ ਪਹਿਲਾਂ 10 ਸਾਲ ਦੀ ਬੱਚੀ ਇਕ ਭਿਆਨਕ ਕਤਲੇਆਮ ਦੀ ਗਵਾਹ ਬਣੀ ਸੀ, ਜਿਸ ਵਿਚ ਉਸ ਦੀ ਦਾਦੀ ਨੇ ਉਸ ਦੀ ਮਾਂ ’ਤੇ ਮਿੱਟੀ ਦਾ ਤੇਲ ਝਿੜਕ ਕੇ ਅੱਗ ਲਾ ਦਿਤੀ ਸੀ । ਹੁਣ ਠਾਣੇ ਸੈਸ਼ਨ ਅਦਾਲਤ ਨੇ 10 ਸਾਲਾ ਪੋਤੀ ਦੀ ਗਵਾਹੀ ਦੇ ਆਧਾਰ ’ਤੇ ਉਸ ਦੀ 76 ਸਾਲਾ ਦਾਦੀ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ । 6 ਸਾਲ ਪਹਿਲਾਂ ਬੱਚੀ ਨੇ ਆਪਣੀ ਮਾਂ ਨੂੰ ਅੱਗ ਦੇ ਹਵਾਲੇ ਕੀਤੇ ਜਾਣ ਦੀ ਘਟਨਾ ਨੂੰ ਵੇਖਿਆ ਸੀ ਅਤੇ ਇਸ ਮਾਮਲੇ ਵਿਚ ਉਹ ਇਕਮਾਤਰ ਚਸ਼ਮਦੀਦ ਗਵਾਹ ਸੀ । ਸੈਸ਼ਨ ਜੱਜ ਡੀ. ਐੱਸ. ਦੇਸ਼ਮੁੱਖ ਨੇ ਕਿਹਾ ਕਿ ਇਸਤਗਾਸਾ ਪੱਖ ਨੇ ਜਮਨਾਬੇਨ ਮੰਗਲਦਾਸ ਮਾਂਗੇ ਵਿਰੁਧ ਲੱਗੇ ਦੋਸ਼ਾਂ ਨੂੰ ਸਾਬਤ ਕਰ ਦਿਤਾ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ । ਅਦਾਲਤ ਨੇ ਹਾਲਾਂਕਿ ਮ੍ਰਿਤਕਾ ਦੇ ਪਤੀ ਅਸ਼ੋਕ ਮਾਂਗੇ (40) ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿਤਾ। ਜੱਜ ਨੇ ਬਜ਼ੁਰਗ ਔਰਤ ’ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ, ਜਿਸ ਨੂੰ ਮੁਆਵਜ਼ੇ ਦੇ ਤੌਰ ’ਤੇ ਬੱਚੀ ਨੂੰ ਦਿਤਾ ਜਾਵੇਗਾ।ਵਧੀਕ ਸਰਕਾਰੀ ਵਕੀਲ ਸੰਧਿਆ ਐਚ. ਮਹਾਤਰੇ ਨੇ ਅਦਾਲਤ ਨੂੰ ਦਸਿਆ ਕਿ ਅਸ਼ੋਕ ਮਾਂਗੇ ਨਾਲ ਵਿਆਹੀ ਦਕਸ਼ਾ ਮਾਂਗੇ (30) ਨੂੰ ਉਸ ਦੀ ਸੱਸ ਜਮਨਾਬੇਨ ਮਾਂਗੇ ਤੰਗ ਪ੍ਰੇਸ਼ਾਨ ਕਰ ਰਹੀ ਸੀ ।

Advertisement
Advertisement
Advertisement
Advertisement
Scroll to Top