Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Monday, 17 Aug 2026 | 12:51 pm

+91 90915 01313 , +91 90916 01313

punjabbanni@gmail.com
punjabbani@yahoo.com

ਮੁਸ਼ਤਾਕ ਖਾਨ ਦੇ ਅਗਵਾਕਾਰਾਂ ਨੇ ਸ਼ਕਤੀ ਕਪੂਰ ਨੂੰ ਵੀ ਅਗਵਾ ਕਰਨ ਦੀ ਬਣਾਈ ਸੀ ਯੋਜਨਾ

ਮੁਸ਼ਤਾਕ ਖਾਨ ਦੇ ਅਗਵਾਕਾਰਾਂ ਨੇ ਸ਼ਕਤੀ ਕਪੂਰ ਨੂੰ ਵੀ ਅਗਵਾ ਕਰਨ ਦੀ ਬਣਾਈ ਸੀ ਯੋਜਨਾ

ਮੁਸ਼ਤਾਕ ਖਾਨ ਦੇ ਅਗਵਾਕਾਰਾਂ ਨੇ ਸ਼ਕਤੀ ਕਪੂਰ ਨੂੰ ਵੀ ਅਗਵਾ ਕਰਨ ਦੀ ਬਣਾਈ ਸੀ ਯੋਜਨਾ
ਮੰੁਬਈ : ਪੁਲਸ ਨੇ ਅਦਾਕਾਰ ਮੁਸ਼ਤਾਕ ਮੁਹੰਮਦ ਖਾਨ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਦੇ ਦੋਸ਼ ਹੇਠ ਇੱਕ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਪੁਲਸ ਮੁਤਾਬਕ ਇਹ ਗਿਰੋਹ ਅਦਾਕਾਰ ਸ਼ਕਤੀ ਕਪੂਰ ਨੂੰ ਵੀ ਸਮਾਗਮ ਵਿੱਚ ਬੁਲਾਉਣ ਦੇ ਬਹਾਨੇ ਅਗਵਾ ਕਰਨ ਦੀ ਸਾਜ਼ਿਸ਼ ਰਚ ਰਿਹਾ ਸੀ । ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਸਾਰਥਕ ਚੌਧਰੀ, ਸਬੀਉਦੀਨ, ਅਜ਼ੀਮ ਅਤੇ ਸ਼ਸ਼ਾਂਕ ਵਜੋਂ ਹੋਈ ਹੈ । ਉਨ੍ਹਾਂ ਕੋਲੋਂ 1.04 ਲੱਖ ਰੁਪਏ ਬਰਾਮਦ ਹੋਏ ਹਨ। ਪੁਲਸ ਨੇ ਖੁਲਾਸਾ ਕੀਤਾ ਕਿ ਇਹ ਗਿਰੋਹ ਸਮਾਗਮ ਦੇ ਸੱਦੇ ਦੀ ਆੜ ਵਿੱਚ ਅਗਾਊਂ ਭੁਗਤਾਨ ਕਰਕੇ ਅਤੇ ਹਵਾਈ ਟਿਕਟਾਂ ਭੇਜ ਕੇ ਫਿਲਮੀ ਸਿਤਾਰਿਆਂ ਨੂੰ ਅਗਵਾ ਕਰਨ ਦੀ ਸਾਜਿ਼ਸ਼ ਵਿੱਚ ਸ਼ਾਮਲ ਸੀ । ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਅਦਾਕਾਰ ਸ਼ਕਤੀ ਕਪੂਰ ਨੂੰ ਵੀ ਇਸੇ ਤਰ੍ਹਾਂ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ 5 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਕਿਸੇ ਕਾਰਨ ਸੌਦਾ ਰੱਦ ਹੋ ਗਿਆ ਸੀ । ਪੁਲਸ ਹੁਣ ਜਾਂਚ ਕਰ ਰਹੀ ਹੈ ਕਿ ਕੀ ਇਹ ਗਰੋਹ ਹੋਰ ਫਿਲਮੀ ਸਿਤਾਰਿਆਂ ਨੂੰ ਅਗਵਾ ਕਰਨ ਵਿੱਚ ਵੀ ਸ਼ਾਮਲ ਸੀ । ਜਿਕਰਯੋਗ ਹੈ ਕਿ 15 ਅਕਤੂਬਰ ਨੂੰ ਮੁਸ਼ਤਾਕ ਮੁਹੰਮਦ ਖਾਨ ਨੂੰ ਮੇਰਠ ’ਚ ਇਕ ਪ੍ਰੋਗਰਾਮ ਵਿੱਚ ਸੱਦਾ ਦੇਣ ਲਈ 25,000 ਰੁਪਏ ਦਾ ਐਡਵਾਂਸ ਭੁਗਤਾਨ ਕਰਕੇ ਹਵਾਈ ਟਿਕਟ ਭੇਜੀ ਗਈ ਸੀ । 20 ਨਵੰਬਰ ਨੂੰ ਦਿੱਲੀ ਹਵਾਈ ਅੱਡੇ ’ਤੇ ਪਹੁੰਚਣ ਮਗਰੋਂ ਉਸ ਨੂੰ ਅਗਵਾ ਕਰ ਲਿਆ ਗਿਆ ਸੀ । 20 ਨਵੰਬਰ ਦੀ ਰਾਤ ਨੂੰ ਮੁਲਜ਼ਮ ਸ਼ਰਾਬ ਪੀ ਕੇ ਸੌਂ ਗਿਆ ਅਤੇ ਅਗਲੀ ਸਵੇਰ ਮੁਸ਼ਤਾਕ ਖਾਨ ਭੱਜਣ ਵਿੱਚ ਕਾਮਯਾਬ ਹੋ ਗਿਆ । 21 ਨਵੰਬਰ ਨੂੰ ਅਗਵਾਕਾਰਾਂ ਨੇ ਮੁਸ਼ਤਾਕ ਖਾਨ ਦੇ ਖਾਤੇ ’ਚੋਂ 2.2 ਲੱਖ ਰੁਪਏ ਕਢਵਾ ਲਏ ਸਨ ।

Advertisement
Advertisement
Advertisement
Advertisement
Scroll to Top