Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Monday, 17 Aug 2026 | 11:00 am

+91 90915 01313 , +91 90916 01313

punjabbanni@gmail.com
punjabbani@yahoo.com

ਜੇਕਰ ਕੋਈ ਸਾਡੇ `ਤੇ ਟੈਕਸ ਲਾਉਂਦਾ ਹੈ ਤਾਂ ਅਸੀਂ ਵੀ ਉਨ੍ਹਾਂ `ਤੇ ਓਹੀ ਟੈਕਸ ਲਗਾਵਾਂਗੇ : ਟਰੰਪ

ਜੇਕਰ ਕੋਈ ਸਾਡੇ `ਤੇ ਟੈਕਸ ਲਾਉਂਦਾ ਹੈ ਤਾਂ ਅਸੀਂ ਵੀ ਉਨ੍ਹਾਂ `ਤੇ ਓਹੀ ਟੈਕਸ ਲਗਾਵਾਂਗੇ : ਟਰੰਪ

ਜੇਕਰ ਕੋਈ ਸਾਡੇ `ਤੇ ਟੈਕਸ ਲਾਉਂਦਾ ਹੈ ਤਾਂ ਅਸੀਂ ਵੀ ਉਨ੍ਹਾਂ `ਤੇ ਓਹੀ ਟੈਕਸ ਲਗਾਵਾਂਗੇ : ਟਰੰਪ
ਅਮਰੀਕਾ : ਅਮਰੀਕਾ ਦੇ ਅਗਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਭਾਰਤ ਨੂੰ ਲੈ ਕੇ ਵੱਡਾ ਬਿਆਨ ਦੇਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਹੈ ਕਿ ਜੇਕਰ ਕੋਈ ਸਾਡੇ `ਤੇ ਟੈਕਸ ਲਾਉਂਦਾ ਹੈ ਤਾਂ ਅਸੀਂ ਵੀ ਉਨ੍ਹਾਂ `ਤੇ ਓਹੀ ਟੈਕਸ ਲਗਾਵਾਂਗੇ । ਟਰੰਪ ਨੇ ਕਿਹਾ ਕਿ ਜੇਕਰ ਭਾਰਤ ਸਾਡੇ `ਤੇ ਟੈਕਸ ਲਵੇਗਾ ਤਾਂ ਅਸੀਂ ਵੀ ਉਨ੍ਹਾਂ `ਤੇ ਟੈਕਸ ਲਗਾਵਾਂਗੇ । ਉਹ ਲਗਭਗ ਹਰ ਚੀਜ਼ `ਤੇ ਟੈਕਸ ਲਗਾਉਂਦੇ ਹਨ ਪਰ ਅਸੀਂ ਉਨ੍ਹਾਂ `ਤੇ ਟੈਕਸ ਨਹੀਂ ਲਗਾ ਰਹੇ ਹਾਂ । ਉਨ੍ਹਾਂ ਨੇ ਅਮਰੀਕਾ ਵਲੋਂ ਭਾਰਤ ਭੇਜੇ ਜਾਣ ਵਾਲੇ ਸਮਾਨ `ਤੇ ਲਗਾਏ ਗਏ ਟੈਕਸ ਨੂੰ ਲੈ ਕੇ ਅਜਿਹੀ ਰਣਨੀਤੀ ਬਣਾਈ ਹੈ, ਜਿਸ ਨਾਲ ਭਾਰਤ ਸਰਕਾਰ ਨੂੰ ਵੱਡਾ ਝਟਕਾ ਲੱਗ ਸਕਦਾ ਹੈ । ਉਨ੍ਹਾਂ ਕਿਹਾ ਕਿ ਅਮਰੀਕਾ ਭਾਰਤੀ ਸਮਾਨ `ਤੇ ਉਹੀ ਟੈਕਸ ਲਗਾਏਗਾ, ਜਿਹੋ ਜਿਹਾ ਭਾਰਤ ਅਮਰੀਕੀ ਸਮਾਨ `ਤੇ ਟੈਕਸ ਲਵੇਗਾ ।ਡੋਨਾਲਡ ਟਰੰਪ ਦਾ ਟੈਕਸ-ਸਬੰਧਤ ਬਿਆਨ ਚੀਨ, ਮੈਕਸੀਕੋ ਅਤੇ ਕੈਨੇਡਾ ਸਮੇਤ ਪ੍ਰਮੁੱਖ ਅਮਰੀਕੀ ਭਾਈਵਾਲਾਂ ਨਾਲ ਵਪਾਰਕ ਸਬੰਧਾਂ `ਤੇ ਵਿਆਪਕ ਗੱਲਬਾਤ ਦੇ ਦੌਰਾਨ ਆਇਆ ਹੈ । ਇਹ ਵੀ ਸਪੱਸ਼ਟ ਹੈ ਕਿ ਟੈਰਿਫ਼ ਦਾ ਮੁੱਦਾ ਲੰਮੇਂ ਸਮੇਂ ਤੋਂ ਅਮਰੀਕਾ-ਭਾਰਤ ਵਪਾਰਕ ਸਬੰਧਾਂ ਵਿਚ ਚਰਚਾ ਦਾ ਵਿਸ਼ਾ ਰਿਹਾ ਹੈ । ਅਜਿਹੇ `ਚ ਟਰੰਪ ਦਾ ਇਹ ਬਿਆਨ ਉਨ੍ਹਾਂ ਦੇ ਨਵੇਂ ਕਾਰਜਕਾਲ ਦੌਰਾਨ ਸਖ਼ਤ ਰੁਖ ਦੇ ਸੰਕੇਤ ਦੇ ਰਿਹਾ ਹੈ । ਇਸ ਦੌਰਾਨ, ਉਨ੍ਹਾਂ ਅਮਰੀਕੀ ਵਸਤੂਆਂ ਦੀ ਦਰਾਮਦ `ਤੇ ਲਗਾਏ ਗਏ ਉੱਚ ਟੈਕਸ (ਉੱਚ ਟੈਰਿਫ਼) ਦੇ ਜਵਾਬ ਵਿਚ ਸਾਰੇ ਦੇਸ਼ਾਂ ਦੁਆਰਾ ਅਮਰੀਕੀ ਵਸਤੂਆਂ ਦੀ ਦਰਾਮਦ `ਤੇ ਇਕ ਸਮਾਨ ਉੱਚ ਟੈਕਸ ਲਗਾਉਣ ਦੇ ਅਪਣੇ ਇਰਾਦੇ ਨੂੰ ਦੁਹਰਾਇਆ ।

Advertisement
Advertisement
Advertisement
Advertisement
Scroll to Top