Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Monday, 17 Aug 2026 | 10:30 am

+91 90915 01313 , +91 90916 01313

punjabbanni@gmail.com
punjabbani@yahoo.com

ਮੁੰਬਈ ਦੀ ਲੋਕਲ ਏ. ਸੀ. ਟਰੇਨ ‘ਚ ਵਿਅਕਤੀ ਦੇ ਬਿਨਾਂ ਕੱਪੜਿਆਂ ਦੇ ਬੋਗੀ ਵਿੱਚ ਦਾਖਲ ਹੋਣ ਨਾਲ ਪਿਆ ਭੜਥੂ

ਮੁੰਬਈ ਦੀ ਲੋਕਲ ਏ. ਸੀ. ਟਰੇਨ ‘ਚ ਵਿਅਕਤੀ ਦੇ ਬਿਨਾਂ ਕੱਪੜਿਆਂ ਦੇ ਬੋਗੀ ਵਿੱਚ ਦਾਖਲ ਹੋਣ ਨਾਲ ਪਿਆ ਭੜਥੂ

ਮੁੰਬਈ ਦੀ ਲੋਕਲ ਏ. ਸੀ. ਟਰੇਨ ‘ਚ ਵਿਅਕਤੀ ਦੇ ਬਿਨਾਂ ਕੱਪੜਿਆਂ ਦੇ ਬੋਗੀ ਵਿੱਚ ਦਾਖਲ ਹੋਣ ਨਾਲ ਪਿਆ ਭੜਥੂ
ਮੁੰਬਈ : ਭਾਰਤ ਦੇ ਵਿੱਤੀ ਮਹਾਨਗਰ ਮੁੰਬਈ ਦੀ ਇੱਕ ਲੋਕਲ ਏ. ਸੀ. ਟਰੇਨ ‘ਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇਕ ਵਿਅਕਤੀ ਬਿਨਾਂ ਕੱਪੜਿਆਂ ਦੇ ਬੋਗੀ ਵਿੱਚ ਦਾਖਲ ਹੋ ਗਿਆ । ਨੌਜਵਾਨ ਨੂੰ ਬਿਨਾਂ ਕੱਪੜਿਆਂ ਤੋਂ ਦੇਖ ਕੇ ਬੋਗੀ ‘ਚ ਸਵਾਰ ਔਰਤਾਂ ਨੇ ਰੌਲਾ ਪਾ ਦਿੱਤਾ । ਇਸ ਦੌਰਾਨ ਕਈ ਲੋਕਾਂ ਨੇ ਉਸ ਵਿਅਕਤੀ ਦੀ ਵੀਡੀਓ ਵੀ ਬਣਾਈ, ਜੋ ਕੁਝ ਹੀ ਦੇਰ ‘ਚ ਵਾਇਰਲ ਹੋ ਗਈ । ਦੱਸਿਆ ਜਾਂਦਾ ਹੈ ਕਿ ਸ਼ਾਮ 4.11 ‘ਤੇ ਛਤਰਪਤੀ ਸ਼ਿਵਾਜੀ ਮਹਾਰਾਜ ਤੋਂ ਕਲਿਆਣ ਸਟੇਸ਼ਨ ਤੱਕ ਲੋਕਲ ਏਸੀ ਟਰੇਨ ਚੱਲਦੀ ਹੈ। ਇਹ ਵਿਅਕਤੀ ਸੋਮਵਾਰ ਨੂੰ ਘਾਟਕੋਪਰ ਸਟੇਸ਼ਨ ਨੇੜੇ ਉਸੇ ਟਰੇਨ ‘ਚ ਬਿਨਾਂ ਕੱਪੜਿਆਂ ਦੇ ਸਵਾਰ ਹੋਇਆ ਸੀ । ਅਚਾਨਕ ਇੱਕ ਅਣਪਛਾਤੇ ਵਿਅਕਤੀ ਨੂੰ ਬਿਨਾਂ ਕੱਪੜਿਆਂ ਦੇ ਦੇਖ ਕੇ ਔਰਤਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ । ਸਾਰੀਆਂ ਔਰਤਾਂ ਡਰ ਗਈਆਂ । ਇਸ ਦੌਰਾਨ ਕੁਝ ਔਰਤਾਂ ਨੇ ਇਸ ਦੀ ਵੀਡੀਓ ਬਣਾ ਲਈ । ਇਸ ਹਰਕਤ ਨੂੰ ਦੇਖ ਕੇ ਟਰੇਨ ‘ਚ ਸਫਰ ਕਰ ਰਹੀਆਂ ਕਈ ਔਰਤਾਂ ਨੇ ਏ. ਸੀ. ਲੋਕਲ ‘ਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਲੋਕੋ ਪਾਇਲਟ ਨੇ ਟਰੇਨ ਨੂੰ ਰੋਕ ਦਿੱਤਾ। ਕੁਝ ਦੇਰ ਬਾਅਦ ਔਰਤਾਂ ਦਾ ਹੰਗਾਮਾ ਦੇਖ ਕੇ ਟਿਕਟ ਚੈਕਰ ਉੱਥੇ ਪਹੁੰਚ ਗਿਆ । ਪਹਿਲਾਂ ਉਸਨੇ ਆਦਮੀ ਨੂੰ ਕੱਪੜੇ ਪਹਿਨਣ ਅਤੇ ਰੇਲਗੱਡੀ ਤੋਂ ਉਤਰਨ ਲਈ ਕਿਹਾ ਪਰ ਜਦੋਂ ਉਹ ਨਾ ਮੰਨਿਆ ਤਾਂ ਟੀਸੀ ਨੇ ਉਸ ਨੂੰ ਧੱਕਾ ਦੇ ਦਿੱਤਾ । ਇਸ ਕਾਰਨ ਉਹ ਟਰੇਨ ਤੋਂ ਹੇਠਾਂ ਡਿੱਗ ਗਿਆ। ਇਸ ਤੋਂ ਬਾਅਦ ਔਰਤਾਂ ਨੇ ਸੁੱਖ ਦਾ ਸਾਹ ਲਿਆ । ਹਾਲਾਂਕਿ ਲੋਕਲ ਟਰੇਨ ‘ਚ ਸਵਾਰ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਮਾਨਸਿਕ ਤੌਰ ‘ਤੇ ਕਮਜ਼ੋਰ ਹੋ ਸਕਦਾ ਹੈ । ਇਸੇ ਲਈ ਉਸ ਨੇ ਅਜਿਹਾ ਕੰਮ ਕੀਤਾ । ਇਸ ਸਨਸਨੀਖੇਜ਼ ਘਟਨਾ ਤੋਂ ਬਾਅਦ ਮਹਿਲਾ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ । ਤੁਹਾਨੂੰ ਦੱਸ ਦੇਈਏ ਕਿ ਲੋਕਲ ਏ. ਸੀ. ਟਰੇਨਾਂ ‘ਚ ਆਮ ਨਾਲੋਂ ਜ਼ਿਆਦਾ ਪੈਸੇ ਖਰਚ ਕੇ ਟਿਕਟ ਜਾਂ ਪਾਸ ਖਰੀਦੇ ਜਾਂਦੇ ਹਨ। ਅਜਿਹੇ ‘ਚ ਜੇਕਰ ਕੋਈ ਬਿਨਾਂ ਕੱਪੜਿਆਂ ਦੇ ਟਰੇਨ ‘ਚ ਚੜ੍ਹਦਾ ਹੈ ਤਾਂ ਇਸ ਨੂੰ ਪ੍ਰਸ਼ਾਸਨਿਕ ਅਸਫਲਤਾ ਕਹਿਣਾ ਗਲਤ ਨਹੀਂ ਹੋਵੇਗਾ । ਇਸ ਵੀਡੀਓ ਨੂੰ ਕਈ ਲੋਕਾਂ ਨੇ ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ, ਜੋ ਕੁਝ ਹੀ ਸਮੇਂ ‘ਚ ਵਾਇਰਲ ਹੋ ਗਿਆ। ਵੀਡੀਓ ਦੇਖ ਕੇ ਲੋਕ ਕਾਫੀ ਗੁੱਸੇ ‘ਚ ਹਨ, ਗੀਤਾ ਨਾਇਰ ਨੇ ਲਿਖਿਆ ਹੈ ਕਿ ਜੇਕਰ ਉਹ ਮਾਨਸਿਕ ਤੌਰ ‘ਤੇ ਕਮਜ਼ੋਰ ਸੀ ਤਾਂ ਮਹਿਲਾ ਕੋਚ ‘ਚ ਦਾਖਲ ਕਿਉਂ ਹੋਈ। ਇੱਕ ਹੋਰ ਨੇ ਲਿਖਿਆ ਕਿ ਸੁਰੱਖਿਆ ਦੀ ਅਸਫਲਤਾ ਕਾਰਨ ਅਜਿਹਾ ਹੋਇਆ। ਹਾਲਾਂਕਿ ਕਈ ਲੋਕਾਂ ਨੇ ਟੀ. ਟੀ. ਈ ਵੱਲੋਂ ਧੱਕੇ ਮਾਰੇ ਜਾਣ ਦੀ ਘਟਨਾ ਦਾ ਵਿਰੋਧ ਕੀਤਾ ਹੈ ।

Advertisement
Advertisement
Advertisement
Advertisement
Scroll to Top