Breaking

ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ
Monday, 10 Aug 2026 | 1:18 pm

+91 90915 01313 , +91 90916 01313

punjabbanni@gmail.com
punjabbani@yahoo.com

ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਫਸੇ ਦੋਵੇਂ ਪੁਲਾੜ ਯਾਤਰੀਆਂ ਦੀ ਵਾਪਸੀ ਵਿਚ ਹੋ ਸਕਦੀ ਹੈ ਹੋਰ ਦੇਰੀ : ਨਾਸਾ

ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਫਸੇ ਦੋਵੇਂ ਪੁਲਾੜ ਯਾਤਰੀਆਂ ਦੀ ਵਾਪਸੀ ਵਿਚ ਹੋ ਸਕਦੀ ਹੈ ਹੋਰ ਦੇਰੀ : ਨਾਸਾ

ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਫਸੇ ਦੋਵੇਂ ਪੁਲਾੜ ਯਾਤਰੀਆਂ ਦੀ ਵਾਪਸੀ ਵਿਚ ਹੋ ਸਕਦੀ ਹੈ ਹੋਰ ਦੇਰੀ : ਨਾਸਾ
ਅਮਰੀਕਾ : ਸੰਸਾਰ ਪ੍ਰਸਿੱਧ ਦੇਸ਼ ਅਮਰੀਕਾ ਦੀ ਸਾਇੰਸ ਏਜੰਸੀ ਨਾਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ. ਐੱਸ. ਐੱਸ.) `ਤੇ ਫਸੀ ਨਾਸਾ ਦੀ ਭਾਰਤੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੀ ਧਰਤੀ `ਤੇ ਪਰਤਣ ਦੀਆਂ ਉਮੀਦਾਂ ਨੂੰ ਇਕ ਵਾਰ ਫਿਰ ਝਟਕਾ ਲੱਗਦਿਆਂ ਦੋਵੇਂ ਪੁਲਾੜ ਯਾਤਰੀਆਂ ਨੂੰ ਪੁਲਾੜ ਸਟੇਸ਼ਨ ਤੋਂ ਧਰਤੀ `ਤੇ ਪਰਤਣ ਲਈ `ਲੰਬਾ ਸਮਾਂ` ਇੰਤਜ਼ਾਰ ਕਰਨਾ ਪੈ ਸਕਦਾ ਹੈ। ਦੱਸਣਯੋਗ ਹੈ ਕਿ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਨੇ ਇਸ ਸਾਲ 5 ਜੂਨ ਨੂੰ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ `ਤੇ ਸਪੇਸ ਸਟੇਸ਼ਨ ਲਈ ਇੱਕ ਟੈਸਟ ਫਲਾਈਟ `ਤੇ ਉਡਾਣ ਭਰੀ ਸੀ। ਇਹ ਦੋਵੇਂ 6 ਜੂਨ ਨੂੰ ਪੁਲਾੜ ਸਟੇਸ਼ਨ `ਤੇ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਇਕ ਹਫਤੇ ਬਾਅਦ ਧਰਤੀ `ਤੇ ਪਰਤਣਾ ਸੀ ਪਰ ਇਕ ਸਟਾਰਲਾਈਨਰ `ਚ ਤਕਨੀਕੀ ਖਰਾਬੀ ਕਾਰਨ ਉਨ੍ਹਾਂ ਦੀ ਵਾਪਸੀ ਰੋਕ ਦਿੱਤੀ ਗਈ ਸੀ।ਪਿਛਲੇ ਸਤੰਬਰ, ਸਟਾਰਲਾਈਨਰ ਨੂੰ ਇਸ ਦੇ ਚਾਲਕ ਦਲ ਦੇ ਬਿਨਾਂ ਧਰਤੀ `ਤੇ ਲਿਆਂਦਾ ਗਿਆ ਸੀ। ਨਾਸਾ ਨੇ ਕਿਹਾ ਸੀ ਕਿ ਸੁਰੱਖਿਆ ਨੂੰ ਧਿਆਨ `ਚ ਰਖਦੇ ਹੋਏ ਪੁਲਾੜ ਯਾਤਰੀ ਨੂੰ ਵਾਪਸ ਨਾ ਲਿਆਉਣ ਦਾ ਫੈਸਲਾ ਕੀਤਾ ਗਿਆ ਸੀ। ਇਹ ਵੀ ਦਸਿਆ ਗਿਆ ਕਿ ਫਰਵਰੀ 2025 ਵਿਚ ਵਿਲੀਅਮਜ਼ ਅਤੇ ਵਿਲਮੋਰ ਨੂੰ ਧਰਤੀ `ਤੇ ਲਿਆਉਣ ਦੀ ਯੋਜਨਾ ਹੈ।
ਨਾਸਾ ਨੇ ਕਿਹਾ ਹੈ ਕਿ ਨਵੇਂ ਕੈਪਸੂਲ ਨੂੰ ਲਾਂਚ ਕਰਨ `ਚ ਦੇਰੀ ਕਾਰਨ ਸੁਨੀਤਾ ਵਿਲੀਅਮਸ ਅਤੇ ਵਿਲਮੋਰ ਮਾਰਚ ਦੇ ਅਖ਼ੀਰ ਤਕ ਜਾਂ ਸੰਭਾਵਤ ਤੌਰ `ਤੇ ਅਪ੍ਰੈਲ ਤੱਕ ਵਾਪਸ ਨਹੀਂ ਆਉਣਗੇ। ਨਾਸਾ ਦੇ ਅਨੁਸਾਰ, ਦੋਵੇਂ ਪੁਲਾੜ ਯਾਤਰੀਆਂ ਦੇ ਵਾਪਸ ਆਉਣ ਤੋਂ ਪਹਿਲਾਂ ਇੱਕ ਨਵੇਂ ਚਾਲਕ ਦਲ ਨੂੰ ਲਾਂਚ ਕਰਨ ਦੀ ਜ਼ਰੂਰਤ ਹੈ। ਅਗਲਾ ਮਿਸ਼ਨ ਇੱਕ ਮਹੀਨੇ ਤੋਂ ਵੱਧ ਦੇਰੀ ਨਾਲ ਚਲ ਰਿਹਾ ਹੈ।ਫਰਵਰੀ 2025 ਤਕ ਆਈਐਸਐਸ ਲਈ ਚਾਰ ਮੈਂਬਰਾਂ ਦਾ ਇੱਕ ਅਮਲਾ ਲਾਂਚ ਕੀਤਾ ਜਾਣਾ ਸੀ। ਦੇਰੀ ਸਪੇਸਐਕਸ ਦੁਆਰਾ ਮਿਸ਼ਨ ਲਈ ਬਿਲਕੁਲ ਨਵਾਂ ਡਰੈਗਨ ਕੈਪਸੂਲ ਤਿਆਰ ਕਰਨ ਦੇ ਕਾਰਨ ਹੈ, ਜੋ ਹੁਣ ਮਾਰਚ ਦੇ ਅੰਤ ਤੋਂ ਪਹਿਲਾਂ ਉਡਾਣ ਲਈ ਤਿਆਰ ਮੰਨਿਆ ਜਾਂਦਾ ਹੈ। ਪੁਲਾੜ ਏਜੰਸੀ ਨੇ ਇਹ ਵੀ ਭਰੋਸਾ ਦਿਤਾ ਕਿ ਦੇਰੀ ਨਾਲ ਪੁਲਾੜ ਯਾਤਰੀਆਂ ਨੂੰ ਕੋਈ ਖਤਰਾ ਨਹੀਂ ਹੈ।

Advertisement
Advertisement
Advertisement
Advertisement
Scroll to Top