Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Wednesday, 19 Aug 2026 | 12:10 pm

+91 90915 01313 , +91 90916 01313

punjabbanni@gmail.com
punjabbani@yahoo.com

ਭਿਆਨਕ ਸੜਕ ਹਾਦਸੇ ‘ਚ 4 ਲੋਕਾਂ ਦੀ ਦਰਦਨਾਕ ਮੌਤ

ਭਿਆਨਕ ਸੜਕ ਹਾਦਸੇ ‘ਚ 4 ਲੋਕਾਂ ਦੀ ਦਰਦਨਾਕ ਮੌਤ

ਭਿਆਨਕ ਸੜਕ ਹਾਦਸੇ ‘ਚ 4 ਲੋਕਾਂ ਦੀ ਦਰਦਨਾਕ ਮੌਤ
ਰਾਜਸਥਾਨ : ਰਾਜਸਥਾਨ ਦੇ ਪਾਲੀ ਜਿਲ੍ਹੇ ‘ਚ ਵੀਰਵਾਰ ਰਾਤ ਨੈਸ਼ਨਲ ਹਾਈਵੇਅ ਨੰਬਰ 162 ‘ਤੇ ਹੋਏ ਭਿਆਨਕ ਸੜਕ ਹਾਦਸੇ ‘ਚ 4 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਏ ਚਾਰ ਲੋਕ ਇੱਕੋ ਪਰਿਵਾਰ ਨਾਲ ਸਬੰਧਤ ਸਨ । ਇਨ੍ਹਾਂ ਵਿੱਚ ਜੋੜਾ ਅਤੇ ਉਨ੍ਹਾਂ ਦਾ ਬੇਟਾ ਅਤੇ ਬੇਟੀ ਸ਼ਾਮਲ ਹਨ । ਇਹ ਹਾਦਸਾ ਹਾਈਵੇ ਉਤੇ ਇਕ ਪਸ਼ੂ ਆਉਣ ਕਾਰਨ ਵਾਪਰਿਆ । ਹਾਦਸੇ ‘ਚ ਪੂਰਾ ਪਰਿਵਾਰ ਇਕੋ ਝਟਕੇ ‘ਚ ਖਤਮ ਹੋ ਗਿਆ । ਹਾਦਸੇ ਤੋਂ ਬਾਅਦ ਇਹ ਲੋਕ ਕੋਈ ਅੱਧਾ ਘੰਟਾ ਕਾਰ ਵਿੱਚ ਫਸੇ ਰਹੇ । ਹਾਦਸੇ ਦਾ ਸ਼ਿਕਾਰ ਹੋਣ ਵਾਲਾ ਪਰਿਵਾਰ ਮਹਾਰਾਸ਼ਟਰ ਦੇ ਕੋਲਹਾਪੁਰ ਇਲਾਕੇ ਦਾ ਰਹਿਣ ਵਾਲਾ ਸੀ । ਪੁਲਿਸ ਮੁਤਾਬਕ ਇਹ ਦਰਦਨਾਕ ਹਾਦਸਾ ਪਾਲੀ ਜ਼ਿਲੇ ਦੇ ਸੰਦੇਰਾਓ ਥਾਣਾ ਖੇਤਰ ‘ਚ ਨੈਸ਼ਨਲ ਹਾਈਵੇਅ ਨੰਬਰ 162 ‘ਤੇ ਟੋਲ ਬੂਥ ਤੋਂ 1 ਕਿਲੋਮੀਟਰ ਦੀ ਦੂਰੀ ਉਤੇ ਰਾਤ ਕਰੀਬ 11.30 ਵਜੇ ਵਾਪਰਿਆ । ਹਾਦਸੇ ਦਾ ਸ਼ਿਕਾਰ ਹੋਇਆ ਪਰਿਵਾਰ ਉਸ ਸਮੇਂ ਕਾਰ ਰਾਹੀਂ ਜੋਧਪੁਰ ਤੋਂ ਵਾਪਸ ਆ ਰਿਹਾ ਸੀ । ਇਹ ਸਾਰੇ ਲੋਕ ਮਹਾਰਾਸ਼ਟਰ ਦੇ ਕੋਲਹਾਪੁਰ ਦੇ ਹੁਪਰੀ ਦੇ ਰਹਿਣ ਵਾਲੇ ਸਨ । ਹਾਦਸੇ ਦਾ ਸ਼ਿਕਾਰ ਹੋਏ ਪਰਿਵਾਰ ਦਾ ਮੁਖੀ ਬਾਬੂਰਾਓ (50) ਸੋਨੇ-ਚਾਂਦੀ ਦਾ ਕਾਰੋਬਾਰ ਕਰਦਾ ਸੀ । ਉਹ ਕਾਰੋਬਾਰ ਦੇ ਸਿਲਸਿਲੇ ‘ਚ ਸ਼ਿਵਗੰਜ, ਸਿਰੋਹੀ ‘ਚ ਜੌਹਰੀ ਦੋਸਤ ਕਿਸ਼ੋਰ ਪ੍ਰਜਾਪਤ ਕੋਲ ਆਇਆ ਸੀ । ਉਸੇ ਤੋਂ ਹੀ ਕਾਰ ਮੰਗ ਕੇ ਜੋਧਪੁਰ ਗਿਆ ਸੀ । ਵੀਰਵਾਰ ਰਾਤ ਨੂੰ ਉਥੋਂ ਵਾਪਸ ਪਰਤਦੇ ਸਮੇਂ ਕਾਰ ਦੇ ਅੱਗੇ ਇੱਕ ਪਸ਼ੂ ਆ ਗਿਆ । ਇਸ ਕਾਰਨ ਕਾਰ ਚਲਾ ਰਿਹਾ ਬਾਬੂਰਾਓ ਦਾ ਰਿਸ਼ਤੇਦਾਰ ਪ੍ਰਮੋਦ ਜੈਨ ਡਰ ਗਿਆ ਅਤੇ ਕਾਰ ਬੇਕਾਬੂ ਹੋ ਗਈ । ਇਸ ਤੋਂ ਬਾਅਦ ਕਾਰ ਸੜਕ ਤੋਂ ਕਰੀਬ 50 ਫੁੱਟ ਦੂਰ ਸਥਿਤ ਇੱਕ ਦਰੱਖਤ ਵਿੱਚ ਜਾ ਵੱਜੀ । ਇਲਾਕਾ ਸੁੰਨਸਾਨ ਹੋਣ ਕਾਰਨ ਸਾਰੇ ਕਾਰ ਵਿੱਚ ਹੀ ਫਸੇ ਰਹੇ । ਅੱਧੇ ਘੰਟੇ ਤੱਕ ਇੱਕ ਕਿਲੋਮੀਟਰ ਦੂਰ ਸਥਿਤ ਟੋਲ ਪਲਾਜ਼ਾ ਤੋਂ ਨਾ ਤਾਂ ਕੋਈ ਐਂਬੂਲੈਂਸ ਆਈ ਅਤੇ ਨਾ ਹੀ ਗਸ਼ਤ ਕਰਨ ਵਾਲੀ ਟੀਮ ਨੇ ਉਨ੍ਹਾਂ ਨੂੰ ਦੇਖਿਆ ।

Advertisement
Advertisement
Advertisement
Advertisement
Scroll to Top