Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Wednesday, 26 Aug 2026 | 1:34 pm

+91 90915 01313 , +91 90916 01313

punjabbanni@gmail.com
punjabbani@yahoo.com

ਐਸ. ਜੀ. ਪੀ. ਸੀ. ਤੇ ਕਾਬਜ ਸੁਖਬੀਰ ਬਾਦਲ ਧੜੇ ਨੇ ਪੰਥ ਅਤੇ ਗ੍ਰੰਥ ਦੇ ਸਤਿਕਾਰ ਦੀ ਪ੍ਰਤੀਕ ਐਸਜੀਪੀਸੀ ਦੀ ਪ੍ਰਧਾਨਗੀ ਲਈ ਮੋਟਾ ਸਿਆਸੀ ਸੌਦਾ ਕੀਤਾ ਹੈ : ਬੀਬੀ ਜਗੀਰ ਕੌਰ

ਐਸ. ਜੀ. ਪੀ. ਸੀ. ਤੇ ਕਾਬਜ ਸੁਖਬੀਰ ਬਾਦਲ ਧੜੇ ਨੇ ਪੰਥ ਅਤੇ ਗ੍ਰੰਥ ਦੇ ਸਤਿਕਾਰ ਦੀ ਪ੍ਰਤੀਕ ਐਸਜੀਪੀਸੀ ਦੀ ਪ੍ਰਧਾਨਗੀ ਲਈ ਮੋਟਾ ਸਿਆਸੀ ਸੌਦਾ ਕੀਤਾ ਹੈ : ਬੀਬੀ ਜਗੀਰ ਕੌਰ

ਐਸ. ਜੀ. ਪੀ. ਸੀ. ਤੇ ਕਾਬਜ ਸੁਖਬੀਰ ਬਾਦਲ ਧੜੇ ਨੇ ਪੰਥ ਅਤੇ ਗ੍ਰੰਥ ਦੇ ਸਤਿਕਾਰ ਦੀ ਪ੍ਰਤੀਕ ਐਸਜੀਪੀਸੀ ਦੀ ਪ੍ਰਧਾਨਗੀ ਲਈ ਮੋਟਾ ਸਿਆਸੀ ਸੌਦਾ ਕੀਤਾ ਹੈ : ਬੀਬੀ ਜਗੀਰ ਕੌਰ
ਚੰਡੀਗੜ੍ਹ: ਐਸ. ਜੀ. ਪੀ. ਸੀ. ਤੇ ਕਾਬਜ ਸੁਖਬੀਰ ਬਾਦਲ ਧੜੇ ਨੇ ਪੰਥ ਅਤੇ ਗ੍ਰੰਥ ਦੇ ਸਤਿਕਾਰ ਦੀ ਪ੍ਰਤੀਕ ਐਸ. ਜੀ. ਪੀ. ਸੀ. ਦੀ ਪ੍ਰਧਾਨਗੀ ਲਈ ਮੋਟਾ ਸਿਆਸੀ ਸੌਦਾ ਕੀਤਾ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਆਗੂ ਬੀਬੀ ਜਗੀਰ ਕੌਰ ਨੇ ਕੀਤਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਅਤੇ ਐਸ. ਜੀ. ਪੀ. ਸੀ. ਚੋਣਾਂ ਵਿੱਚ ਪ੍ਰਧਾਨਗੀ ਪਦ ਦੇ ਉਮੀਦਵਾਰ ਰਹੇ ਬੀਬੀ ਜਗੀਰ ਕੌਰ ਨੇ ਸਿੱਖਾਂ ਦੀ ਸਿਰਮੌਰ ਸੰਸਥਾ ਅਤੇ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਲਈ ਹੋਈ ਚੋਣ ਦੌਰਾਨ ਵਰਤੇ ਹੱਥ ਕੰਢਿਆਂ ਨੂੰ ਕੌਮ ਅਤੇ ਪੰਥ ਲਈ ਘਾਤਕ ਕਰਾਰ ਦਿੱਤਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਾਡੇ ਬਜੁਰਗਾਂ ਨੇ ਸੰਸਥਾ ਨੂੰ ਆਜ਼ਾਦ ਤਾਨਾ ਰੂਪ ਵਿੱਚ ਕੰਮ ਕਰਨ ਅਤੇ ਗੁਰੂ ਘਰਾਂ ਦੇ ਸੇਵਾ ਸੰਭਾਲ ਲਈ ਬਣਾਈ ਸ਼੍ਰੋਮਣੀ ਕਮੇਟੀ ਨੂੰ ਅੱਜ ਰਾਜਸੀ ਹਥਿਆਰ ਦੇ ਤੌਰ ਤੇ ਵਰਤਿਆ ਜਾਣਾ ਦੁੱਖ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸੱਤਾ ਧਿਰ ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਅਤੇ ਬੀ. ਼ਜੇ. ਪੀ. ਨਾਲ ਹੱਥ ਮਿਲਾਇਆ ਤੇ ਉਹ ਵੀ ਸਿਰਫ ਤੇ ਸਿਰਫ ਐਸ. ਜੀ. ਪੀ. ਸੀ. ਚੋਣ ਵਿੱਚ ਆਪਣੇ ਧੜੇ ਦੇ ਉਮੀਦਵਾਰ ਨੂੰ ਪ੍ਰਧਾਨ ਬਣਾਉਣ ਦੇ ਲਈ।
ਉਨ੍ਹਾਂ ਨੇ ਕਿਹਾ ਕਿ ਐਸ. ਜੀ. ਪੀ. ਸੀ. ਮੈਂਬਰਾਂ ਤੋਂ ਆਜ਼ਾਦਤਾਨਾ ਰੂਪ ਵਿੱਚ ਆਪਣੀ ਵੋਟ ਪਾਉਣ ਦਾ ਅਸਿੱਧੇ ਢੰਗ ਨਾਲ ਹੱਕ ਖੋਹਿਆ ਗਿਆ। ਮੈਂਬਰਾਂ ਨੂੰ ਸਿਆਸੀ ਦਬਾਅ ਹੇਠ ਦਬਸ਼ ਦਿੱਤੀ ਗਈ ਅਤੇ ਜਿਹੜੇ ਐਸ. ਜੀ. ਪੀ. ਸੀ. ਮੈਂਬਰਾਂ ਨੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਸ਼੍ਰੋਮਣੀ ਕਮੇਟੀ ਵਿੱਚ ਨੌਕਰੀ ਦਿਵਾਈ ਓਹਨਾ ਤੋ ਜਬਰੀ ਵੋਟ ਪਵਾਈ ਗਈ। ਇਸ ਦੇ ਨਾਲ ਹੀ ਬੀਬੀ ਜਗੀਰ ਕੌਰ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਧੜੇ ਨੇ ਕਾਗਰਸ ਦੇ ਦੋ ਐਸ. ਜੀ. ਪੀ. ਸੀ. ਮੈਂਬਰਾਂ ਬਲਵਿੰਦਰ ਬੈਂਸ ਅਤੇ ਸੁਖਜੀਤ ਸਿੰਘ ਕਾਕਾ ਲੋਹਗੜ ਨਾਲ ਤੱਕ ਵੀ ਸਮਝੌਤਾ ਕੀਤਾ । ਇਸ ਤੋਂ ਇਲਾਵਾ ਬੀ. ਜੇ. ਪੀ. ਅਤੇ ਆਪ ਨਾਲ ਸਬੰਧਤ ਐਸ. ਜੀ. ਪੀ. ਸੀ. ਮੈਂਬਰਾਂ ਨਾਲ ਗੁਪਤ ਸਮਝੌਤਾ ਜਾਰੀ ਰੱਖਿਆ ਅਤੇ ਜ਼ਿਮਨੀ ਚੋਣਾਂ ਵਿਚ ਵੱਖ ਵੱਖ ਹਲਕਿਆਂ ਵਿੱਚ ਸਮਝੋਤੇ ਤਹਿਤ ਹੀ ਸਿਆਸੀ ਮਦਦ ਕਰਨ ਦੀ ਡੀਲ ਕੀਤੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਾਡੇ ਤੇ ਬੇ ਬੁਨਿਆਦ ਦੋਸ਼ ਲਗਾਏ ਗਏ ਕਿ ਸੁਧਾਰ ਲਹਿਰ ਪਿੱਛੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਜਾਂ ਏਜੰਸੀਆਂ ਖੜੀਆਂ ਨੇ, ਪਰ ਹਕੀਕਤ ਇਹ ਸੀ ਕਿ ਸੂਬਾ ਸਰਕਾਰ ਦੇ ਮੁਖੀ ਭਗਵੰਤ ਮਾਨ ਅਤੇ ਕੇਂਦਰ ਨਾਲ ਸੁਖਬੀਰ ਸਿੰਘ ਬਾਦਲ ਦਾ ਅੰਦਰੂਨੀ ਸਮਝੌਤਾ ਹੋ ਚੁੱਕਾ ਸੀ, ਜਿਸ ਦੇ ਚਲਦੇ ਜ਼ਿਮਨੀ ਚੋਣਾਂ ਵਿੱਚ ਐਸ. ਜੀ. ਪੀ. ਸੀ. ਪ੍ਰਧਾਨ ਦੇ ਅਹੁਦੇ ਵਿੱਚ ਜਿੱਤ ਪ੍ਰਾਪਤ ਕਰਨ ਲਈ ਅਕਾਲੀ ਦਲ ਦੀ ਕੁਰਬਾਨੀ ਦੇ ਦਿੱਤੀ ਗਈ।

Advertisement
Advertisement
Advertisement
Advertisement
Scroll to Top