Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 8:47 am

+91 90915 01313 , +91 90916 01313

punjabbanni@gmail.com
punjabbani@yahoo.com

ਨਗਰ ਨਿਗਮ ਕਮਿਸ਼ਨਰ ਵਲੋਂ ਐਲ. ਐਂਡ. ਟੀ. ਨੂੰ ਸਖ਼ਤ ਹਦਾਇਤ

ਨਗਰ ਨਿਗਮ ਕਮਿਸ਼ਨਰ ਵਲੋਂ ਐਲ. ਐਂਡ. ਟੀ. ਨੂੰ ਸਖ਼ਤ ਹਦਾਇਤ

ਨਗਰ ਨਿਗਮ ਕਮਿਸ਼ਨਰ ਵਲੋਂ ਐਲ. ਐਂਡ. ਟੀ. ਨੂੰ ਸਖ਼ਤ ਹਦਾਇਤ
ਪੁੱਟੀਆਂ ਸੜਕਾਂ ਦੀ ਮੁਰੰਮਤ ਪੰਦਰਾਂ ਦਿਨਾਂ ਦੇ ਅੰਦਰ ਕਰਨੀ ਯਕੀਨੀ ਬਣਾਈ ਜਾਵੇ
ਪਟਿਆਲਾ, 8 ਨਵੰਬਰ : ਨਗਰ ਨਿਗਮ, ਪਟਿਆਲਾ ਦੇ ਕਮਿਸ਼ਨਰ ਡਾ. ਰਜਤ ਓਬਰਾਏ ਨੇ ਸ਼ਹਿਰ ਵਿਚ ਵੱਖ ਵੱਖ ਥਾਂਵਾ ‘ਤੇ 24 ਘੰਟੇ 7 ਦਿਨ ਨਹਿਰੀ ਪਾਣੀ ਸਪਲਾਈ ਦੇ ਪ੍ਰੋਜੈਕਟ ਅਧੀਨ ਐਲ. ਐਂਡ. ਟੀ. ਵਲੋਂ ਪੁੱਟੀਆ ਸੜਕਾਂ ਦੀ ਰੈਸਟੋਰੇਸ਼ਨ ਦੇ ਕੰਮ ਵਿਚ ਹੋ ਰਹੀ ਦੇਰੀ ਦਾ ਸਖ਼ਤ ਨੋਟਿਸ ਲੈਂਦੇ ਹੋਏ ਕੰਪਨੀ ਦੇ ਨੁਮਾਇੰਦਿਆਂ, ਸੀਵਰੇਜ਼ ਬੋਰਡ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ । ਡਾ. ਰਜਤ ਓਬਰਾਏ ਨੇ ਕੰਪਨੀ ਦੇ ਨੁਮਾਇੰਦਿਆਂ ਨੂੰ ਸਖਤ ਹਦਾਇਤ ਕੀਤੀ ਕਿ ਜਿਨ੍ਹਾਂ ਸੜਕਾ ਦੀ ਰੀਸਟੋਰੇਸ਼ਨ ਦਾ ਕੰਮ ਕੰਪਨੀ ਵਲੋਂ ਕੀਤਾ ਜਾਣਾ ਹੈ, ਉਹ ਬਿਨ੍ਹਾਂ ਕਿਸੇ ਦੇਰੀ ਤੋਂ ਸ਼ੁਰੂ ਕੀਤਾ ਜਾਵੇ ਅਤੇ ਅਗਲੇ 15 ਦਿਨਾਂ ਦੇ ਅੰਦਰ ਅੰਦਰ ਸਮੂਹ ਸੜਕਾਂ ਦੀ ਰੀਸਟੋਰੇਸ਼ਨ ਦਾ ਕੰਮ ਮੁਕੰਮਲ ਕੀਤਾ ਜਾਵੇ ਅਤੇ ਇਸ ਵਿਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਅਤੇ ਕੋਤਾਹੀ ਨਾ ਕੀਤੀ ਜਾਵੇ।
ਮੀਟਿੰਗ ਵਿਚ ਸੀਵਰੇਜ਼ ਬੋਰਡ ਵਲੋਂ ਕੁੱਝ ਸੜਕਾਂ ਦੀ ਐਨ. ਓ. ਸੀ. ਜਾਰੀ ਕੀਤੀ ਜਾਣੀ ਸੀ ਜਿਸ ਕਰਕੇ ਨਗਰ ਨਿਗਮ ਵਲੋਂ ਕੀਤਾ ਜਾਣ ਵਾਲਾ ਸੜਕਾਂ ਦਾ ਕੰਮ ਵੀ ਰੁਕਿਆ ਹੋਇਆ ਸੀ, ਲਈ ਇਹ ਐਨ. ਓ. ਸੀ. ਵੀ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਵਲੋਂ ਮੌਕੇ ‘ਤੇ ਹੀ ਪ੍ਰਾਪਤ ਕਰਕੇ ਇੰਜੀਨੀਅਰਿੰਗ ਸ਼ਾਖਾ ਦੇ ਹਵਾਲੇ ਕਰ ਦਿੱਤੀ ਗਈ ਹੈ । ਇਸ ਐਨ. ਓ. ਸੀ. ਦੇ ਪ੍ਰਾਪਤ ਹੋਣ ਨਾਲ ਨਿਗਮ ਵਲੋਂ ਅਜੀਤ ਨਗਰ, ਹੀਰਾ ਨਗਰ, ਮਜੀਠੀਆ ਇਨਕਲੇਵ, ਬਡੂੰਗਰ, ਮਹਿੰਦਰਾ ਕਾਲਜ਼ ਅਤੇ ਢਿੱਲੋਂ ਕਲੋਨੀ, ਨਾਭਾ ਰੋਡ ਤੋਂ ਟਿਵਾਣਾ ਚੌਕ, ਫੈਕਟਰੀ ਏਰੀਆ ਬੰਨਾ ਤੋਂ ਉਪਕਾਰ ਨਗਰ, ਏਕਤਾ ਨਗਰ, ਭੁਪਿੰਦਰਾ ਪਲਾਜ਼ਾ ਤੋਂ ਰੇਲਵੇ ਲਾਈਨ ਅਤੇ ਘੁੰਮਣ ਨਗਰ ਦਾ ਵਿਕਾਸ ਦੇ ਕੰਮਾਂ ਦਾ ਟੈਂਡਰ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ । ​​ਮੀਟਿੰਗ ਵਿਚ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ ਅਤੇ ਦੀਪਜੌਤ ਕੌਰ, ਨਿਗਰਾਨ ਇੰਜੀਨੀਅਰ ਹਰਕਿਰਨ ਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਲੀਆ, ਕਾਰਜਕਾਰੀ ਇੰਜੀਨੀਅਰ ਸੀਵਰੇਜ਼ ਬੋਰਡ ਵਿਕਾਸ ਧਵਨ ਅਤੇ ਐਲ. ਐਡ. ਟੀ. ਦੇ ਪ੍ਰੋਜੈਕਟ ਮੈਨੇਜ਼ਰ ਸੁਖਦੇਵ ਝਾ ਵੀ ਮੌਜੂਦ ਸਨ ।

Advertisement
Advertisement
Advertisement
Advertisement
Scroll to Top