Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 25 Aug 2026 | 6:07 pm

+91 90915 01313 , +91 90916 01313

punjabbanni@gmail.com
punjabbani@yahoo.com

ਵਿਧਾਇਕ ਹਰਮੀਤ ਪਠਾਨਮਾਜਰਾ ਵਲੋਂ ਅਮਰੂਤ ਸਕੀਮ ਪ੍ਰਾਜੈਕਟ ਦਾ ਉਦਘਾਟਨ

ਵਿਧਾਇਕ ਹਰਮੀਤ ਪਠਾਨਮਾਜਰਾ ਵਲੋਂ ਅਮਰੂਤ ਸਕੀਮ ਪ੍ਰਾਜੈਕਟ ਦਾ ਉਦਘਾਟਨ

ਵਿਧਾਇਕ ਹਰਮੀਤ ਪਠਾਨਮਾਜਰਾ ਵਲੋਂ ਅਮਰੂਤ ਸਕੀਮ ਪ੍ਰਾਜੈਕਟ ਦਾ ਉਦਘਾਟਨ
ਪਟਿਆਲਾ, 30 ਨਵੰਬਰ ( )- ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵਲੋਂ ਅੱਜ ਸਨੌਰ ’ਚ ਅਮਰੂਤ ਸਕੀਮ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ । ਇਸ ਸਕੀਮ ਦੇ ਅਧੀਨ ਸਨੌਰ ਸ਼ਹਿਰ ਨੂੰ ਸੌ ਫੀਸਦੀ ਕਵਰ ਕਰਨ ਲਈ 19.19 ਕਰੋੜ ਰੁਪਏ ਦੀ ਲਾਗਤ ਦਾ ਪ੍ਰੋਜੈਕਟ ਤਿਆਰ ਕੀਤਾ ਜਾਵੇਗ । ਇਹ ਦਾ ਕੰਮ 15 ਮਹੀਨੇ ਦੇ ਸਮੇਂ ਵਿੱਚ ਪੂਰਾ ਕੀਤਾ ਜਾਵੇਗਾ । ਇਸ ਪ੍ਰੋਜੈਕਟ ਅਧੀਨ ਪੂਰੇ ਸਨੌਰ ਨਿਰਵਿਘਨ ਵਾਟਰ ਸਪਲਾਈ ਦਿੱਤੀ ਜਾਵੇਗੀ, ਇਸ ਨਾਲ ਕਰੀਬ 48 ਕਿਲੋਮੀਟਰ ਡੀ. ਆਈ. ਪਾਈਪ ਲਾਈਨ, ਹਾਊਸ ਸਰਵਿਸ ਕੂਨੈਕਸ਼ਨ, 2 ਵੱਡੇ ਟਿਊਬਵੈਲ, 1.5 ਲੱਖ ਗੈਲਨ ਸਮਰਥਾ ਵਾਲੀ ਇਕ ਪਾਣੀ ਦੀ ਟੈਂਕੀ ਆਦਿ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ । ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵਲੋਂ ਕਿਹਾ ਗਿਆ ਕਿ ਉਹ ਸਨੌਰ ਹਲਕੇ ਦੇ ਵਿਕਾਸ ਲਈ ਪੂਰੀ ਤਰ੍ਹਾਂ ਬਚਨਵੱਧ ਹਨ । ਇਸ ਮੌਕੇ ਸ਼ਹਿਰੀ ਪ੍ਰਧਾਨ ਸ਼ਾਮ ਸਿੰਘ ਸਨੌਰ ਵਲੋਂ ਵਿਧਾਇਕ ਪਠਾਣਮਾਜਰਾ ਤੇ ਸਮੂਹ ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ । ਇਸ ਮੌਕੇ ਦਲਵੀਰ ਗਿੱਲ, ਸ਼ਾਮ ਸਿੰਘ ਪ੍ਰਧਾਨ ਸਨੌਰ ਆਮ ਆਦਮੀ ਪਾਰਟੀ, ਲਖਵੀਰ ਸਿੰਘ ਈਓ, ਨਗਰ ਕੋਂਸਲ ਸਨੋਰ, ਯੁਵਰਾਜ ਸਿੰਘ, ਅਮਨ ਢੋਟ, ਵਿਕਾਸ ਅਟਵਾਲ, ਹਰਿੰਦਰ ਸਿੰਘ ਸਨੌਰ, ਨਰਿੰਦਰ ਸਿੰਘ ਤੱਖਰ, ਅਮਰ ਸੰਘੇੜਾ, ਜੰਗੀਰ ਸਿੰਘ ਭੂਰੀ, ਮਨਮੀਤ ਸਿੰਘ ਮੁੰਨਾ, ਬੱਬੂ ਐਮ ਸੀ, ਡਾ. ਭਗਵਾਨ ਦਾਸ, ਡਾ. ਗੋਲਡੀ, ਬਲਦੇਵ ਸਿੰਘ ਥਿੰਦ ਆਦਿ ਹਾਜ਼ਰ ਸਨ ।

Advertisement
Advertisement
Advertisement
Advertisement
Scroll to Top