Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 1:17 pm

+91 90915 01313 , +91 90916 01313

punjabbanni@gmail.com
punjabbani@yahoo.com

ਗਊਆਂ ਨੂੰ ਵਢ ਕੇ ਸੁਟਣ ਕਾਰਨ ਹਿੰਦੂ ਸੰਗਠਨਾਂ 'ਚ ਭਾਰੀ ਰੋਸ਼

ਗਊਆਂ ਨੂੰ ਵਢ ਕੇ ਸੁਟਣ ਕਾਰਨ ਹਿੰਦੂ ਸੰਗਠਨਾਂ 'ਚ ਭਾਰੀ ਰੋਸ਼

ਗਊਆਂ ਨੂੰ ਵਢ ਕੇ ਸੁਟਣ ਕਾਰਨ ਹਿੰਦੂ ਸੰਗਠਨਾਂ ‘ਚ ਭਾਰੀ ਰੋਸ਼
ਅਣਪਛਾਤੇ ਵਿਅਕਤੀਆਂ ਨੇ ਸਰਹਿੰਦ ਭਾਖੜਾ ਨਹਿਰ ਦੇ ਨੇੜੇ ਗਊਆਂ ਨੂੰ ਕਟ ਕੇ ਸੁਟਿਆ
ਹਿੰਦੂ ਸੰਗਠਨਾਂ ਨੇ ਕੀਤੀ ਸਖਤ ਤੋਂ ਸਖਤ ਕਾਰਵਾਈ ਦੀ ਮੰਗ
ਸਰਹਿੰਦ, 26 ਨਵੰਬਰ () : ਸਰਹਿੰਦ-ਪਟਿਆਲਾ ਰੋਡ ਭਾਖੜਾ ਨਹਿਰ ਨੇਡੇ ਕਚੇ ਰਸਤੇ ‘ਤੇ ਬੀਤੀ ਰਾਤ ਕੁੱਝ ਅਣਪਛਾਤੇ ਵਿਅਕਤੀਆਂ ਵਲੋ ਗਊਆਂ ਨੂੰ ਵਢ ਕੇ ਸੁਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਹਿੰਦੂ ਸੰਗਠਨਾਂ ਦੇ ਅੰਦਰ ਭਾਰੀ ਰੋਸ਼ ਪਾਇਆ ਜਾ ਰਿਹਾ ਹੈ । ਘਟਨਾ ਸਥਾਨ ‘ਤੇ ਪੁਜੇ ਗਊ ਰਕਸ਼ਾ ਸੇਵਾ ਦਲ ਦੇ ਰਾਸ਼ਟਰੀ ਪ੍ਰਧਾਨ ਸਤੀਸ਼ ਕੁਮਾਰ ਨੇ ਦਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੋਈ ਅਣਪਛਾਤੇ ਵਿਅਕਤੀ ਗਊਆਂ ਨੂੰ ਵਢ ਰਹੇ ਹਨ । ਜਦੋਂ ਗਊ ਭਗਤਾਂ ਵਲੋ ਬੀਤੀ ਰਾਤ ਕਰੀਬ 1 ਵਜੇ ਘਟਨਾ ਵਾਲੀ ਜਗਾ ‘ਤੇ ਪੁਜੇ ਤਾਂ ਉੱਥੇ ਕੁਝ ਅਣਪਛਾਤੇ ਵਿਅਕਤੀ ਗਊਆਂ ਨੂੰ ਕਟ ਰਹੇ ਸਨ ਪਰ ਜਦੋ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਥੋ ਆਪਣੀ ਬਰੀਜਾ ਗੱਡੀ ਰਾਹੀਂ ਭੱਜ ਨਿਕਲੇ । ਉਨ੍ਹਾਂ ਦੱਸਿਆ ਕਿ ਕਰੀਬ 10 ਗਾਵਾਂ ਵੱਢੀਆਂ ਹੋਈਆਂ ਮਿਲੀਆਂ ਹਨ, ਜੋਕਿ ਬਹੁਤ ਹੀ ਮਾੜੀ ਗੱਲ ਹੈ । ਇਸ ਸਬੰਧੀ ਉਨ੍ਹਾ ਨੇ ਤੁਰੰਤ ਪੁਲਸ ਪ੍ਰਸਾਸਨ ਨੂੰ ਸੂਚਨਾ ਦਿੰਦੇ ਹੋਏ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ।
ਗਊਆਂ ਨੂੰ ਵੱਢਣ ਵਾਲਿਆਂ ਦੀ ਸਜਾ ਕੀਤੀ ਜਾਵੇ 10 ਸਾਲ : ਕੀਮਤੀ ਭਗਤ
ਕਿਹਾ-ਗਊ ਮਾਤਾ ਦਾ ਖੂਨ ਧਰਤੀ ‘ਤੇ ਡਿਗੇਗਾ ਤਾਂ ਸੰਸਾਰ ਵਿਚ ਕਦੇ ਸ਼ਾਂਤੀ ਨਹੀ ਰਹੇਗੀ
ਇਸ ਮੌਕੇ ਸਾਬਕਾ ਚੇਅਰਮੈਨ ਗਊ ਸੇਵਾ ਕਮਿਸ਼ਨ ਕੀਮਤੀ ਭਗਤ ਨੇ ਮੰਗ ਕੀਤੀ ਅਜਿਹੇ ਲੋਕਾਂ ਨੂੰ ਸਜਾ ਘਟੋ ਘਟ 10 ਸਾਲ ਕੀਤੀ ਜਾਵੇ ਅਤੇ ਗਊਆਂ ਨੂੰ ਲੈ ਕੇ ਜਾਣ ਵਾਲੇ ਵਾਹਨ ਨੂੰ ਵੀ ਜਬਤ ਕਰਕੇ 5 ਲੱਖ ਜੁਰਮਾਨਾ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਜੇਕਰ ਗਊ ਮਾਤਾ ਦਾ ਖੂਨ ਧਰਤੀ ‘ਤੇ ਡਿਗੇਗਾ ਤਾਂ ਸੰਸਾਰ ‘ਚ ਕਦੇ ਵੀ ਸ਼ਾਂਤੀ ਨਹੀ ਰਹੇਗੀ । ਉਨ੍ਹਾਂ ਕਿਹਾ ਕਿ ਇਸ ਤਰ੍ਹਾ ਦੇ ਖਿਲਵਾੜ ਨੂੰ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ ਤੇ ਡਟ ਕੇ ਸੰਘਰਸ਼ ਕੀਤਾ ਜਾਵੇਗਾ ਅਤੇ ਡਟਕੇ ਸੰਘਰਸ਼ ਕੀਤਾ ਜਾਵੇਗਾ । ਇਸ ਮੌਕੇ ਸਿਵ ਸੈਨਾ ਪੰਜਾਬ ਦੇ ਪ੍ਰਘਾਨ ਪਵਨ ਗੁਪਤਾ, ਗਊਸਾਲਾ ਕਮੇਟੀ ਬੱਸੀ ਪਠਾਣਾ ਦੇ ਪ੍ਰਧਾਨ ਮੋਹਨ ਲਾਲ, ਗਊ ਭਗਤ ਗੋਪੀ ਨਾਥ ਕਮਲ, ਕ੍ਰਿਸ਼ਨ ਸੰਕੀਰਤਨ ਮੰਡਲ ਦੇ ਪ੍ਰਮੁਖ ਸ਼ਿਆਮ ਸੁੰਦਰ ਜਰਗਰ, ਅਸੋਕ ਮੜਕਨ, ਸੰਦੀਪ ਧੀਰ ਆਦਿ ਭਗਤਾਂ ਨੇ ਪ੍ਰਸ਼ਾਸ਼ਨ ਤੇ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਲੋਕਾਂ ‘ਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਫਿਰ ਅਜਿਹੀ ਘਟਨਾ ਨਾ ਘਟ ਸਕੇ ।
ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿਤੀ ਹੈ : ਡੀ. ਐਸ. ਪੀ. ਸੁਖਨਾਜ ਸਿੰਘ
ਇਸ ਸਬੰਧੀ ਜਦੋ ਮੌਕੇ ‘ਤੇ ਪੁਜੇ ਡੀ. ਐਸ. ਪੀ. ਸੁਖਨਾਜ ਸਿੰਘ ਨਾਲ ਗਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨਾ ਨੂੰ ਸੂਚਨਾ ਮਿਲੀ ਸੀ ਕਿ ਕੋਈ ਅਣਪਛਾਤੇ ਵਿਅਕਤੀ ਰਾਤ ਸਮੇਂ ਅਜਿਹੀ ਕਾਰਵਾਈ ਕਰ ਰਹੇ ਹਨ, ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਰਾਤ ਸਮੇਂ ਹੀ ਪੁਜ ਗਈਆਂ ਸਨ । ਦਸਿਆ ਕਿ ਜੋ ਬਰੀਜਾ ਗਡੀ ਨੂੰ ਵੀ ਪੁਲਸ ਪ੍ਰਸਾਸਨ ਵਲੋ ਫੜ ਲਿਆ ਗਿਆ ਹੈ । ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਜਲਦ ਹੀ ਸਲਾਖਾਂ ਦੇ ਪਿਛੇ ਹੋਣਗੇ । ਉਨ੍ਹਾਂ ਕਿਹਾ ਕਿ ਹਿੰਦੂ ਨੇਤਾਵਾਂ ਦੇ ਬਿਆਨਾ ਦੇ ਅਧਾਰ ‘ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਤਲਾਸ਼ ਸੁਰੂ ਕਰ ਦਿਤੀ ਗਈ ਹੈ ।
ਫੋਟੋ ਈਮੇਲ ਰਾਹੀਂ 26ਐਫਜੀਐਸ ਰਾਜਕਮਲ 01,1ਏ,1 ਬੀ ‘ਤੇ ਭੇਜੀ ਹੈ ।

Advertisement
Advertisement
Advertisement
Advertisement
Scroll to Top